ਵੱਖ-ਵੱਖ ਮਾਮਲਿਆਂ ''ਚ ਨਸ਼ੀਲੇ ਪਦਾਰਥਾਂ ਸਮੇਤ 3 ਵਿਅਕਤੀ ਗ੍ਰਿਫਤਾਰ

11/17/2019 4:23:24 PM

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) : ਪੁਲਸ ਨੇ 4 ਵੱਖ-ਵੱਖ ਮਾਮਲਿਆਂ ਵਿਚ 495 ਬੋਤਲਾਂ ਸ਼ਰਾਬ, 300 ਗ੍ਰਾਮ ਸੁਲਫਾ ਬਰਾਮਦ ਕਰਕੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਦੋਂਕਿ 3 ਵਿਅਕਤੀ ਫਰਾਰ ਹੋ ਗਏ।

ਜਾਣਕਾਰੀ ਦਿੰਦਿਆਂ ਐਸ. ਐਸ. ਪੀ ਸੰਗਰੂਰ ਡਾ. ਸੰਦੀਪ ਗਰਗ ਨੇ ਦੱਸਿਆ ਕਿ ਥਾਣਾ ਸੰਦੌੜ ਦੇ ਏ. ਐਸ. ਆਈ ਯਾਦਵਿੰਦਰ ਸਿੰਘ ਜਦੋਂ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੌਰਾਨ ਬੱਸ ਸਟੈਂਡ ਸੰਦੌੜ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਸੂਚਨਾ ਦਿੱਤੀ ਕਿ ਗੁਰਦੀਪ ਸਿੰਘ ਵਾਸੀ ਖੇੜੀ ਅਤੇ ਦੋ ਅਣਪਛਾਤੇ ਵਿਅਕਤੀ ਚੰਡੀਗੜ੍ਹ ਤੋਂ ਸਸਤੀ ਸ਼ਰਾਬ ਲਿਆ ਕੇ ਇਕ ਕਾਰ ਵਿਚ ਪਿੰਡ ਧਨੇੜਕਲਾਂ ਵਿਖੇ ਵੇਚਣ ਆ ਰਹੇ ਹਨ। ਸੂਚਨਾ ਦੇ ਆਧਾਰ 'ਤੇ ਨਾਕਾਬੰਦੀ ਕਰਕੇ ਕਾਰ ਵਿਚੋਂ 420 ਬੋਤਲਾਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ। ਦੋਸ਼ੀ ਕਾਰ ਸਮੇਤ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋ ਗਏ।

ਇਸੇ ਤਰ੍ਹਾਂ ਨਾਲ ਥਾਣਾ ਸਦਰ ਧੂਰੀ ਦੇ ਪੁਲਸ ਅਧਿਕਾਰੀ ਗੁਰਜੀਤ ਸਿੰਘ ਪਿੰਡ ਪਲਾਸੌਰ ਮੌਜੂਦ ਸੀ ਤਾਂ ਮੁਖਬਰ ਨੇ ਸੂਚਨਾ ਦਿੱਤੀ ਕਿ ਰਣਜੀਤ ਸਿੰਘ ਉਰਫ ਬਿੱਟੂ ਬਾਹਰਲੀ ਸਟੇਟ ਤੋਂ ਸਸਤੇ ਭਾਅ ਵਿਚ ਸ਼ਰਾਬ ਲਿਆ ਕੇ ਵੇਚਣ ਦਾ ਆਦੀ ਹੈ। ਉਹ ਅੱਜ ਵੀ ਇਕ ਸਕੂਟਰੀ 'ਤੇ ਸ਼ਰਾਬ ਵੇਚਣ ਲਈ ਜਾ ਰਿਹਾ ਹੈ। ਸੂਚਨਾ ਦੇ ਆਧਾਰ 'ਤੇ ਰੇਡ ਕਰਕੇ ਉਸ ਨੂੰ ਕਾਬੂ ਕਰਦੇ ਹੋਏ 27 ਬੋਤਲਾਂ ਸ਼ਰਾਬ ਦੀਆਂ ਬਰਾਮਦ ਕੀਤੀਆਂ। ਇਕ ਹੋਰ ਮਾਮਲੇ ਵਿਚ ਥਾਣਾ ਮੂਨਕ ਦੇ ਹੌਲਦਾਰ ਮਨਜੀਤ ਭਾਰਤੀ ਜਦੋਂ ਗਸ਼ਤ ਦੌਰਾਨ ਪਿੰਡ ਬੰਗਾਂ ਮੌਜੂਦ ਸੀ ਤਾਂ ਇਕ ਕਾਰ ਆਉਂਦੀ ਦਿਖਾਈ ਦਿੱਤੀ। ਸ਼ੱਕ ਦੇ ਆਧਾਰ 'ਤੇ ਉਸ ਦੀ ਤਲਾਸ਼ੀ ਲੈਣ 'ਤੇ ਉਸ ਵਿਚੋਂ 48 ਬੋਤਲਾਂ ਸ਼ਰਾਬ ਦੀਆਂ ਬਰਾਮਦ ਹੋਈਆਂ ਅਤੇ ਕਾਰ ਵਿਚੋਂ ਗੁਰਵਿੰਦਰ ਵਾਸੀ ਹਾਮਝੇੜੀ ਅਤੇ ਰਾਮ ਕੁਮਾਰ ਵਾਸੀ ਬੰਗਾ ਨੂੰ ਗ੍ਰਿਫਤਾਰ ਕੀਤਾ ਗਿਆ।

ਇਕ ਹੋਰ ਮਾਮਲੇ ਵਿਚ ਸੀ. ਆਈ. ਏ. ਸਟਾਫ ਬਹਾਦਰ ਸਿੰਘ ਵਾਲਾ ਦੇ ਪੁਲਸ ਅਧਿਕਾਰੀ ਸੁਰਿੰਦਰ ਸਿੰਘ ਜਦੋਂ ਗਸ਼ਤ ਦੌਰਾਨ ਸੁਨਾਮ ਤੋਂ ਛਾਜਲੀ ਵੱਲ ਜਾ ਰਹੇ ਸੀ ਤਾਂ ਜਦੋਂ ਉਹ ਪਿੰਡ ਰੋਹੀਰਾਮ ਕੋਠੇ ਪੁੱਜੇ ਤਾਂ ਬੱਸ ਸਟੈਂਡ ਦੇ ਬਣੇ ਕਮਰੇ ਵਿਚ ਇਕ ਮੋਨਾ ਨੌਜਵਾਨ ਸੱਜੇ ਹੱਥ ਵਿਚ ਪਲਾਸਟਿਕ ਦਾ ਵਜ਼ਨਦਾਰ ਲਿਫਾਫਾ ਫੜੀ ਖੜ੍ਹਾ ਸੀ। ਪੁਲਸ ਪਾਰਟੀ ਨੂੰ ਵੇਖ ਕੇ ਉਹ ਲਿਫਾਫਾ ਸੁੱਟ ਕੇ ਤੇਜੀ ਨਾਲ ਛਾਜਲੀ ਸਾਇਡ ਵੱਲ ਨੂੰ ਤੁਰ ਪਿਆ। ਸਾਥੀ ਕਰਮਚਾਰੀਆਂ ਦੀ ਮਦਦ ਨਾਲ ਉਸ ਨੂੰ ਕਾਬੂ ਕਰਕੇ ਲਿਫਾਫੇ ਵਿਚੋਂ 300 ਗ੍ਰਾਮ ਸੁਲਫਾ ਬਰਾਮਦ ਕੀਤਾ ਗਿਆ ਅਤੇ ਥਾਣਾ ਛਾਜਲੀ ਵਿਚ ਉਸ ਵਿਰੁੱਧ ਕੇਸ ਦਰਜ ਕੀਤਾ ਗਿਆ।


cherry

Content Editor

Related News