ਨਾਭਾ ਵਿਚ ਬੱਚੀ ਦਾ ਭਰੂਣ ਮਿਲਣ ਨਾਲ ਫੈਲੀ ਸਨਸਨੀ, ਮਾਮਲਾ ਦਰਜ

04/09/2022 12:11:44 PM

ਨਾਭਾ (ਖੁਰਾਣਾ) : ਨਾਭਾ ਦੇ ਹੀਰਾ ਮਹਿਲ ਨਜ਼ਦੀਕ ਉਦੋਂ ਸਨਸਨੀ ਫੈਲ ਗਈ ਜਦੋਂ ਇਕ ਬੱਚੀ ਦਾ ਭਰੂਣ ਮਿਲਿਆ, ਉਥੇ ਇਕ ਚਾਹ ਦੀ ਰੇਹੜੀ ਵਾਲੇ ਵਿਅਕਤੀ ਪਰਗਟ ਸਿੰਘ ਵਾਸੀ ਹਰੀਦਾਸ ਕਾਲੋਨੀ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਅਤੇ ਕਿਹਾ ਕਿ ਇਹ ਕਰੀਬ ਸਵੇਰੇ ਸਵਾ 6 ਵਜੇ ਵੇਖਿਆ ਅਤੇ ਪੁਲਸ ਨੂੰ ਸੂਚਿਤ ਕੀਤਾ। ਇਹ ਜੋ ਭਰੂਣ ਇਥੇ ਕੋਈ ਰੱਖ ਕੇ ਗਿਆ ਹੈ, ਉਨ੍ਹਾਂ ਵੱਲੋਂ ਥੋੜੀ ਮਿੱਟੀ ਪੁੱਟ ਕੇ ਉੱਪਰ ਹੀ ਰੱਖ ਦਿੱਤਾ, ਮੈਂ ਤਾਂ ਇਹ ਮੰਗ ਕਰਦਾ ਹਾਂ ਕਿ ਲੜਕੀਆਂ ਨੂੰ ਨਾ ਮਾਰੋ ਅਤੇ ਜੇਕਰ ਇਹ ਬੱਚੀ ਜਿਊਂਦੀ ਹੁੰਦੀ ਤਾਂ ਮੈਂ ਖੁਦ ਹੀ ਪਾਲ ਲੈਂਦਾ ਕਿਉਂਕਿ ਮੇਰੀ ਬੱਚੀ ਨੂੰ ਮਰੇ ਹੋਏ ਤਿੰਨ ਸਾਲ ਹੋ ਗਏ ਹਨ।

ਇਹ ਵੀ ਪੜ੍ਹੋ : ਮਿੱਡੂਖੇੜਾ ਕਤਲ ਕਾਂਡ : ਸ਼ਾਰਪ ਸ਼ੂਟਰਾਂ ਦੀ ਗ੍ਰਿਫ਼ਤਾਰੀ ਤੋਂ 7 ਦਿਨਾਂ ਬਾਅਦ ਹੋਏ ਅਹਿਮ ਖ਼ੁਲਾਸੇ

ਇਸ ਮੌਕੇ ਨਾਭਾ ਕੋਤਵਾਲੀ ਦੇ ਜਾਂਚ ਅਧਿਕਾਰੀ ਚਮਕੌਰ ਸਿੰਘ ਨੇ ਕਿਹਾ ਕਿ ਇਸ ਦਾ ਪਤਾ ਲੱਗਿਆ ਤਾਂ ਅਸੀਂ ਭਰੂਣ ਨੂੰ ਨਾਭਾ ਦੇ ਸਰਕਾਰੀ ਹਸਪਤਾਲ ਵਿਚ ਪੋਸਟਮਾਰਟਮ ਲਈ ਰੱਖ ਦਿੱਤਾ ਹੈ ਅਤੇ ਅਸੀਂ ਜਾਂਚ ਵੀ ਕਰ ਰਹੇ ਹਾਂ ਅਤੇ ਸੀ. ਸੀ. ਟੀ. ਵੀ. ਕੈਮਰਿਆਂ ਰਾਹੀਂ ਵੀ ਫੁਟੇਜ ਖੰਗਾਲ ਰਹੇ ਹਾਂ ਕਿ ਇਹ ਭਰੂਣ ਕਿਸ ਨੇ ਲਿਆ ਕੇ ਇੱਥੇ ਰੱਖਿਆ ਹੈ। ਅਸੀਂ ਪਰਗਟ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰ ਦਿੱਤਾ ਹੈ ਅਤੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਪਟਿਆਲਾ ’ਚ ਹੋਏ 19 ਸਾਲਾ ਮੁੰਡੇ ਦੇ ਕਤਲ ਕਾਂਡ ’ਚ ਅਹਿਮ ਖ਼ੁਲਾਸਾ, 2 ਗ੍ਰਿਫ਼ਤਾਰ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


Anuradha

Content Editor

Related News