ਰੰਜਿਸ਼ ਕਾਰਨ ਹੋਏ ਲੜਾਈ ਝਗੜੇ ’ਚ 3 ਜ਼ਖਮੀ, 17 ਨਾਮਜ਼ਦ

Thursday, Sep 25, 2025 - 05:58 PM (IST)

ਰੰਜਿਸ਼ ਕਾਰਨ ਹੋਏ ਲੜਾਈ ਝਗੜੇ ’ਚ 3 ਜ਼ਖਮੀ, 17 ਨਾਮਜ਼ਦ

ਮੋਗਾ (ਆਜ਼ਾਦ) : ਥਾਣਾ ਧਰਮਕੋਟ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਪਿੰਡ ਚਾਂਬ ਵਿਚ ਇਕ ਝਗੜੇ ਵਿਚ ਹਥਿਆਰਬੰਦ ਵਿਅਕਤੀਆਂ ਨੇ ਸੁਰਜੀਤ ਸਿੰਘ, ਉਸਦੇ ਭਰਾ ਬਲਕਾਰ ਸਿੰਘ ਅਤੇ ਭਤੀਜੇ ਮਨਦੀਪ ਸਿੰਘ ’ਤੇ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ ਅਤੇ ਉਨ੍ਹਾਂ ਦੇ ਘਰ ਦੀ ਭੰਨਤੋੜ ਕੀਤੀ। ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ, ਮੋਗਾ ਵਿਚ ਦਾਖਲ ਕਰਵਾਇਆ ਗਿਆ ਹੈ। ਇਸ ਸਬੰਧ ਵਿਚ ਕਥਿਤ ਦੋਸ਼ੀਆਂ ਹਰਪ੍ਰੀਤ ਸਿੰਘ ਵਾਸੀ ਪਿੰਡ ਥੰਮੂਵਾਲਾ ਸ਼ਾਹਕੋਟ, ਸੁਖਚੈਨ ਸਿੰਘ ਉਰਫ਼ ਚੈਨੀ ਵਾਸੀ ਪਿੰਡ ਚੱਕ ਤਾਰੇਵਾਲਾ, ਬਲਰਾਜ ਸਿੰਘ ਉਰਫ਼ ਕਾਲੀ, ਵਾਸੀ ਪਿੰਡ ਰੇੜਵਾਂ, ਜਸਵੀਰ ਸਿੰਘ ਉਰਫ਼ ਕਾਲੂ ਵਾਸੀ ਪਿੰਡ ਕਮਾਲਕੇ, ਨਿਸ਼ੂ ਵਾਸੀ ਪਿੰਡ ਫਿਰੋਜ਼ਵਾਲਾ ਬਾਡਾ ਅਤੇ 10-12 ਅਣਪਛਾਤੇ ਹਥਿਆਰਬੰਦ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਬਲਜਿੰਦਰ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਸੁਰਜੀਤ ਸਿੰਘ ਮੁਤਾਬਕ 4 ਸਤੰਬਰ ਨੂੰ ਇਕ ਵਿਆਹ ਵਿਚ ਕਥਿਤ ਦੋਸ਼ੀਆਂ ਨਾਲ ਮਾਮੂਲੀ ਝਗੜਾ ਹੋਇਆ ਸੀ। ਇਸੇ ਰੰਜਿਸ਼ ਕਾਰਨ, ਉਹ ਕਥਿਤ ਤੌਰ ’ਤੇ ਸਾਡੇ ਘਰ ਵਿਚ ਦਾਖਲ ਹੋਏ, ਮੇਰੇ, ਮੇਰੇ ਭਰਾ ਅਤੇ ਭਤੀਜੇ ’ਤੇ ਬੁਰੀ ਤਰ੍ਹਾਂ ਹਮਲਾ ਕੀਤਾ ਅਤੇ ਘਰੇਲੂ ਸਮਾਨ ਦੀ ਭੰਨਤੋੜ ਕੀਤੀ। ਜਦੋਂ ਅਸੀਂ ਰੌਲਾ ਪਾਇਆ ਤਾਂ ਹਮਲਾਵਰ ਸਾਨੂੰ ਧਮਕੀਆਂ ਦਿੰਦੇ ਹੋਏ ਭੱਜ ਗਏ।


author

Gurminder Singh

Content Editor

Related News