ਰੋਕ ਦੇ ਬਾਵਜੂਦ ਸੰਗਰੂਰ 'ਚ ਸ਼ਰੇਆਮ ਚੱਲ ਰਹੇ ਹਨ ਇੱਟਾਂ ਦੇ ਭੱਠੇ (ਵੀਡੀਓ)

Tuesday, Nov 20, 2018 - 01:02 PM (IST)

ਸੰਗਰੂਰ(ਪ੍ਰਿੰਸ)— ਪੰਜਾਬ 'ਚ ਵੱਧ ਰਹੇ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਪੰਜਾਬ ਸਰਕਾਰ ਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵਲੋਂ 1 ਅਕਤੂਬਰ ਤੋਂ ਲੈ ਕੇ 31 ਜਨਵਰੀ ਤੱਕ ਇੱਟਾਂ ਵਾਲੇ ਭੱਠੇ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ ਪਰ ਸੰਗਰੂਰ 'ਚ ਕੁਝ ਭੱਠਾਂ ਮਾਲਕਾਂ ਵਲੋਂ ਆਪਣੇ ਮੁਨਾਫੇ ਲਈ ਪ੍ਰਸ਼ਾਸਨ ਦੇ ਹੁਕਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਸ਼ਰੇਆਮ ਭੱਠੇ ਚਲਾਏ ਜਾ ਰਹੇ ਹਨ।

ਵਾਤਾਵਰਣ ਨੂੰ ਦੂਸ਼ਿਤ ਕਰਨ ਵਾਲੇ ਭੱਠਾ ਮਾਲਕਾਂ ਖਿਲਾਫ ਵੋਆਇਸ ਆਰਗਨਾਇਜ਼ੇਸ਼ਨ ਆਲ ਇੰਡੀਆ (voice organisation all india) ਦੇ ਪ੍ਰਧਾਨ ਰਾਕੇਸ਼ ਸਿੰਗਲਾ ਨੇ ਮੋਰਚਾ ਖੋਲ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਪ੍ਰਦੂਸ਼ਣ ਬੋਰਡ ਵਲੋਂ ਪੰਜਾਬ ਵਿਚ ਇੱਟਾਂ ਬਣਾਉਣ ਵਾਲੇ ਭੱਠਿਆਂ 'ਤੇ 1 ਅਕਤੂਬਰ ਤੋਂ ਲੈ 31 ਜਨਵਰੀ ਤੱਕ ਰੋਕ ਲਗਾਈ ਗਈ ਸੀ। ਇਸ ਦੇ ਬਾਵਜੂਦ ਪੰਜਾਬ ਵਿਚ ਸ਼ਰੇਆਮ ਇੱਟਾਂ ਬਣਾਉਣ ਵਾਲੇ ਭੱਠੇ ਚਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਇਨ੍ਹਾਂ 'ਤੇ ਕਾਰਵਾਈ ਕਰੇ ਨਹੀਂ ਤਾਂ ਸਾਨੂੰ ਐਨ.ਜੀ.ਟੀ. ਦੇ ਹੁਕਮਾਂ ਨੂੰ ਲਾਗੂ ਕਰਾਉਣ ਲਈ ਕਾਨੂੰਨੀ ਕਰਾਵਈ ਕਰਨੀ ਪਏਗੀ।

ਦੂਜੇ ਪਾਸੇ ਸੰਗਰੂਰ ਦੇ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨੇ ਕਿਹਾ ਕਿ ਪੂਰਾ ਮਾਮਲਾ ਸਾਡੇ ਧਿਆਨ 'ਚ ਆ ਚੁੱਕਾ ਹੈ ਤੇ ਉਕਤ ਮਾਮਲੇ 'ਚ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਹੁਣ ਦੇਖਣਾ ਇਹ ਹੋਵੇਗਾ ਕਿ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ 'ਤੇ ਪਰਚੇ ਦਰਜ ਕਰਨ ਵਾਲੀ ਸਰਕਾਰ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਭੱਠਾ ਮਾਲਕਾਂ 'ਤੇ ਕੋਈ ਕਾਰਵਾਈ ਕਰਦੀ ਹੈ ਜਾਂ ਨਹੀਂ।


cherry

Content Editor

Related News