ਨਕਾਬਪੋਸ਼ਾਂ ਨੇ ਚਾਕੂ ਦੀ ਨੋਕ ''ਤੇ ਦਿੱਤਾ ਵਾਰਦਾਤ ਨੂੰ ਅੰਜਾਮ, ਵਿਅਕਤੀ ਦੀ ਸੋਨੇ ਦੀ ਚੇਨ ਤੇ ਨਕਦੀ ਲੁੱਟ ਹੋਏ ਫਰਾਰ

Thursday, Jul 18, 2024 - 11:24 PM (IST)

ਭਵਾਨੀਗੜ੍ਹ (ਵਿਕਾਸ ਮਿੱਤਲ)- ਬੀਤੀ ਰਾਤ ਕਾਲਾਝਾੜ ਟੋਲ ਬੈਰੀਅਰ ਨੇੜੇ ਹਾਈਵੇ 'ਤੇ ਦੋ ਨਕਾਬਪੋਸ਼ਾਂ ਨੇ ਚਾਕੂ ਦੀ ਨੋਕ 'ਤੇ ਇਕ ਵਿਅਕਤੀ ਤੋਂ ਸੋਨੇ ਦੀ ਚੇਨ ਤੇ 5 ਹਜ਼ਾਰ ਰੁਪਏ ਨਕਦੀ ਲੁੱਟਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਇਸ ਮਗਰੋਂ ਉਹ ਫ਼ਰਾਰ ਹੋ ਗਏ। ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੀਪਕ ਕੁਮਾਰ ਕਾਂਤ ਵਾਸੀ ਸੰਗਰੂਰ ਨੇ ਦੱਸਿਆ ਕਿ ਬੁੱਧਵਾਰ ਨੂੰ ਉਹ ਆਪਣੀ ਕਾਰ ਰਾਹੀਂ ਕਿਸੇ ਕੰਮਕਾਜ ਦੇ ਸਿਲਸਿਲੇ 'ਚ ਰਾਜਪੁਰਾ ਸ਼ਹਿਰ ਗਿਆ ਸੀ। ਦੇਰ ਰਾਤ ਵਾਪਸ ਆਉਂਦੇ ਸਮੇਂ ਕਰੀਬ ਪੌਣੇ ਦਸ ਵਜੇ ਉਹ ਚੰਨੋ ਨੇੜੇ ਕਾਲਾਝਾੜ ਟੋਲ ਪਲਾਜ਼ਾ ਪਾਰ ਕਰਕੇ ਹਾਈਵੇਅ 'ਤੇ ਸਥਿਤ ਇਕ ਢਾਬੇ ਕੋਲ ਕਾਰ ਰੋਕ ਕੇ ਬਾਥਰੂਮ ਕਰਨ ਲਈ ਰੁਕਿਆ ਸੀ। 

ਇਹ ਵੀ ਪੜ੍ਹੋ- ਪਰਿਵਾਰਕ ਮੈਂਬਰਾਂ ਨੇ ਜਾਇਦਾਦ 'ਚੋਂ ਹਿੱਸਾ ਦੇਣ ਤੋਂ ਕੀਤਾ ਇਨਕਾਰ, ਤਾਂ ਵਿਅਕਤੀ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ

 

ਦੀਪਕ ਨੇ ਦੱਸਿਆ ਕਿ ਜਿਵੇਂ ਹੀ ਉਹ ਕਾਰ 'ਚੋਂ ਉਤਰਿਆ ਤਾਂ ਉੱਥੇ ਪਹਿਲਾਂ ਤੋਂ ਹੀ ਮੌਕੇ ਦੀ ਤਲਾਸ਼ 'ਚ ਹਾਈਵੇਅ ਦੇ ਡਿਵਾਇਡਰ 'ਤੇ ਬੈਠੇ ਅਣਪਛਾਤੇ ਨੌਜਵਾਨ ਮੂੰਹ ਢਕੇ ਦੋ ਲੋਕਾਂ ਨੇ ਉਸ ਦੀ ਗਰਦਨ 'ਤੇ ਚਾਕੂ ਰੱਖ ਕੇ ਗਲੇ 'ਚ ਪਾਈ ਸੋਨੇ ਦੀ ਚੇਨ, ਜੇਬ 'ਚੋਂ 5 ਹਜ਼ਾਰ ਰੁਪਏ ਨਕਦੀ ਤੇ ਮੋਬਾਈਲ ਫੋਨ ਖੋਹ ਕੇ ਉਸ ਨੂੰ ਧੱਕਾ ਦਿੰਦੇ ਹੋਏ ਹਨੇਰੇ ਦਾ ਫਾਇਦਾ ਚੁੱਕ ਕੇ ਫਰਾਰ ਹੋ ਗਏ। 

ਦੀਪਕ ਅਨੁਸਾਰ ਲੁਟੇਰੇ ਭੱਜਦੇ ਸਮੇਂ ਉਸ ਦਾ ਮੋਬਾਈਲ ਫੋਨ ਨੇੜੇ ਤੇੜੇ ਹੀ ਸੁੱਟ ਗਏ ਜੋ ਲੱਭਦੇ ਹੋਏ ਉਸ ਨੂੰ ਸਵੇਰੇ ਮਿਲ ਗਿਆ। ਦੀਪਕ ਨੇ ਦੱਸਿਆ ਕਿ ਘਟਨਾ ਸਬੰਧੀ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਹੈ। ਦੂਜੇ ਪਾਸੇ ਕਾਲਾਝਾੜ ਚੌਕੀ ਦੇ ਇੰਚਾਰਜ ਹਰਿੰਦਰ ਸਿੰਘ ਨੇ ਕਿਹਾ ਕਿ ਉਕਤ ਵਿਅਕਤੀ ਵੱਲੋਂ ਪੁਲਸ ਨੂੰ ਸਿਰਫ਼ ਆਪਣੇ ਮੋਬਾਇਲ ਫੋਨ ਦੇ ਗੁੰਮ ਹੋਣ ਸਬੰਧੀ ਸੂਚਨਾ ਦਿੱਤੀ ਹੈ। ਪੁਲਸ ਅਧਿਕਾਰੀ ਨੇ ਕਿਹਾ ਕਿ ਸ਼ਿਕਾਇਤਕਰਤਾ ਦੇ ਬਿਆਨ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ।  

ਇਹ ਵੀ ਪੜ੍ਹੋ- ਦੋਸਤਾਂ ਨੂੰ ਕਾਰੋਬਾਰ ਲਈ ਦਿੱਤਾ 1 ਕਰੋੜ, ਪੈਸਾ ਨਾ ਮਿਲਿਆ ਵਾਪਸ ਤਾਂ ਸਦਮੇ ਨੇ ਲੈ ਲਈ ਜਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News