ਸ਼੍ਰੋਮਣੀ ਅਕਾਲੀ ਦਲ (ਅ) ਰਾਜਸਥਾਨ ਵਿਧਾਨ ਸਭਾ ਚੋਣਾਂ ਲੜੇਗਾ : ਮਾਨ
Wednesday, Nov 14, 2018 - 09:26 AM (IST)

ਫ਼ਤਿਹਗੜ੍ਹ ਸਾਹਿਬ (ਜਗਦੇਵ)—ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਐਲਾਨ ਕੀਤਾ ਹੈ ਕਿ ਦਸੰਬਰ ਦੇ ਪਹਿਲੇ ਹਫ਼ਤੇ ਹੋਣ ਜਾ ਰਹੀਆਂ ਰਾਜਸਥਾਨ ਵਿਧਾਨ ਸਭਾ ਦੀਆਂ ਚੋਣਾਂ ਉਨ੍ਹਾਂ ਦੀ ਪਾਰਟੀ ਵਲੋਂ ਲੜੀਆਂ ਜਾਣਗੀਆਂ ਤੇ ਇਨ੍ਹਾਂ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ (ਅ) ਪੂਰੀ ਮਜ਼ਬੂਤੀ ਅਤੇ ਦ੍ਰਿੜ੍ਹਤਾ ਨਾਲ ਆਪਣੇ ਉਮੀਦਵਾਰ ਖੜ੍ਹੇ ਕਰੇਗਾ। ਪਾਰਟੀ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਹੈ ਕਿ ਇਨ੍ਹਾਂ ਚੋਣਾਂ 'ਚ ਸ਼ਮੂਲੀਅਤ ਕੀਤੀ ਜਾਵੇ ਤੇ ਪਾਰਟੀ ਵਲੋਂ ਪਹਿਲੀ ਸੂਚੀ 'ਚ 4 ਅਸੈਂਬਲੀ ਹਲਕਿਆਂ ਸੰਘਰਿਆ (ਜਨਰਲ ਹਲਕਾ) ਤੋਂ ਸ. ਬਲਜਿੰਦਰ ਸਿੰਘ ਜੰਡਵਾਲਾ, ਰਾਇ ਸਿੰਘ ਨਗਰ ਰਿਜ਼ਰਵ ਹਲਕੇ ਤੋਂ ਸ. ਸੋਨਾ ਸਿੰਘ, ਗੰਗਾਨਗਰ ਜਨਰਲ ਹਲਕੇ ਤੋਂ ਸ. ਅਮਰਜੀਤ ਸਿੰਘ ਅਰਨੇਜਾ ਅਤੇ ਸਾਦੁਲ ਸ਼ਹਿਰ ਜਨਰਲ ਹਲਕੇ ਤੋਂ ਸ. ਨਿਰੰਜਣ ਸਿੰਘ ਭੂਪਾਲ ਉਮੀਦਵਾਰ ਹੋਣਗੇ। ਸ. ਮਾਨ ਨੇ ਇਨ੍ਹਾਂ ਹਲਕਿਆਂ 'ਚ ਵਸਣ ਵਾਲੇ ਸਿੱਖਾਂ ਨੂੰ ਸ਼੍ਰੋਮਣੀ ਅਕਾਲੀ ਦਲ (ਅ) ਵਲੋਂ ਅਪੀਲ ਕੀਤੀ ਹੈ ਕਿ ਉਹ ਪਾਰਟੀ ਵਲੋਂ ਖੜ੍ਹੇ ਕੀਤੇ ਗਏ ਉਮੀਦਵਾਰਾਂ ਨੂੰ ਸਹਿਯੋਗ ਦੇਣ।