ਅਵੀਜੋਤ ਨੇ ਆਸਟ੍ਰੇਲੀਆ ''ਚ ਮਾਰੀਆਂ ਮੱਲਾਂ, ਛੋਟੀ ਉਮਰੇ ਹਾਸਲ ਕੀਤਾ ਵੱਡਾ ਮੁਕਾਮ
Monday, Sep 22, 2025 - 03:18 PM (IST)

ਮੋਗਾ (ਕਸ਼ਿਸ਼) : ਮੋਗਾ ਜ਼ਿਲ੍ਹਾ ਦੇ ਪਿੰਡ ਇੰਦਰਗੜ੍ਹ ਦੇ ਰਹਿਣ ਵਾਲੇ ਨੌਜਵਾਨ ਅਵੀਜੋਤ ਸਿੰਘ ਸਿੱਧੂ ਨੇ ਆਸਟ੍ਰੇਲੀਆ 'ਚ ਵੱਲੋਂ ਵੱਡੀਆਂ ਮੱਲਾਂ ਮਾਰੀਆਂ ਹਨ। ਉਹ ਆਸਟ੍ਰੇਲੀਆਂ ਵਿਚ ਫੁੱਟਬਾਲ ਟੀਮ ਦੀ ਦੂਜੀ ਵਾਰ ਕਪਤਾਨ ਬਣਿਆ ਹੈ। ਅਵੀਜੋਤ ਪਿਛਲੇ ਅੱਠ ਸਾਲ ਤੋਂ ਆਸਟ੍ਰੇਲੀਆ ਵਿਚ ਫੁੱਟਬਾਲ ਖੇਡ ਰਿਹਾ ਹੈ ਤੇ ਭਾਰਤ ਦਾ ਨਾਂ ਰੌਸ਼ਨ ਕਰ ਰਿਹਾ ਹੈ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਉਸਦੇ ਪਿਤਾ ਗੁਰਮੀਤ ਸਿੰਘ ਸਿੱਧੂ ਨੇ ਕਿਹਾ ਕਿ ਅਵੀਜੋਤ ਤਿੰਨ ਮਹੀਨਿਆਂ ਦਾ ਸੀ ਜਦੋਂ ਅਸੀਂ ਲੈ ਕੇ ਆਏ ਸੀ ਤੇ ਅੱਠ ਸਾਲ ਤੱਕ ਇਹ ਪਿੰਡ ਰਿਹਾ ਤੇ ਫਿਰ ਆਸਟ੍ਰੇਲੀਆ ਚਲਾ ਗਿਆ। ਆਸਟਰੇਲੀਆ 'ਚ ਜਾ ਕੇ ਉਸਨੇ ਫੁੱਟਬਾਲ ਗੇਮ ਖੇਡਣੀ ਸ਼ੁਰੂ ਕੀਤੀ ਅਤੇ ਪਿਛਲੇ ਅੱਠ ਸਾਲ ਤੋਂ ਲਗਾਤਾਰ ਫੁੱਟਬਾਲ ਦੀ ਟੀਮ ਦੇ ਵਿੱਚ ਖੇਡ ਰਿਹਾ ਹੈ ਅਤੇ ਅੱਜ 16 ਸਾਲ ਦਾ ਹੈ ਤੇ ਦੂਸਰੀ ਵਾਰ ਕਪਤਾਨ ਬਣਿਆ ਹੈ। ਇਹ ਇੱਕੋ ਕਲੱਬ ਦੇ ਨਾਲ ਖੇਡ ਰਿਹਾ ਹੈ ਜੋ ਕਿ ਪਿਛਲੇ 71 ਸਾਲਾਂ ਤੋਂ ਸਥਾਪਿਤ ਹੈ।
ਉਥੇ ਹੀ ਪਿੰਡ ਵਾਸੀਆਂ ਨੇ ਕਿਹਾ ਕਿ ਸਾਡੇ ਲਈ ਬੜੇ ਮਾਨ ਦੀ ਗੱਲ ਹੈ ਕਿ ਸਾਡੇ ਪਿੰਡ ਦਾ ਇੱਕ ਨੌਜਵਾਨ ਜਿਸ ਨੇ ਆਸਟ੍ਰੇਲੀਆ ਵਿੱਚ ਜਾ ਕੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕੀਤਾ ਅਤੇ ਫੁੱਟਬਾਲ ਟੀਮ ਦੇ ਵਿੱਚ ਦੂਸਰੀ ਵਾਰ ਕਪਤਾਨ ਬਣਿਆ। ਸਾਰੇ ਪਿੰਡ 'ਚ ਖੁਸ਼ੀ ਦੀ ਲਹਿਰ ਹੈ ਅਤੇ ਸਿੱਧੂ ਪਰਿਵਾਰ ਨੂੰ ਅਸੀਂ ਵਧਾਈਆਂ ਦਿੰਦੇ ਹਾਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e