ਧੀ ਨੂੰ ਸਹੁਰੇ ਘਰ ਛੱਡ ਕੇ ਆ ਰਹੇ ਪਿਤਾ ਦੀ ਸੜਕ ਹਾਦਸੇ ''ਚ ਮੌਤ

Friday, Mar 25, 2022 - 06:11 PM (IST)

ਧੀ ਨੂੰ ਸਹੁਰੇ ਘਰ ਛੱਡ ਕੇ ਆ ਰਹੇ ਪਿਤਾ ਦੀ ਸੜਕ ਹਾਦਸੇ ''ਚ ਮੌਤ

ਭਗਤਾ ਭਾਈ (ਢਿੱਲੋਂ) : ਨਜ਼ਦੀਕੀ ਪਿੰਡ ਰਾਮੂਵਾਲਾ ਦੇ ਵਸਨੀਕ ਅਮਰ ਸਿੰਘ ਫੌਜੀ ਦੀ ਸੜਕ ਹਾਦਸੇ 'ਚ ਮੌਤ ਹੋ ਗਈ। ਮ੍ਰਿਤਕ ਆਪਣੀ ਲੜਕੀ ਜੋ ਕਿ ਲਹਿਰਾ ਬੇਗਾ ਵਿਖੇ ਵਿਆਹੀ ਹੋਈ ਹੈ, ਨੂੰ ਸਹੁਰੇ ਘਰ ਛੱਡ ਕੇ ਵਾਪਸ ਆ ਰਿਹਾ ਸੀ। ਜਦ ਉਹ ਗੁਰਦੁਆਰਾ ਸ੍ਰੀ ਗੁੰਗਸਰ ਸਾਹਿਬ ਨੇੜੇ ਕੋਠਾਗੁਰੂ ਪਹੁੰਚਿਆ ਤਾਂ ਅਚਾਨਕ ਉਸ ਦੀ ਕਾਰ ਇਕ ਦਰੱਖਤ ਨਾਲ ਟਕਰਾ ਗਈ ਤੇ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ।

ਲਾਸ਼ ਨੂੰ ਸਿਵਲ ਹਸਪਤਾਲ ਭਗਤਾ ਭਾਈ ਵਿਖੇ ਲਿਆਂਦਾ ਗਿਆ, ਜਿੱਥੇ ਪੁਲਸ ਨੇ ਕਾਰਵਾਈ ਕਰਕੇ ਪੋਸਟਮਾਰਟਮ ਲਈ ਰਾਮਪੁਰਾ ਫੂਲ ਭੇਜ ਦਿੱਤਾ। ਮ੍ਰਿਤਕ ਪਿਛਲੇ ਸਮੇਂ ਤੋਂ ਪ੍ਰੇਸ਼ਾਨ ਚੱਲ ਰਿਹਾ ਸੀ ਕਿਉਂਕਿ ਉਸ ਦੇ ਜੁਆਈ ਦੀ ਕਰੀਬ 2 ਮਹੀਨੇ ਪਹਿਲਾਂ ਮੌਤ ਹੋ ਗਈ ਸੀ। ਉਸ ਦੀ ਇਕਲੌਤੀ ਲੜਕੀ ਰਾਜਵੀਰ ਕੌਰ ਦੇ ਵਿਆਹ ਨੂੰ ਕਰੀਬ ਡੇਢ ਸਾਲ ਹੀ ਹੋਇਆ ਸੀ।

ਇਹ ਵੀ ਪੜ੍ਹੋ : ਤਰਨਤਾਰਨ ਦੇ ਜ਼ਿਲ੍ਹਾ ਖਜ਼ਾਨਾ ਦਫ਼ਤਰ 'ਚ ਬਜ਼ੁਰਗ ਔਰਤ ਨੂੰ ਥਾਣੇਦਾਰ ਨੇ ਮਾਰੇ ਧੱਕੇ


author

Harnek Seechewal

Content Editor

Related News