ਚੋਰਾਂ ਨੇ ਪਿੰਡ ਮਾਝੀ ਤੇ ਬੀਬੜ ਵਿਖੇ ਸਕੂਲ ਅਤੇ ਪੋਲਟਰੀ ਫਾਰਮ ’ਚ ਕੀਤੀ ਚੋਰੀ

06/05/2022 10:25:59 PM

ਭਵਾਨੀਗੜ੍ਹ (ਕਾਂਸਲ) : ਇਲਾਕੇ ’ਚ ਸਰਗਰਮ ਚੋਰ ਗਿਰੋਹ ਵੱਲੋਂ ਬੀਤੀ ਰਾਤ ਪਿੰਡ ਮਾਝੀ ਵਿਖੇ ਇਕ ਨਿੱਜੀ ਸਕੂਲ ਅਤੇ ਪਿੰਡ ਬੀਬੜ ਵਿਖੇ ਇਕ ਪੋਲਟਰੀ ਫਾਰਮ ’ਚ ਚੋਰੀ ਦੀ ਘਟਨਾ ਨੂੰ ਅੰਜਾਮ ਦਿੰਦਿਆਂ ਸਕੂਲ ’ਚੋਂ ਐੱਲ.ਈ. ਡੀ., ਇਨਵਰਟਰ, ਬੈਟਰੇ ਤੇ ਬੂਫ਼ਰ ਅਤੇ ਪੋਲਟਰੀ ਫਾਰਮ 'ਚੋਂ ਵੀ ਇਨਵਰਟਰ, ਜਨਰੇਟਰ ਤੇ ਹੋਰ ਸਾਮਾਨ ਚੋਰੀ ਕਰਕੇ ਫਰਾਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਇਹ ਵੀ ਪੜ੍ਹੋ : ਕੀ ਕੈਪਟਨ ਨੇ ਅਮਿਤ ਸ਼ਾਹ ਨੂੰ ਸੌਂਪ ਦਿੱਤੀਆਂ ਹਨ ਸਾਬਕਾ ਕਾਂਗਰਸੀ ਮੰਤਰੀਆਂ ਦੇ ਭ੍ਰਿਸ਼ਟਾਚਾਰ ਦੀਆਂ ਫਾਈਲਾਂ?

ਇਸ ਸਬੰਧੀ ਪਿੰਡ ਮਾਝੀ  ਵਿਖੇ ਸਥਿਤ ਦਸਮੇਸ਼ ਪਬਲਿਕ ਸਕੂਲ ਦੇ ਪ੍ਰਿੰਸੀਪਲ ਯਾਦਵਿੰਦਰ ਸਿੰਘ ਨੇ ਪੁਲਸ ਨੂੰ ਕੀਤੀ ਸ਼ਿਕਾਇਤ ’ਚ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਦੇ ਸਕੂਲ ਦੇ ਤਾਲੇ ਤੋੜ ਕੇ ਸਕੂਲ ’ਚ ਦਾਖਲ ਹੋਏ ਚੋਰ ਗਿਰੋਹ ਦੇ ਮੈਂਬਰਾਂ ਨੇ ਸਕੂਲ ’ਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਤੋੜ ਦਿੱਤੇ ਅਤੇ ਸਕੂਲ ’ਚੋਂ ਐੱਲ.ਈ. ਡੀ., ਇਨਵਰਟਰ, ਬੈਟਰੇ ਤੇ ਬੂਫ਼ਰ ਚੋਰੀ ਕਰਕੇ ਲੈ ਗਏ। ਉਨ੍ਹਾਂ ਕਿਹਾ ਕਿ ਚੋਰੀ ਦੀ ਇਹ ਘਟਨਾ ਸਕੂਲ ’ਚ ਲੱਗੇ ਹੋਰ ਸੀ.ਸੀ.ਟੀ.ਵੀ. ਕੈਮਰਿਆਂ ’ਚ ਕੈਦ ਹੋ ਗਈ, ਜਿਸ ਵਿੱਚ ਦਿਖਾਈ ਦੇ ਰਿਹਾ ਹੈ ਕਿ ਸਕੂਲ ’ਚ 3 ਤੋਂ 4 ਵਿਅਕਤੀ ਦਾਖਲ ਹੁੰਦੇ ਹਨ ਅਤੇ ਉਹ ਕੈਮਰੇ ਤੋੜਦੇ ਹਨ। ਉਨ੍ਹਾਂ ਪੁਲਸ ਨੂੰ ਕੈਮਰਿਆਂ ਦੀ ਫੁਟੇਜ ਦਿੰਦਿਆਂ ਮੰਗ ਕੀਤੀ ਕਿ ਇਸ ਗਿਰੋਹ ਦੇ ਮੈਂਬਰਾਂ ਨੂੰ ਜਲਦ ਕਾਬੂ ਕਰਕੇ ਇਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।

PunjabKesari

ਖ਼ਬਰ ਇਹ ਵੀ : ਪੜ੍ਹੋ ਅੱਜ ਦੀਆਂ ਵੱਡੀਆਂ ਖ਼ਬਰਾਂ

ਇਸੇ ਤਰ੍ਹਾਂ ਪਿੰਡ ਬੀਬੜ ਦੇ ਵਾਸੀ ਬਖਸੀਸ਼ ਸਿੰਘ ਪੁੱਤਰ ਅਨੂਪ ਸਿੰਘ ਨੇ ਪੁਲਸ ਨੂੰ ਕੀਤੀ ਸ਼ਿਕਾਇਤ ’ਚ ਦੱਸਿਆ ਕਿ ਉਨ੍ਹਾਂ ਦਾ ਪੋਲਟਰੀ ਫਾਰਮ ਪਿੰਡ ਮਾਝੀ ਅਤੇ ਬੀਬੜ ਦੇ ਵਿਚਕਾਰ ਬਣਿਆ ਹੋਇਆ ਹੈ, ਜਿਥੇ ਬੀਤੀ ਰਾਤ ਚੋਰ ਗਿਰੋਹ ਨੇ ਪੋਲਟਰੀ ਫਾਰਮ ’ਚ ਚੋਰੀ ਕਰਦਿਆਂ ਉਥੋਂ ਇਨਵਰਟਰ, ਜਨਰੇਟਰ ਅਤੇ ਪਲਾਸਟਿਕ ਦਾ ਸਾਮਾਨ ਚੋਰੀ ਕਰਕੇ ਉਨ੍ਹਾਂ ਦਾ ਕਰੀਬ 65 ਹਜ਼ਾਰ ਰੁਪਏ ਦਾ ਨੁਕਸਾਨ ਕਰ ਦਿੱਤਾ। ਉਨ੍ਹਾਂ ਵੀ ਇਸ ਚੋਰ ਗਿਰੋਹ ਨੂੰ ਕਾਬੂ ਕਰਕੇ ਇਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ : ਵਿਧਾਇਕਾ ਭਰਾਜ ਤੇ ਅਮਨ ਅਰੋੜਾ ਨੇ ਸਿੱਧੂ ਮੂਸੇਵਾਲਾ ਦੇ ਘਰ ਜਾ ਕੇ ਮਾਤਾ-ਪਿਤਾ ਨਾਲ ਕੀਤਾ ਦੁੱਖ ਸਾਂਝਾ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Mukesh

Content Editor

Related News