ਮਿਸ਼ਨ ਫਤਿਹ: ਪਿੰਡ ਸਕੰਦਰਪੁਰਾ ਵਿਖੇ 60 ਅਤੇ ਜਲਵਾਣਾ ਵਿਖੇ ਹੋਏ 40 ਸੈਂਪਲ

09/23/2020 4:51:57 PM

ਸੰਦੌੜ (ਰਿਖੀ): ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਤੇ ਸਿਵਲ ਸਰਜਨ ਸੰਗਰੂਰ ਡਾ.ਰਾਜ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਬਲਾਕ ਫਤਿਹਗੜ੍ਹ ਪੰਜਗਰਾਈਆਂ ਅਧੀਨ ਵੱਖ-ਵੱਖ ਪਿੰਡਾਂ 'ਚੋਂ ਕੋਵਿਡ-19 ਦੇ 100 ਨਮੂਨੇ ਲੈ ਕੇ ਜਾਂਚ ਕੀਤੀ ਗਈ ਹੈ। 

ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫਸਰ ਡਾ. ਗੀਤਾ ਨੇ ਕਿਹਾ ਕਿ ਬਲਾਕ ਅਧੀਨ ਪਿੰਡ ਸਕੰਦਰਪੁਰਾ ਵਿਖੇ ਗ੍ਰਾਮ ਪੰਚਾਇਤ ਅਤੇ ਬੀ.ਡੀ.ਪੀ.ਓ. ਦੇ ਸਹਿਯੋਗ ਨਾਲ 60 ਲੋਕਾਂ ਨੇ ਸਵੈ-ਇੱਛਾ ਦੇ ਨਾਲ ਕੋਵਿਡ ਜਾਂਚ ਲਈ ਸੈਂਪਲ ਦਿੱਤਾ ਹੈ, ਜਦਕਿ ਪਿੰਡ ਜਲਵਾਣਾ ਵਿਖੇ ਸਰਪੰਚ ਸਰਬਜੀਤ ਕੌਰ ਖ਼ੁਦ ਆਪਣਾ ਟੈਸਟ ਕਰਵਾ ਕੇ ਰੋਲ ਮਾਡਲ ਬਣੇ ਜਿਸ ਨਾਲ ਪਿੰਡ ਦੇ 40 ਲੋਕਾਂ ਨੇ ਖ਼ੁਦ ਟੈਸਟ ਲਈ ਸੈਂਪਲ ਦਿੱਤਾ। ਉਨ੍ਹਾਂ ਕਿਹਾ ਕਿ ਇਨ੍ਹਾਂ 'ਚੋਂ  ਰੈਪਿਡ ਐਂਟੀਜਨ ਟੈਸਟ ਵੀ ਲਏ ਗਏ ਜੋ ਕੀ ਸਾਰੇ ਨੈਗੇਟਿਵ ਆਏ। ਇਸ ਮੌਕੇ ਡਾ.ਗੀਤਾ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕੇ ਲੋਕ ਖ਼ੁਦ ਬਿਨਾਂ ਡਰ ਟੈਸਟ ਕਰਵਾਉਣ ਅਤੇ ਅਫਵਾਹਾਂ ਤੇ ਯਕੀਨ ਨਾ ਕਰਨ। ਉਨ੍ਹਾਂ ਨੇ ਪਿੰਡਾਂ ਦੇ ਵਾਸੀਆਂ ਨੂੰ ਸੈਂਪਲਿੰਗ ਲੈਣ ਜਾ ਰਹੀਆਂ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ।

ਉਨ੍ਹਾਂ ਕਿਹਾ ਕਿ ਕੋਰੋਨਾ ਦੀ ਸੈਂਪਲਿੰਗ ਵੇਲੇ ਘਬਰਾਉਣ ਦੀ ਲੋੜ ਨਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਿਹਤ ਸੰਸਥਾਵਾਂ 'ਚ ਟੈਸਟ ਅਤੇ ਇਲਾਜ ਦੀਆਂ ਸੇਵਾਵਾਂ ਮੁਫ਼ਤ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਮਹਾਮਾਰੀ ਤੋਂ ਪੰਜਾਬ ਦੇ ਲੋਕਾਂ ਦੇ ਬਚਾਅ ਲਈ ਹਰ ਕੋਸ਼ਿਸ਼ ਕਰ ਰਹੀ ਹੈ ਜਿਸ ਕਰਕੇ ਹੀ ਕੋਰੋਨਾ ਤੇ ਬਹੁਤ ਹੱਦ ਤੱਕ ਕਾਬੂ ਪਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਲੋਕਾਂ ਦੀ ਸਿਹਤ ਨੂੰ  ਬਚਾਉਣ ਅਤੇ ਕੋਵਿਡ ਦੇ ਖਾਤਮੇ ਲਈ ਦਿਨ ਰਾਤ ਕੰਮ ਕਰ ਰਿਹਾ ਹੈ ਅਤੇ ਸਿਹਤ ਵਰਕਰਾਂ ਦੇ ਇੱਕ ਵੀ ਛੁੱਟੀ ਨਹੀਂ ਕੀਤੀ। ਇਸ ਮੌਕੇ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਲੋਕਾਂ ਨੂੰ ਮਾਸਕ ਪਾਉਣ, ਵਾਰ-ਵਾਰ ਹੱਥਾਂ ਦੀ ਸਫ਼ਾਈ ਕਰਨ ਅਤੇ ਸਮਾਜਿਕ ਦੂਰੀ ਦਾ ਵਿਸ਼ੇਸ਼ ਖਿਆਲ ਰੱਖਣ ਲਈ ਜਾਗਰੂਕ ਕੀਤਾ ਗਿਆ।ਇਸ ਮੌਕੇ ਬਲਾਕ ਨੋਡਲ ਅਫ਼ਸਰ ਡਾ.ਰੀਤੂ ਸੇਠੀ , ਡਾ.ਰੂਨਾ, ਡਾ.ਮੁਹੰਮਦ ਇਰਫਾਨ, ਸਿਹਤ ਇੰਸਪੈਕਟਰ ਗੁਰਮੀਤ ਸਿੰਘ, ਨਿਰਭੈ ਸਿੰਘ, ਗੁਲਜ਼ਾਰ ਖਾਨ,  ਰਾਜੇਸ਼ ਰਿਖੀ, ਜਸਪਿੰਦਰ ਸਿੰਘ, ਸੀ ਐਚ ਓ ਰਣਦੀਪ ਕੌਰ ,ਸ਼ਹਿਨਾਜ਼, ਕੁਲਵੰਤ ਸਿੰਘ ਸਤਵਿੰਦਰ ਸਿੰਘ ,ਸਰਪੰਚ, ਸਿਵਲ ਟੀਮਾਂ ਅਤੇ ਹੋਰ ਕਰਮਚਾਰੀ ਵੀ  ਹਾਜ਼ਰ ਸਨ।


Shyna

Content Editor

Related News