ਨੀਲੇ ਕਾਰਡ ਕੱਟਣ ਅਤੇ ਘੁਟਾਲਿਆਂ ਖਿਲਾਫ ਅਕਾਲੀ-ਭਾਜਪਾ ਵਰਕਰਾਂ ਵਲੋਂ ਨਾਅਰੇਬਾਜ਼ੀ, ਭੇਜਿਆ ਮੰਗ ਪੱਤਰ

06/18/2020 1:44:51 PM

ਬਰਨਾਲਾ (ਵਿਵੇਕ ਸਿੰਧਵਾਨੀ) - ਗਰੀਬ ਲੋਕਾਂ ਦੇ ਨੀਲੇ ਕਾਰਡ ਕੱਟਣ ਅਤੇ ਸ਼ਰਾਬ, ਰੇਤਾ ਅਤੇ ਨਕਲੀ ਬੀਜਾਂ ਦੇ ਘੁਟਾਲੇ ਖਿਲਾਫ ਅਕਾਲੀ ਭਾਜਪਾ ਨੇ ਸਾਂਝੇ ਤੌਰ ’ਤੇ ਡੀ.ਸੀ. ਦਫ਼ਤਰ ’ਚ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਉਪਰੰਤ ਡੀ. ਸੀ. ਰਾਹੀਂ ਰਾਜਪਾਲ ਨੂੰ ਮੰਗ ਪੱਤਰ ਭੇਜਿਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਸਾਬਕਾ ਮੁੱਖ ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ ਅਤੇ ਹਲਕਾ ਭਦੌੜ ਦੇ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਕਿਹਾ ਕਿ ਪੰਜਾਬ ਵਿਚ ਕੋਰੋਨਾ ਮਹਾਮਾਰੀ ਦੌਰਾਨ ਵੱਡੇ ਪੱਧਰ ’ਤੇ ਸ਼ਰਾਬ ਦਾ ਘੁਟਾਲਾ ਹੋਇਆ ਹੈ। ਇਸ ਦੌਰਾਨ ਕਰੋੜਾਂ ਅਰਬਾਂ ਰੁਪਏ ਦੀ ਦੋ ਨੰਬਰ ਦੀ ਸ਼ਰਾਬ ਵੇਚੀ ਗਈ। ਰੇਤਾ,ਨਕਲੀ ਬੀਜ ਅਤੇ ਸ਼ਰਾਬ ਦਾ ਸਕੈਂਡਲ ਕਰਕੇ ਪੰਜਾਬ ਦੇ ਖਜ਼ਾਨੇ ’ਤੇ 5600 ਕਰੋੜ ਰੁਪਏ ਦਾ ਡਾਕਾ ਮਾਰਿਆ ਗਿਆ ਹੈ।

ਭਾਰਤੀ ਜਨਤਾ ਪਾਰਟੀ ਦੇ ਜ਼ਿਲਾ ਪ੍ਰਧਾਨ ਯਾਦਵਿੰਦਰ ਸਿੰਘ ਸ਼ੰਟੀ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੰਜੀਵ ਸ਼ੋਰੀ ਨੇ ਕਿਹਾ ਕਿ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵਲੋਂ ਗਰੀਬ ਲੋਕਾਂ ਨੂੰ ਧਿਆਨ ਵਿਚ ਰੱਖਦਿਆਂ ਲੋੜਵੰਦ ਲੋਕਾਂ ਲਈ ਆਟਾ ਦਾਲ ਸਕੀਮ ਸ਼ੁਰੂ ਕੀਤੀ ਗਈ ਸੀ। 2007 ਤੋਂ ਲੈ ਕੇ 2017 ਤੱਕ ਇਹ ਸਕੀਮ ਸਫਲਤਾਪੂਰਵਕ ਚਲਦੀ ਰਹੀ। ਪਰ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਨ ਮਗਰੋਂ 1 ਅਪ੍ਰੈਲ 2019 ਤੋਂ ਲੱਖਾਂ ਕਾਰਡਾਂ ਨੂੰ ਕੱਟ ਦਿੱਤਾ ਗਿਆ। 23 ਮਾਰਚ ਨੂੰ ਪੰਜਾਬ ਵਿਚ ਤਾਲਾਬੰਦੀ ਸ਼ੁਰੂ ਹੋਈ। ਕੇਂਦਰ ਸਰਕਾਰ ਨੇ ਗਰੀਬ ਲੋਕਾਂ ਨੂੰ ਰਾਸ਼ਨ ਵੰਡਣ ਲਈ ਰਾਸ਼ਨ ਭੇਜਿਆ ਸੀ ਪਰ ਨੀਲੇ ਕਾਰਡ ਕੱਟੇ ਹੋਣ ਕਰਨ ਗਰੀਬ ਲੋਕਾਂ ਨਾਲ ਵਿਤਕਰਾ ਹੁੰਦਾ ਰਿਹਾ। 

ਸੁਸ਼ਾਂਤ ਸਿੰਘ ਰਾਜਪੂਤ : ਖਿੰਡੇ ਜਜ਼ਬਾਤ ਦੀ ਸਾਡੀ ਪੱਤਰਕਾਰੀ ਅਤੇ ਅਸੀਂ ਲੋਕ 

 ਘਰ ਨੂੰ ਸਾਫ-ਸੁਥਰਾ ਰੱਖਣ ਅਤੇ ਖੂਬਸੂਰਤ ਬਣਾਉਣ ਲਈ ਅਪਣਾਓ ਇਹ ਤਰੀਕ

ਕੀ ਹਨ ਅਕਾਲੀ ਭਾਜਪਾ ਪਾਰਟੀ ਦੀਆਂ ਮੰਗਾਂ-

. ਝੋਨੇ ਦੀ ਮਜਦੂਰੀ ਦੀ ਲਾਗਤ ਵਧਣ ਕਾਰਨ ਹਰ ਕਿਸਾਨ ਨੂੰ ਪ੍ਰਤੀ ਏਕੜ 3000 ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ। 

. 5600 ਕਰੋੜ ਰੁਪਏ ਦੇ ਮਾਲੀ ਘਾਟੇ ਦੀ ਜਾਂਚ ਸੀ ਬੀ ਆਈ ਤੋਂ ਕਰਵਾਈ ਜਾਵੇ। 

. ਸ਼ਰਾਬ ਅਤੇ ਰੇਤ ਮਾਫੀਆ ਨੂੰ ਵੱਡੀ ਪੱਧਰ ’ਤੇ ਦਿੱਤੀ ਰਿਆਇਤ ਦੀ ਉਚ ਪੱਧਰੀ ਜਾਂਚ ਹੋਵੇ। 

. ਗਰੀਬ ਅਤੇ ਮੱਧਵਰਗੀ ਸਾਰੇ ਪਰਿਵਾਰਾਂ ਦੇ ਚਾਰ ਮਹੀਨੇ ਦੇ ਬਿਜਲੀ, ਸੀਵਰੇਜ ਅਤੇ ਵਾਟਰ ਸਪਲਾਈ ਦੇ ਬਿਲ ਸਰਕਾਰ ਦੁਆਰਾ ਸੂਬੇ ਦੇ ਸਟੇਟ ਡਿਜਾਸਟਰ ਫੰਡ ਵਿਚੋਂ ਦਿੱਤੇ ਜਾਣ। 

. ਇੰਡਸਟਰੀ ਦੇ ਤਿੰਨ ਮਹੀਨੇ ਦੇ ਫਿਕਸ ਚਾਰਜ ਮਾਫ ਕੀਤੇ ਜਾਣ। 

. ਕੋਰੋਨਾ ਮਹਾਮਾਰੀ ਤੋਂ ਪ੍ਰਭਾਵਿਤ ਆਟੋ ਰਿਕਸ਼ਾ, ਟੈਕਸ, ਬੱਸ ਆਪਰੇਟਰਾਂ, ਡ੍ਰਾਈਵਰਾਂ ਨੂੰ 5000 ਪ੍ਰਤੀ ਮਹੀਨ ਦੀ ਮਦਦ ਕੀਤੀ ਜਾਵੇ। ਇਸ ਮੌਕੇ ਤੇ ਸਰਕਲ ਪ੍ਰਧਾਨ ਰਾਜ ਧੌਲਾ, ਬੇਅੰਤ ਬਾਠ, ਨਗਰ ਕੌਂਸਲ ਦੇ ਸਾਬਕਾ ਉਪ ਪ੍ਰਧਾਨ ਰਘੁਵੀਰ ਪ੍ਰਕਾਸ਼ ਗਰਗ, ਰਾਕੇਸ਼ ਕੁਮਾਰ, ਸੰਜੀਵ ਕੁਮਾਰ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਢਿਲੋਂ ਆਦਿ ਹਾਜ਼ਰ ਸਨ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮੁਸਲਮਾਨ ਮੁਰੀਦ


rajwinder kaur

Content Editor

Related News