ਭੈਣ ਨੇ ਤਿੰਨ ਸਕੇ ਭਰਾਵਾਂ ਖ਼ਿਲਾਫ਼ ਦਰਜ ਕਰਵਾਇਆ ਮਾਮਲਾ, ਜਾਣੋ ਕੀ ਹੈ ਪੂਰਾ ਮਾਮਲਾ
Saturday, Jul 27, 2024 - 05:34 PM (IST)

ਸਾਹਨੇਵਾਲ (ਜਗਰੂਪ) : ਜਾਅਲੀ ਵਸੀਅਤ ਬਣਾ ਕੇ ਪਿਓ ਦੀ ਜਾਇਦਾਦ ਨੂੰ ਹੜੱਪ ਅਤੇ ਖੁਰਦ-ਬੁਰਦ ਕਰਨ ਦੇ ਮਾਮਲੇ 'ਚ ਥਾਣਾ ਸਾਹਨੇਵਾਲ ਦੀ ਪੁਲਸ ਨੇ ਭੈਣ ਦੀ ਸ਼ਿਕਾਇਤ 'ਤੇ ਤਿੰਨ ਸਕੇ ਭਰਾਵਾਂ 'ਤੇ ਧੋਖਧੜੀ ਸਮੇਤ ਹੋਰ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ, ਜਿਸ ਦੀ ਲਗਭਗ 2 ਸਾਲ ਦੀ ਲੰਬੀ ਪੜਤਾਲ ਤੋਂ ਬਾਅਦ ਪੁਲਸ ਨੇ ਭਰਾਵਾਂ ਨੂੰ ਨਾਮਜਦ ਕੀਤਾ ਹੈ। ਮਾਮਲੇ ਸਬੰਧੀ ਥਾਣਾ ਸਾਹਨੇਵਾਲ ਪੁਲਸ ਕੋਲ ਪਹੁੰਚੀ ਸ਼ਿਕਾਇਤ 'ਚ ਪਰਮਜੀਤ ਕੌਰ ਪਤਨੀ ਹਰਦਿਲਜੀਤ ਸਿੰਘ ਗੋਸਲ ਵਾਸੀ ਮਕਾਨ ਨੰ. 2876, ਸੀ. ਆਰ. ਪੀ. ਐੱਫ. ਕਲੋਨੀ ਦੁੱਗਰੀ ਰੋਡ ਲੁਧਿਆਣਾ ਨੇ ਆਪਣੇ ਸਕੇ ਭਰਾਵਾਂ ਪ੍ਰੀਤਮ ਸਿੰਘ, ਜਗਤਾਰ ਸਿੰਘ ਅਤੇ ਅਵਤਾਰ ਸਿੰਘ ਸਾਰੇ ਪੁੱਤਰ ਬਚਨ ਸਿੰਘ ਉਰਫ ਗੁਰਬਚਨ ਸਿੰਘ ਸਾਰੇ ਵਾਸੀ ਗਿਆਸਪੁਰਾ ਲੁਧਿਆਣਾ ਹਾਲ ਵਾਸੀ ਪਿੰਡ ਸਿੱਧਵਾਂ ਖੁਰਦ, ਤਹਿਸੀਲ ਜਗਰਾਓਂ ਜ਼ਿਲ੍ਹਾ ਲੁਧਿਆਣਾ 'ਤੇ ਦਿੱਤੀ ਗਈ ਸ਼ਿਕਾਇਤ 'ਚ ਕਿਹਾ ਕਿ ਉਹ ਸਰਕਾਰੀ ਅਧਿਆਪਕ ਰਿਟਾਇਰ ਹੈ।
ਇਹ ਵੀ ਪੜ੍ਹੋ : ਵਿਦੇਸ਼ੋਂ ਪੰਜਾਬ ਪਰਤਦੇ ਸਮੇਂ ਦਿੱਲੀ ਏਅਰਪੋਰਟ ਤੋਂ ਨਿਕਲਦਿਆਂ NRI ਪਰਿਵਾਰ ਦੇ ਪਿੱਛੇ ਲੱਗੇ ਬਦਮਾਸ਼, ਮਸਾਂ ਬਚਾਈ ਜਾਨ
ਮੇਰੇ ਪਿਤਾ ਜੀ ਦੀ ਮੌਤ ਤੋਂ ਬਾਅਦ ਮੇਰੇ ਸਕੇ ਭਰਾਵਾਂ ਦੀ ਮੇਰੀ ਜਾਇਦਾਦ 'ਤੇ ਅੱਖ ਸੀ। ਇਸ ਲਈ ਮੇਰੇ ਭਰਾਵਾਂ ਨੇ ਮਿਲ ਕੇ ਇਕ ਕਥਿਤ ਜਾਅਲੀ ਵਸੀਅਤ ਬਣਾ ਕੇ ਮੇਰੀ ਜਾਇਦਾਦ ਹੜੱਪਣ ਲਈ ਉਸ ਨਾਲ ਧੋਖਾ ਕੀਤਾ ਹੈ। ਪਰਮਜੀਤ ਕੌਰ ਨੇ ਪੁਲਸ ਨੂੰ ਦੱਸਿਆ ਕਿ ਉਸ ਦੇ ਪਿਤਾ ਦੀ 1971 'ਚ ਮੌਤ ਹੋ ਗਈ, ਉਸ ਸਮੇਂ ਤੱਕ ਪਿਤਾ ਨੇ ਕੋਈ ਵੀ ਵਸੀਅਤ ਨਹੀਂ ਬਣਾਈ ਸੀ ਪਰ ਬਾਅਦ 'ਚ ਉਸ ਦੇ ਭਰਾਵਾਂ ਨੇ ਰਲ ਕੇ ਕਥਿਤ ਵਸੀਅਤ ਬਣਾ ਲਈ ਸੀ। ਇਸ ਪੂਰੇ ਮਾਮਲੇ ਨੂੰ ਵਾਚਣ ਤੋਂ ਬਾਅਦ ਥਾਣਾ ਸਾਹਨੇਵਾਲ ਪੁਲਸ ਨੇ ਤਿੰਨ ਭਰਾਵਾਂ ਖਿਲਾਫ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਗੁਪਤ ਸੂਚਨਾ ਮਿਲਣ 'ਤੇ ਪੁਲਸ ਨੇ ਦੇਹ ਵਪਾਰ ਦੇ ਅੱਡੇ 'ਤੇ ਕੀਤੀ ਰੇਡ, ਜਦੋਂ ਜਾ ਕੇ ਦੇਖਿਆ ਤਾਂ ਉਡੇ ਹੋਸ਼
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8