ਸੰਘਣੀ ਧੁੰਦ ਕਾਰਨ 9 ਵਾਹਨਾਂ ਦੀ ਜ਼ਬਰਦਸਤ ਟੱਕਰ, ਟਰੈਕਟਰ ਦੇ ਹੋਏ ਦੋ ਟੋਟੇ

11/03/2019 3:24:34 PM

ਤਲਵੰਡੀ ਭਾਈ (ਗੁਲਾਟੀ) - ਬਠਿੰਡਾ-ਸ੍ਰੀ ਅੰਮ੍ਰਿਤਸਰ ਸਾਹਿਬ ਕੌਮੀਸ਼ਾਹ ਮਾਰਗ 'ਤੇ ਪਿੰਡ ਕੋਟ ਕਰੋੜ ਕਲਾਂ 'ਚ ਅੱਜ ਸਵੇਰੇ ਸੰਘਣੀ ਧੁੰਦ ਕਾਰਨ 9 ਵਾਹਨਾਂ ਦੀ ਆਪਸ 'ਚ ਟੱਕਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ 'ਚ ਇਕ ਟਰੈਕਟਰ ਦੇ ਦੋ ਟੋਟੇ ਹੋ ਗਏ, ਜਦਕਿ ਬਾਕੀ ਵਾਹਨਾਂ ਦਾ ਨੁਕਸਾਨ ਹੋ ਗਿਆ। ਵਾਹਨ ਚਾਲਕਾਂ ਦੇ ਮਾਮੂਲੀ ਸੱਟਾਂ ਲੱਗ ਗਈਆਂ ਅਤੇ ਕਈ ਲੋਕਾਂ ਦਾ ਬਚਾਅ ਹੋ ਗਿਆ। ਮੌਕੇ 'ਤੇ ਪੁੱਜੀ ਪੁਲਸ ਨੇ ਲੋਕਾਂ ਦੇ ਸਹਿਯੋਗ ਨਾਲ ਮਾਰਗ 'ਤੇ ਪਏ ਵਾਹਨਾਂ ਨੂੰ ਸਾਈਡ 'ਤੇ ਕਰਵਾ ਕੇ ਟ੍ਰੈਫਿਕ ਨੂੰ ਚਾਲੂ ਕਰਵਾਇਆ।

ਜਾਣਕਾਰੀ ਮੁਤਾਬਕ 1 ਕਿਸਾਨ ਸਵੇਰ ਦੇ ਸਮੇਂ ਜਦੋਂ ਆਪਣੇ ਟਰੈਕਟਰ ਪਿੱਛੇ ਤਵੀਆਂ ਪਾ ਕੇ ਨੈਸ਼ਨਲ ਹਾਈਵੇ ਪਿੰਡ ਕੋਟ ਕਰੋੜ ਕਲਾਂ ਵੱਲ ਮੁੜਨ ਲੱਗਾ ਤਾਂ ਇਕ ਘੋੜਾ ਟਰਾਲਾ ਗਹਿਰੀ ਧੁੰਦ ਕਾਰਨ ਟਰੈਕਟਰ ਨਾਲ ਟਕਰਾਅ ਗਿਆ। ਜ਼ਬਰਦਸਤ ਟੱਕਰ ਕਾਰਨ ਟਰੈਕਟਰ ਵਿਚਕਾਰੋਂ ਟੁੱਟ ਗਿਆ, ਜੋ ਚਾਰ ਮਾਰਗੀ ਦੇ ਦੋਵੇਂ ਪਾਸੀਂ ਡਿੱਗ ਪਿਆ। ਇਸੇ ਦੌਰਾਨ ਦੋਵਾਂ ਪਾਸਿਆ ਤੋਂ ਆਉਣ ਵਾਲੇ ਵਾਹਨਾਂ ਦੇ ਚਾਲਕਾਂ ਨੂੰ ਧੁੰਦ ਕਾਰਨ ਕੁਝ ਵਿਖਾਈ ਦੇ ਨਹੀਂ ਸੀ ਰਿਹਾ, ਜਿਸ ਕਾਰਨ ਉਕਤ ਵਾਹਨ ਵੀ ਹਾਦਸਾ ਗ੍ਰਸਤ ਹੋ ਗਏ। ਇਸ ਮੌਕੇ ਸੁਲਤਾਨਪੁਰ ਲੋਧੀ ਵਿਖੇ ਜਾ ਰਹੀ ਸੰਗਤ ਦੀ 1 ਵੈਨ ਤੋਂ ਇਲਾਵਾ ਇਨੋਵਾ, ਕੈਂਟਰ ਸਮੇਤ 8-9 ਵਾਹਨ ਹਾਦਸਾ ਗ੍ਰਸਤ ਹੋ ਗਏ। ਥਾਣਾ ਤਲਵੰਡੀ ਭਾਈ ਦੇ ਏ.ਐੱਸ.ਆਈ ਬਲਵਿੰਦਰ ਸਿੰਘ ਨੇ ਪੁਲਸ ਪਾਰਟੀ ਨਾਲ ਮੌਕੇ 'ਤੇ ਪੁੱਜ ਕੇ ਰਾਹਤ ਕਾਰਜਾਂ ਆਰੰਭ ਕਰ ਦਿੱਤੇ।


rajwinder kaur

Content Editor

Related News