ਜ਼ਿਲ੍ਹਾ ਸੰਗਰੂਰ ’ਚ ਕੋਰੋਨਾ ਦਾ ਕਹਿਰ ਜਾਰੀ, 7 ਵਿਅਕਤੀਆਂ ਦੀ ਮੌਤ ਸਣੇ 145 ਨਵੇਂ ਮਾਮਲੇ ਆਏ ਸਾਹਮਣੇ

Tuesday, Apr 27, 2021 - 05:02 PM (IST)

ਜ਼ਿਲ੍ਹਾ ਸੰਗਰੂਰ ’ਚ ਕੋਰੋਨਾ ਦਾ ਕਹਿਰ ਜਾਰੀ, 7 ਵਿਅਕਤੀਆਂ ਦੀ ਮੌਤ ਸਣੇ 145 ਨਵੇਂ ਮਾਮਲੇ ਆਏ ਸਾਹਮਣੇ

ਸੰਗਰੂਰ  (ਬੇਦੀ/ਰਿਖੀ): ਜ਼ਿਲ੍ਹਾ ਸੰਗਰੂਰ ’ਚ ਵੱਡੀ ਗਿਣਤੀ ’ਚ ਕੋਰੋਨਾ ਦੇ ਪਾਜ਼ੇਟਿਵ ਕੇਸਾਂ  ਦਾ ਆਉਣਾ ਅਤੇ ਮੌਤਾਂ ਦਾ ਹੋਣਾ ਲਗਾਤਾਰ ਜਾਰੀ ਹੈ, ਜਿਸ ਗਿਣਤੀ ਦੇ ਨਾਲ ਪਾਜ਼ੇਟਿਵ ਕੇਸ ਵਧ ਰਹੇ ਹਨ ਅਤੇ ਮੌਤਾਂ ਹੋ ਰਹੀਆਂ ਹਨ। ਜ਼ਿਲ੍ਹਾ ਸੰਗਰੂਰ ਲਗਾਤਾਰ ਖ਼ਤਰੇ ਦੇ ਨਿਸ਼ਾਨ ਵੱਲ ਵਧਦਾ ਜਾ ਰਿਹਾ ਹੈ। ਅੱਜ ਜ਼ਿਲ੍ਹੇ ਵਿੱਚ ਕੋਰੋਨਾ ਦਾ ਜਵਾਲਾਮੁਖੀ ਫਟ ਗਿਆ ਜਾਪ ਰਿਹਾ ਹੈ। ਜ਼ਿਲ੍ਹੇ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਹੋ ਰਹੀਆਂ ਮੌਤਾਂ ਨਾਲ ਜ਼ਿਲ੍ਹੇ ਦੇ ਲੋਕਾਂ ਵਿੱਚ ਚਰਚਾਵਾਂ ਦਾ ਮਾਹੌਲ ਜਾਰੀ ਹੈ।

ਅੱਜ ਫ਼ਿਰ ਜ਼ਿਲ੍ਹੇ ਅੰਦਰ ਕੋਰੋਨਾ ਕਰਕੇ 7 ਮੌਤਾਂ ਹੋ ਗਈਆਂ ਹਨ, ਜਿਨ੍ਹਾਂ ਨਾਲ ਜ਼ਿਲ੍ਹਾ ਲਾਕਡਾਊਨ ਵੱਲ ਵਧ ਰਿਹਾ ਜਾਪਦਾ ਹੈ। ਸਿਹਤ ਵਿਭਾਗ ਵੱਲੋਂ ਜਾਣਕਾਰੀ ਅਨੁਸਾਰ ਜ਼ਿਲ੍ਹੇ ’ਚ ਬੀਤੇ ਦਿਨ ਲਏ ਗਏ ਟੈਸਟਾਂ ’ਚੋਂ ਅੱਜ ਕੁੱਲ 145 ਕੇਸ ਪਾਜ਼ੇਟਿਵ ਆਏ ਹਨ। ਜਿਨ੍ਹਾਂ ਵਿੱਚੋਂ ਸਿਹਤ ਬਲਾਕ ਸੰਗਰੂਰ ’ਚ 46, ਧੂਰੀ ’ਚ 13, ਸਿਹਤ ਬਲਾਕ ਲੌਂਗੋਵਾਲ 'ਚ 10 ਕੇਸ, ਸੁਨਾਮ ਵਿੱਚ 14,ਮਾਲੇਰਕੋਟਲਾ ਵਿੱਚ 12,ਮੂਣਕ ਵਿਚ 18, ਅਮਰਗੜ੍ਹ 4, ਭਵਾਨੀਗੜ੍ਹ ਵਿੱਚ 3,  ਸ਼ੇਰਪੁਰ ਵਿੱਚ 3, ਕੌਹਰੀਆਂ ਵਿੱਚ 10, ਅਹਿਮਦਗੜ੍ਹ 'ਚ 3 ਅਤੇ ਪੰਜਗਰਾਈਆਂ ਵਿੱਚ 9 ਵਿਅਕਤੀ ਪਾਜ਼ੇਟਿਵ ਆਏ ਹਨ। ਜ਼ਿਲ੍ਹੇ ’ਚ ਹੁਣ ਤੱਕ ਕੁੱਲ 8042 ਕੇਸ ਹਨ, ਜਿਨ੍ਹਾਂ ’ਚੋਂ ਕੁੱਲ 6433 ਲੋਕ ਕੋਰੋਨਾ ਜੰਗ ਜਿੱਤ ਕੇ ਤੰਦਰੁਸਤ ਹੋਏ ਹਨ। ਜ਼ਿਲ੍ਹੇ ’ਚ ਅਜੇ ਵੀ ਕੁੱਲ 1302 ਕੇਸ ਐਕਟਿਵ ਚੱਲ ਰਹੇ ਹਨ ਅਤੇ ਅੱਜ 60 ਵਿਅਕਤੀ ਕੋਰੋਨਾ ਜੰਗ ਜਿੱਤ ਕੇ ਠੀਕ ਹੋ ਚੁੱਕੇ ਹਨ।ਜ਼ਿਲ੍ਹੇ ਵਿੱਚ ਅੱਜ ਤੱਕ ਕੁੱਲ 307 ਮੌਤਾਂ ਹੋ ਚੁੱਕੀਆਂ ਹਨ ਜ਼ਿਲ੍ਹੇ ਵਿੱਚ ਅੱਜ ਸਿਹਤ ਬਲਾਕ ਲੌਂਗੋਵਾਲ  ਦਾ ਇੱਕ  60  ਸਾਲਾ ਵਿਅਕਤੀ, ਮੂਣਕ ਦੇ ਇੱਕ 75  ਸਾਲਾ ਵਿਅਕਤੀ, ਸੰਗਰੂਰ ਦੀ 74 ਸਾਲਾ ਔਰਤ ਇੱਕ 41 ਸਾਲਾ ਵਿਅਕਤੀ, ਇੱਕ 62 ਸਾਲਾ ਔਰਤ, ਇੱਕ 45 ਸਾਲਾ ਵਿਅਕਤੀ,ਬਲਾਕ ਕੌਹਰੀਆਂ ਵਿੱਚ 60 ਸਾਲਾ ਵਿਅਕਤੀ  ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਵੀ ਹੈ।

ਸੰਗਰੂਰ ਕੋਰੋਨਾ ਅਪਡੇਟ
ਕੁੱਲ ਕੇਸ 8042
ਐਕਟਿਵ ਕੇਸ 1302
ਠੀਕ ਹੋਏ 6433


author

Shyna

Content Editor

Related News