ਤਨਖਾਹੋਂ ਵਾਂਝੇ ਮੁਲਾਜ਼ਮਾਂ ਰੋਸ ਵਜੋਂ ਸਾੜੀ ਸਰਕਾਰ ਦੀ ਅਰਥੀ

12/05/2019 7:13:42 PM

ਬਰਨਾਲਾ,(ਵਿਵੇਕ ਸਿੰਧਵਾਨੀ, ਰਵੀ)- ਪੰਜਾਬ ਸਰਕਾਰ ਵੱਲੋਂ ਜ਼ੁਬਾਨੀ ਖਜ਼ਾਨਾ ਦਫਤਰਾਂ ’ਤੇ ਲਾਈ ਰੋਕ ਦੇ ਵਿਰੁੱਧ ਅੱਜ ਪੰਜਾਬ ਸੁਬਾਰਡੀਨੇਟ ਸਰਵਿਸ ਫੈੱਡਰੇਸ਼ਨ ਜ਼ਿਲਾ ਬਰਨਾਲਾ ਵੱਲੋਂ ਸਥਾਈ ਫੈਸਲੇ ਅਨੁਸਾਰ ਜ਼ਿਲਾ ਪ੍ਰਧਾਨ ਅਨਿਲ ਕੁਮਾਰ ਅਤੇ ਹਰਿੰਦਰ ਮੱਲ੍ਹੀਆਂ ਦੀ ਪ੍ਰਧਾਨਗੀ ਵਿਚ ਜ਼ਿਲਾ ਖਜ਼ਾਨਾ ਦਫਤਰ ਬਰਨਾਲਾ ਵਿਖੇ ਧਰਨਾ ਦਿੱਤਾ ਗਿਆ, ਜਿਸ ਨੂੰ ਸੰਬੋਧਨ ਕਰਦੇ ਹੋਏ ਕਰਮਜੀਤ ਸਿੰਘ ਬੀਹਲਾ ਨੇ ਕਿਹਾ ਕਿ ਪੀ. ਡਬਲਿਯੂ. ਡੀ. ਦੇ ਚਾਰੇ ਵਿੰਗ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਅਤੇ ਮਾਰਗ ਸਿੰਚਾਈ ਵਿਭਾਗ, ਪੰਚਾਇਤੀ ਰਾਜ ਦੇ ਮੁਲਾਜ਼ਮਾਂ ਦਾ ਤਨਖਾਹ ਤਾਂ ਕੀ ਦੇਣਾ ਸੀ ਖਜ਼ਾਨਾ ਦਫਤਰਾਂ ਵੱਲੋਂ ਇਨ੍ਹਾਂ ਮੁਲਾਜ਼ਮਾਂ ਦੇ ਬਿੱਲ ਵੀ ਨਹੀਂ ਲਏ ਜਾ ਰਹੇ ਅਤੇ ਕਿਸੇ ਮੁਲਾਜ਼ਮ ਨੂੰ ਤਨਖਾਹ ਨਹੀਂ ਦਿੱਤੀ ਗਈ ਅਤੇ ਅਣਐਲਾਨੀ ਵਿੱਤੀ ਐਮਰਜੈਂਸੀ ਦਾ ਸਾਹਮਣਾ ਕਰਦੇ ਹੋਏ ਮੁਲਾਜ਼ਮਾਂ ਨੇ ਸਰਕਾਰ ਦਾ ਪਿੱਟ-ਸਿਆਪਾ ਕੀਤਾ। ਇਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਦਰਸ਼ਨ ਚੀਮਾ, ਗੁਰਜੰਟ ਕੈਰੇਂ, ਬਲਵਿੰਦਰ, ਸੁਰਿੰਦਰ ਕੁਮਾਰ ਨੇ ਕਿਹਾ ਕਿ ਜੇਕਰ ਤਨਖਾਹ ਤੁਰੰਤ ਰਿਲੀਜ਼ ਨਾ ਕੀਤੀ ਗਈ ਤਾਂ ਸੰਘਰਸ਼ ਤਿੱਖਾ ਕੀਤਾ ਜਾਵੇਗਾ। ਇਸ ਸਮੇਂ ਕਾਬਲ ਸਿੰਘ, ਮੋਹਨ ਸਿੰਘ, ਚਮਕੌਰ ਕੈਰੇਂ, ਗੁਰਪ੍ਰੀਤ ਮਾਨ, ਇਸ਼ਰ ਸਿੰਘ, ਵਿਵੇਕ ਕੁਮਾਰ, ਮਨਜੀਤ ਸ਼ਹਿਣਾ, ਹਰਪਾਲ ਸਹੌਰ, ਮੁਖਤਿਆਰ ਨੇ ਸੰਬੋਧਨ ਕੀਤਾ।


Bharat Thapa

Content Editor

Related News