ਰੋਟਰੀ ਕਲੱਬ ਦੇ ਜ਼ਿਲ੍ਹਾ ਗਵਰਨਰ ਘਨਸ਼ਾਮ ਕਾਂਸਲ ਨੂੰ ਲੱਗਾ ਵੱਡਾ ਸਦਮਾ, ਹੋਇਆ ਮਾਤਾ ਜੀ ਦਾ ਦਿਹਾਂਤ

11/14/2023 3:41:39 PM

ਸੰਗਰੂਰ/ਬਰਨਾਲਾ (ਵਿਵੇਕ) : ਰੋਟਰੀ ਕਲੱਬ ਦੇ ਜ਼ਿਲ੍ਹਾ ਗਵਰਨਰ ਘਨਸ਼ਾਮ ਕਾਂਸਲ ਨੂੰ ਅੱਜ ਉਸ ਸਮੇਂ ਗਹਿਰਾ ਸਦਮਾ ਲੱਗਿਆ, ਜਦੋਂ ਉਨ੍ਹਾਂ ਦੀ ਮਾਤਾ ਜੀ ਸ਼੍ਰੀਮਤੀ ਰਾਜਮੂਰਤੀ ਕਾਂਸਲ ਦਾ ਦਿਹਾਂਤ ਹੋ ਗਿਆ। ਗਵਰਨਰ ਘਨਸ਼ਾਮ ਕਾਂਸਲ ਦੀ ਮਾਤਾ ਜੀ ਦਾ ਦਿਹਾਂਤ ਹੋ ਜਾਣ 'ਤੇ ਮੁੱਖ ਮੰਤਰੀ ਭਗਵੰਤ ਮਾਨ, ਟ੍ਰਾਈਡੈਂਟ ਗਰੁੱਪ ਦੇ ਸੰਸਥਾਪਕ ਪਦਮਸ਼੍ਰੀ ਰਜਿੰਦਰ ਗੁਪਤਾ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਕੈਬਨਿਟ ਮੰਤਰੀ ਅਮਨ ਅਰੋੜਾ, ਰਈਸਿਲਾ ਗਰੁੱਪ ਦੇ ਚੇਅਰਮੈਨ ਡਾ. ਏ.ਆਰ. ਸ਼ਰਮਾ, ਪੰਜਾਬ ਇਨਫੋਟੈਕ ਦੇ ਚੇਅਰਮੈਨ ਡਾ. ਗੁਰਿੰਦਰ ਜੀਤ ਸਿੰਘ ਮਿੰਕੂ ਜਵੰਧਾ, ਪੁਲਿਸ ਕਮਿਸ਼ਨਰ ਲੁਧਿਆਣਾ ਮਨਦੀਪ ਸਿੰਘ ਸਿੱਧੂ, ਭਾਜਪਾ ਦੇ ਸੂਬਾ ਮੀਤ ਪ੍ਰਧਾਨ ਅਰਵਿੰਦ ਖੰਨਾ, ਡਿਪਟੀ ਕਮਿਸ਼ਨਰ ਅੰਮ੍ਰਿਤਸਰ ਘਨਸ਼ਿਆਮ ਥੋਰੀ, ਜ਼ਿਲ੍ਹਾ ਪੁਲਿਸ ਮੁਖੀ ਮੋਹਾਲੀ ਸੰਦੀਪ ਗਰਗ, ਆਸਰਾ ਗਰੁੱਪ ਦੇ ਚੇਅਰਮੈਨ ਡਾ. ਆਰ.ਕੇ. ਗੋਇਲ ਤੇ ਕੇਸ਼ਵ ਗੋਇਲ, ਅਗਰਵਾਲ ਸਭਾ ਸੁਨਾਮ ਦੇ ਪ੍ਰਧਾਨ ਈਸ਼ਵਰ ਗਰਗ ਟਿੰਪੀ, ਡਿਪਟੀ ਡਾਇਰੈਕਟਰ ਫੈਕਟਰੀਜ਼ ਸਾਹਿਲ ਗੋਇਲ, ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਨਰੇਸ਼ ਜਿੰਦਲ, ਰੋਟਰੀ ਕਲੱਬ ਸੁਨਾਮ ਦੇ ਸਾਬਕਾ ਪ੍ਰਧਾਨ ਸੁਮਿਤ ਬੰਦਲਿਸ਼, ਸਾਬਕਾ ਕੌਂਸਲਰ ਵਿਕਰਮ ਗਰਗ ਵਿੱਕੀ, ਲਾਇਨਜ਼ ਕਲੱਬ ਬਰਨਾਲਾ ਦੇ ਸਾਬਕਾ ਪ੍ਰਧਾਨ ਵਿਵੇਕ ਸਿੰਧਵਾਨੀ, ਰੋਟਰੀ ਕਲੱਬ ਬਰਨਾਲਾ ਦੇ ਪ੍ਰਧਾਨ ਰਾਜ ਕੁਮਾਰ ਸ਼ਰਮਾ, ਇੰਡਸਟਰੀ ਚੈਂਬਰ ਸੰਗਰੂਰ ਦੇ ਜਨਰਲ ਸਕੱਤਰ ਵਿਸ਼ਾਲ ਗੁਪਤਾ ਸੰਗਰੂਰ, ਪੰਜਾਬ ਪੋਲਟਰੀ ਫਾਰਮਰਜ਼ ਆਰਗੇਨਾਈਜੇਸ਼ਨ ਦੇ ਸਾਬਕਾ ਪ੍ਰਧਾਨ ਰਾਜੇਸ਼ ਗਰਗ ਬੱਬੂ, ਮਨੀਸ਼ ਕਾਲਾ, ਯਸ਼ ਆਟੋ ਸੈਂਟਰ ਬਰਨਾਲਾ ਦੇ ਐੱਮ.ਡੀ.  ਨੀਤੂ ਢੀਂਗਰਾ, ਸਹਾਇਕ ਗਵਰਨਰ ਨਵੀਨ ਜਿੰਦਲ, ਰੋਟੇਰਿਅਨ ਕ੍ਰਿਸ਼ਨ ਕੁਮਾਰ, ਇੰਡਸਟਰੀ ਚੈਂਬਰ ਬਰਨਾਲਾ ਦੇ ਚੇਅਰਮੈਨ ਵਿਜੇ ਗਰਗ ਅਤੇ ਪ੍ਰਧਾਨ ਰਾਜ ਕੁਮਾਰ, ਨਗਰ ਕੌਂਸਲ ਸੁਨਾਮ ਦੇ ਚੇਅਰਮੈਨ ਨਿਸ਼ਾਨ ਸਿੰਘ ਟੋਨੀ, ਸੇਵਾਮੁਕਤ ਐੱਸ.ਪੀ. ਰੁਪਿੰਦਰ ਭਾਰਦਵਾਜ ਆਦਿ ਨੇ ਘਨਸ਼ਾਮ ਕਾਂਸਲ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਦੀ ਅਰਦਾਸ ਕੀਤੀ। 

ਘਨਸ਼ਾਮ ਕਾਂਸਲ ਦੀ ਮਾਤਾ ਜੀ ਦੇ ਨਾਂ ਦਾ ਸ਼੍ਰੀ ਗਰੁੜ ਪੁਰਾਣ ਜੀ ਦੇ ਪਾਠ ਦਾ ਭੋਗ 19 ਨਵੰਬਰ ਦਿਨ ਐਤਵਾਰ ਨੂੰ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਸਰਕਾਰੀ ਆਈ.ਟੀ.ਆਈ. ਸੁਨਾਮ ਵਿਖੇ ਪਾਇਆ ਜਾਵੇਗਾ। 

 


Harpreet SIngh

Content Editor

Related News