ਐੱਸ.ਐੱਮ.ਓ. ਵਲੋਂ ਕੋਰੋਨਾ ਜਾਂਚ ਕਰ ਰਹੀਆਂ ਟੀਮਾਂ ਦਾ ਜਾਇਜ਼ਾ,ਲੋਕਾਂ ਨੂੰ ਜਾਂਚ ਲਈ ਨਮੂਨੇ ਦੇਣ ਲਈ ਪ੍ਰੇਰਿਆ

09/16/2020 5:39:07 PM

ਸੰਦੌੜ (ਰਿਖੀ): ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਰਾਮਵੀਰ ਦੇ ਦਿਸ਼ਾ-ਨਿਰਦੇਸਾਂ ਅਨੁਸਾਰ ਸਿਵਲ ਸਰਜਨ ਡਾ.ਰਾਜ ਕੁਮਾਰ ਅਤੇ ਉਪਮੰਡਲ ਮੈਜਿਸਟਰੇਟ ਸ੍ਰੀ ਵਿਕਰਮਜੀਤ ਪੈਂਥੇ ਦੀ ਅਗਵਾਈ ਹੇਠ ਮੁੱਢਲਾ ਸਿਹਤ ਕੇਂਦਰ ਫਤਿਹਗੜ੍ਹ ਪੰਜਗਰਾਈਆਂ ਦੇ ਸੀਨੀਅਰ ਮੈਡੀਕਲ ਅਫਸਰ ਡਾ.ਗੀਤਾ ਦੀ ਦੇਖ ਰੇਖ ਹੇਠ ਅੱਜ ਬਲਾਕ ਦੇ ਕਈ ਪਿੰਡਾਂ ਦੇ 'ਚ 100 ਦੇ ਕਰੀਬ ਲੋਕਾਂ ਨੇ ਆਪਣੀ ਮਨਮਰਜ਼ੀ ਦੇ ਨਾਲ ਟੈਸਟ ਲਈ ਸੈਂਪਲ ਦਿੱਤੇ। ਜਾਣਕਾਰੀ ਦੇ ਅਨੁਸਾਰ ਅੱਜ ਪਿੰਡ ਕਸਬਾ ਭਰਾਲ,ਦਹਿਲੀਜ ਖੁਰਦ,ਜੰਡਾਲੀ ਕਲਾਂ,ਕੁਠਾਲਾ,ਪੰਜਗਰਾਈਆਂ ਵਿਖੇ ਕਰੀਬ 100 ਵਿਅਕਤੀਆਂ ਦੇ ਕੋਵਿਡ ਟੈਸਟ ਲਈ ਸੈਂਪਲ ਕੀਤੇ ਗਏ।

ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ.ਗੀਤਾ ਵਲੋਂ ਕਈ ਪਿੰਡ ਦੇ 'ਚ ਵਿਜਟ ਕਰਕੇ ਸੈਂਪਲ ਕਰ ਰਹੀਆਂ ਟੀਮਾਂ ਦਾ ਜਾਇਜਾ ਲਿਆ ਗਿਆ ਅਤੇ ਲੋਕਾਂ ਨੂੰ ਹੋਰ ਵਧ ਚੜ੍ਹ ਕੇ ਬਿਨਾਂ ਕਿਸੇ ਡਰ ਦੇ ਸੈਂਪਲ ਕਰਵਾਉਣ ਦੇ ਲਈ ਪ੍ਰੇਰਿਤ ਕੀਤਾ ਗਿਆ।ਇਸ ਮੌਕੇ ਡਾ.ਇਰਫਾਨ,ਸੁਪਰਵਾਈਜਰ ਨਿਰਭੈ ਸਿੰਘ ਲੱਡਾ,ਗੁਰਮੀਤ ਸਿੰਘ,ਗੁਲਜ਼ਾਰ ਖਾਂਨ,ਹਰਮਿੰਦਰ ਸਿੰਘ,ਬਲਵੀਰ ਕੌਰ ਐਲ.ਐਚ.ਵੀ,ਮਨਦੀਪ ਸਿੰਘ,ਰਾਜੇਸ਼ ਕੁਮਾਰ,ਦਲਜੀਤ ਸਿੰਘ,ਸੀ.ਐਚ.ਓ ਜਸਪ੍ਰੀਤ ਕੌਰ,ਏ.ਐਨ.ਐੇਮ ਮੈਡਮ ਰਜਨੀਕ ਬਾਲਾ,ਬਲਜਿੰਦਰ ਕੌਰ, ਸਮੇਤ ਪੰਚਇਤ ਵਿਭਾਗ ਅਤੇ ਸਿਵਲ ਰਿਸਪਾਸ਼ ਟੀਮਾਂ ਦੇ ਕਰਮਚਾਰੀ ਹਾਜ਼ਰ ਸਨ।


Shyna

Content Editor

Related News