ਦਿਨ-ਦਿਹਾੜੇ ਦੁਕਾਨਦਾਰ ''ਤੇ ਚਲਾਈ ਗੋਲੀ, ਜਾਂਚ ''ਚ ਜੁਟੀ ਪੁਲਸ
Friday, Sep 26, 2025 - 08:23 PM (IST)

ਮੋਗਾ, (ਕਸ਼ਿਸ਼)- ਮੋਗਾ ਜ਼ਿਲ੍ਹੇ ਵਿੱਚ ਪੈਂਦੇ ਬਾਘਾਪੁਰਾਣਾ ਅਧੀਨ ਆਉਂਦੇ ਪਿੰਡ ਮਾੜੀ ਮੁਸਤਫਾ ਵਿਖੇ ਦਿਨ-ਦਿਹਾੜੇ ਇੱਕ ਦੁਕਾਨ 'ਤੇ ਬੈਠੇ ਦੁਕਾਨਦਾਰ 'ਤੇ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਪਿੰਡ ਮਾੜੀ ਮੁਸਤਫਾ ਦਾ ਰਹਿਣ ਵਾਲਾ ਸੀਪਾ ਨਾਂ ਦਾ ਵਿਅਕਤੀ ਕਰਿਆਨੇ ਦੀ ਦੁਕਾਨ ਕਰਦਾ ਹੈ। ਜਿਸ 'ਤੇ ਅੱਜ 10 ਵਜੇ ਦੇ ਕਰੀਬ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਚਲਾਈ ਗਈ ਪਰ ਦੁਕਾਨ ਮਾਲਕ ਬਚ ਗਿਆ ਹੈ। ਪੁਲਸ ਵੱਲੋਂ ਦੁਕਾਨਦਾਰ ਨੂੰ ਇੱਕ ਗੰਨਮੈਨ ਦਿੱਤਾ ਹੋਇਆ ਸੀ। ਘਟਨਾ ਮੌਕੇ ਗੰਨਮੈਨ ਵੀ ਮੌਜੂਦ ਸੀ।
ਗੋਲੀ ਲੱਗਣ ਕਾਰਨ ਦੁਕਾਨ ਦਾ ਸ਼ੀਸ਼ਾ ਟੁੱਟ ਕੇ ਗੰਨਮੈਨ ਦੇ ਵਜਿਆ ਜਿਸ ਕਾਰਨ ਉਹ ਜ਼ਖ਼ਮੀ ਗਿਆ। ਜਦੋਂ ਇਸ ਸਬੰਧੀ ਪੁਲਸ ਨੂੰ ਪਤਾ ਲੱਗਾ ਤਾਂ ਮੌਕੇ ਤੇ ਐੱਸ. ਪੀ. ਬਾਲ ਕ੍ਰਿਸ਼ਨ, ਡੀ.ਐੱਸ.ਪੀ. ਦਲਬੀਰ ਸਿੰਘ, ਇੰਸਪੈਕਟਰ ਜਤਿੰਦਰ ਸਿੰਘ ਅਤੇ ਵੱਡੀ ਗਿਣਤੀ ਪੁਲਸ ਨੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।