ਬੇਖੌਫ ਲੁਟੇਰਿਆਂ ਦੀ ਕਰਤੂਤ ਸੀ.ਸੀ.ਟੀ.ਵੀ 'ਚ ਕੈਦ (ਵੀਡੀਓ)

Tuesday, Jun 04, 2019 - 12:36 PM (IST)

ਮੋਗਾ (ਵਿਪਨ)—ਮੋਗਾ 'ਚ ਲੁੱਟ-ਖੋਹ ਦੀਆਂ ਵਾਰਦਾਤਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਹਰ ਰੋਜ਼ ਕੋਈ ਨਾ ਕੋਈ ਘਟਨਾ ਸਾਹਮਣੇ ਆ ਰਹੀ ਹੈ। ਤਾਜ਼ਾ ਮਾਮਲਾ ਮੋਗਾ ਦੇ ਲਾਲ ਸਿੰਘ ਰੋਡ ਦੀ ਹੈ, ਜਿਥੇ ਘਰ ਦੇ ਅੰਦਰ ਦਾਖਲ ਹੋ ਰਹੀ ਔਰਤ ਤੋਂ ਮੋਟਰਸਾਈਕਲ ਸਵਾਰ ਲੁਟੇਰੇ ਪਰਸ ਖੋਹ ਕੇ ਫਰਾਰ ਹੋ ਗਏ। ਜਾਣਕਾਰੀ ਮੁਤਾਬਕ ਪਰਸ 'ਚ ਕੁਝ ਨਕਦੀ ਤੇ ਜ਼ਰੂਰੀ ਕਾਗਜ਼ਾਤ ਸਨ। ਦਰਅਸਲ, ਵਰਸ਼ਾ ਬਾਲੀ ਨਾਂ ਦੀ ਔਰਤ ਆਪਣੇ ਬੇਟੇ ਦੇ ਇਲਾਜ ਲਈ ਕੁਝ ਪੈਸੇ ਕਢਵਾ ਕੇ ਲਿਆਈ ਸੀ, ਜਿਵੇਂ ਹੀ ਉਹ ਆਪਣੇ ਘਰ ਦੇ ਦਰਵਾਜ਼ੇ ਕੋਲ ਪਹੁੰਚੀ ਤਾਂ ਪਰਨੇ ਨਾਲ ਸਿਰ-ਮੂੰਹ ਢੱਕੇ ਨੌਜਵਾਨ ਨੇ ਝਪਟਾ ਮਾਰ ਕੇ ਉਸਦਾ ਪਰਸ ਖੋਹ ਲਿਆ ਤੇ ਪਿਛੋਂ ਆ ਕੇ ਮੋਟਰਸਾਈਕਲ ਸਵਾਰ ਸਾਥੀਆਂ ਦੇ ਮਗਰ ਛਾਲ ਮਾਰ ਕੇ ਬੈਠ ਫਰਾਰ ਹੋ ਗਿਆ। ਪੁਲਸ ਨੇ ਪੀੜਤਾ ਦੇ ਬਿਆਨਾਂ ਤੇ ਮਾਮਲਾ ਦਰਜ ਕਰ ਲਿਆ ਹੈ। ਇਸ ਮੌਕੇ ਥਾਣਾ ਮੁਖੀ ਪਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਘਟਨਾ ਦੁਪਹਿਰ ਸਮੇਂ ਹੋਈ ਹੈ ਅਤੇ ਇਹ ਸਾਰੀ ਘਟਨਾ ਸੀ.ਸੀ.ਟੀ.ਵੀ 'ਚ ਕੈਦ ਹੋ ਗਈ ਹੈ। ਜਲਦ ਹੀ ਇਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

PunjabKesari


author

Shyna

Content Editor

Related News