ਸੰਤ ਸੁਰੇਸ਼ਰਾ ਨੰਦ ਜੀ ਬੀਰੋਕੇ ਕਲਾਂ ਵਾਲੇ 100 ਸਾਲ ਦੀ ਉਮਰ ਭੋਗ ਹੋਏ ਬ੍ਰਹਮ ਲੀਨ

09/17/2020 2:00:13 AM

ਬੁਢਲਾਡਾ,(ਮਨਜੀਤ): ਪਿੰਡ ਬੀਰੋਕੇ ਕਲਾਂ ਦੇ ਬਹੁਤ ਹੀ ਸਤਿਕਾਰਯੋਗ ਨਿਮਰਤਾ ਦੇ ਪੁੰਜ ਤਪੱਸਵੀ ਸ਼੍ਰੀ 108 ਸੰਤ ਸੁਰੇਸ਼ਰਾ ਨੰਦ ਜੀ 100 ਸਾਲ ਦੀ ਉਮਰ ਭੋਗ ਕੇ ਬ੍ਰਹਮ ਲੀਨ ਹੋ ਗਏ ਹਨ। ਮਹੰਤ ਸ਼ਾਂਤਾ ਨੰਦ ਜੀ ਅਤੇ ਮਹੰਤ ਬਾਲਕ ਰਾਮ ਜੀ ਨੇ ਦੱਸਿਆ ਕਿ ਸਾਡੇ ਗੁਰੂਦੇਵ ਬਚਪਨ ਵਿੱਚ ਹੀ ੯ ਸਾਲ ਦੀ ਉਮਰ ਵਿੱਚ ਬੀਰੋਕੇ ਕਲਾਂ ਆ ਗਏ ਸਨ ਅਤੇ ਸਾਰੀ ਉਮਰ ਇਸੇ ਪਿੰਡ ਵਿੱਚ ਰਹਿ ਕੇ ਭਜਨ ਬੰਦਗੀ ਅਤੇ ਸਮਾਜਿਕ ਕਾਰਜ ਕਰਦੇ ਰਹੇ। ਜਿਨ੍ਹਾਂ ਵਿੱਚ ਉਨ੍ਹਾਂ ਵੱਲੋਂ ਬਣਾਇਆ ਗਿਆ ਸ. ਸ. ਸਕੂਲ, ਜਿਸ ਦੀ ਸਾਰੀ ਇਮਾਰਤ ਸੰਨ 1971 ਵਿੱਚ ਆਰੰਭ ਕਰਕੇ ਕੁਝ ਕੁ ਸਾਲਾਂ ਵਿੱਚ ਇਸ ਨੂੰ ਬਹੁਤ ਸੁੰਦਰ ਤਿਆਰ ਕਰਵਾਇਆ ਗਿਆ।
ਅੱਜ ਵੀ ਬਾਬਾ ਜੀ ਵੱਲੋਂ ਸਕੂਲ ਲਈ ਹਮੇਸ਼ਾ ਆਪਣਾ ਆਪ ਅਤੇ ਧੰਨ ਵਣ ਮਨ ਲੁਟਾਉਂਦੇ ਰਹਿੰਦੇ ਸਨ। ਪਿੰਡ ਦੇ ਸਰਪੰਚ ਗੁਰਵਿੰਦਰ ਸਿੰਘ, ਜਥੇਦਾਰ ਬਲਵੀਰ ਸਿੰਘ ਨੇ ਦੱਸਿਆ ਕਿ ਸਾਡੇ ਸੰਤਾਂ ਵੱਲੋਂ ਸਾਡੇ ਪਿੰਡ ਵਿੱਚ ਬਿਜਲੀ ਲਿਆਉਣ ਦਾ ਕਾਰਜ, ਪਿੰਡ ਨੂੰ ਪੱਕੀ ਸੜਕ ਲਵਾਉਣ ਦਾ ਕਾਰਜ, ਪਿੰਡ ਵਿੱਚ ਗੁਰੂ ਘਰ ਬਣਾਉਣ, ਪਿੰਡ ਵਿੱਚ ਡਿਸਪੈਂਸਰੀ ਬਣਾਉਣ ਦਾ ਹਰ ਇੱਕ ਕਾਰਜ ਉਨ੍ਹਾਂ ਨੇ ਅੱਗੇ ਹੋ ਕੇ ਕਰਵਾਇਆ। ਉਨ੍ਹਾਂ ਦੇ ਜਾਣ ਨਾਲ ਸਾਡੇ ਨਗਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਅਜਿਹੇ ਸੰਤ ਮਹਾਂਪੁਰਸ਼ ਵਿਰਲੇ ਹੀ ਹੁੰਦੇ ਹਨ। ਜਿਹੜੇ ਸਾਰੀ ਉਮਰ ਸਮਾਜਿਕ ਅਤੇ ਲੋਕ ਕਲਿਆਣ ਦੇ ਕਾਰਜ ਕਰਦੇ ਹਨ। ਅੱਜ ਸਾਡਾ ਸਾਰਾ ਨਗਰ ਉਨ੍ਹਾਂ ਮਹਾਂਪੁਰਸ਼ਾਂ ਵੱਲੋਂ ਆਪਣੇ ਵੱਲੋਂ ਨਿੱਕੀ ਅਤੇ ਪਿਆਰ ਭਰੀ ਸ਼ਰਧਾਂਜਲੀ ਦਿੰਦਾ ਹੈ। ਬਾਬਾ ਜੀ ਦਾ ਜਨਮ ਪਿੰਡ ਮੀਆਂ ਜਿਲ੍ਹਾ ਮਾਨਸਾ ਜੱਟ ਸਿੱਖ ਪਰਿਵਾਰ ਵਿੱਚ ਹੋਇਆ ਸੀ।


Deepak Kumar

Content Editor

Related News