ਸਰਦੂਲਗੜ੍ਹ ਤੋਂ ਅਦਾਰਾ ਪੰਜਾਬ ਕੇਸਰੀ ਦੇ ਸੀਨੀਅਰ ਪੱਤਰਕਾਰ ਪਵਨ ਸਿੰਗਲਾ ਦਾ ਅਚਾਨਕ ਦਿਹਾਂਤ

04/11/2021 6:03:35 PM

ਸਰਦੂਲਗੜ੍ਹ  (ਚੋਪੜਾ): ਸਰਦੂਲਗੜ੍ਹ ਤੋਂ ਅਦਾਰਾ ਪੰਜਾਬ ਕੇਸਰੀ ਦੁਆਰਾ ਪਿਛਲੇ 40 ਸਾਲਾਂ ਤੋਂ ਇਲਾਕੇ ਦੀ ਲੋਕਾਂ ਦੀ ਆਵਾਜ਼ ਬਣੇ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਸਰਕਾਰੇ ਦਰਬਾਰੇ ਪੁਹੰਚਾਉਣ ਵਾਲੇ ਸੀਨੀਅਰ ਪੱਤਰਕਾਰ ਪ੍ਰੈਸ ਕਲੱਬ ਦੇ ਸਾਬਕਾ ਪ੍ਰਧਾਨ ਪਵਨ ਸਿੰਗਲਾ ਦਾ ਬੀਤੀ ਰਾਤ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ। ਪਵਨ ਸਿੰਗਲਾ ਆਪਣੀ ਨਿਰਪੱਖ ਅਤੇ ਨਿਧੱੜਕ ਕਲਮ ਨਾਲ ਰਾਜਨੀਤਕ ਅਤੇ ਸਮਾਜਿਕ ਮਸਲਿਆਂ ਨੂੰ ਚੁੱਕ ਕੇ ਸਰਕਾਰ ਤੱਕ ਪੁਹੰਚਾਉਦੇਂ ਰਹੇ।

ਇਹ ਵੀ ਪੜ੍ਹੋ:  ਮੋਤੀ ਮਹਿਲ ਨੇੜੇ ਬੇਰੁਜ਼ਗਾਰ ਅਧਿਆਪਕਾਂ 'ਤੇ ਲਾਠੀਚਾਰਜ, ਦੁਖੀ ਅਧਿਆਪਕਾਂ ਨੇ ਮਾਰੀਆਂ ਭਾਖੜਾ ਨਹਿਰ 'ਚ ਛਾਲਾਂ

ਅੱਜ ਉਨ੍ਹਾਂ ਦਾ ਅੰਤਮ ਸਸਕਾਰ ਇਲਾਕਾ ਨਿਵਾਸੀਆਂ,ਰਿਸ਼ਤੇਦਾਰਾਂ,ਦੋਸਤਾਂ,ਮੀਡੀਆ ਭਾਈਚਾਰਾ ਅਤੇ ਪਰਿਵਰਿਕ ਮੈਂਬਰਾਂ ਵਲੋਂ ਨਮ ਅੱਖਾਂ ਨਾਲ ਸ਼ਿਵਪੁਰੀ ਵਿਖੇ ਕੀਤਾ ਗਿਆ। ਜਿੱਥੇ ਰਾਜਨੀਤਕ ਆਗੂਆਂ, ਸਮਾਜਿਕ ਤੇ ਧਾਰਮਿਕ ਸ਼ਖਸੀਅਤਾਂ ,ਮੀਡੀਆ ਅਤੇ ਕਾਰੋਬਾਰ ਜਗਤ ਤੋਂ ਇਲਾਵਾ ਜਤਿੰਦਰ ਸਿੰਘ ਸੋਢੀ,ਤਰਸੇਮ ਚੰਦ ਭੋਲੀ, ਰਾਜੇਸ਼ ਗਰਗ, ਨੇਮ ਚੰਦ ਚੌਧਰੀ,ਭੁਪਿੰਦਰ ਸਿੰਘ ਸਰਾਂ,ਜਤਿੰਦਰ ਜੈਨ ਬੋਬੀ, ਕੁਲਦੀਪ ਸਿੰਘ ਸਰਦੂਲਗੜ੍ਹ,ਗੁਰਸੇਵਕ ਸਿੰਘ ਖਹਿਰਾ, ਹੇਮੰਤ ਹਨੀ, ਸ਼ਿਵਜੀ ਰਾਮ, ਮਾਸਟਰ ਪ੍ਰਸ਼ੋਤਮ ਦਾਸ ਅਤੇ ਸੱਤਪਾਲ ਚੋਪੜਾ ਨੇ ਉਨਾ ਦੇ ਸੁਪੱਤਰ ਰਮਨਦੀਪ ਸਿੰਗਲਾ ਨਾਲ ਦੁੱਖ ਸਾਂਝਾ ਕਰਦੇ ਹੋਏ ਇਸ ਨੂੰ ਇਲਾਕੇ ਲਈ ਨਾ ਪੂਰਾ ਹੋਣ ਵਾਲਾ ਘਾਟਾ ਦੱਸਦਿਆ ਵਿਛੜੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ।

ਇਹ ਵੀ ਪੜ੍ਹੋ: ਮੀਰਪੁਰ ਪਿੰਡ ’ਚ ਦਰਦਨਾਕ ਹਾਦਸਾ, ਸੁੱਤੇ ਹੋਏ ਪਰਿਵਾਰ ’ਤੇ ਡਿੱਗੀ ਛੱਤ, 11 ਸਾਲਾ ਬੱਚੇ ਦੀ ਮੌਤ  (ਤਸਵੀਰਾਂ)


Shyna

Content Editor

Related News