ਸੜਕ ਹਾਦਸੇ ਦੌਰਾਨ ਪਤੀ ਦੀ ਹੋਈ ਮੌਤ, ਪਤਨੀ ਗੰਭੀਰ ਜ਼ਖਮੀ

Sunday, Aug 05, 2018 - 12:04 AM (IST)

ਸੜਕ ਹਾਦਸੇ ਦੌਰਾਨ ਪਤੀ ਦੀ ਹੋਈ ਮੌਤ, ਪਤਨੀ ਗੰਭੀਰ ਜ਼ਖਮੀ

ਬੀਜਾ,(ਵਿਪਨ)— ਖੰਨਾ ਨੇੜੇ ਸਥਿਤ ਗ੍ਰੀਨ ਗ੍ਰੋਵ ਕੋਲ ਸ਼ਨੀਵਾਰ ਨੂੰ ਇਕ ਟੈਂਪੂ ਸੜਕ ਹਾਦਸੇ 'ਚ ਸ਼ਿਕਾਰ ਹੋ ਗਿਆ, ਜਿਸ ਦੌਰਾਨ ਟੈਂਪੂ ਚਾਲਕ ਦੀ ਮੌਤ ਹੋ ਗਈ ਅਤੇ ਉਸ ਦੀ ਪਤਨੀ ਗੰਭੀਰ ਰੂਪ 'ਚ ਜ਼ਖਮੀ ਹੋ ਗਈ। ਦੋਵਾਂ ਨੂੰ ਪਹਿਲਾਂ ਖੰਨਾ ਦੇ ਸਿਵਲ ਹਸਪਤਾਲ 'ਚ ਲਿਜਾਇਆ ਗਿਆ, ਜਿਥੇ ਕੁੱਝ ਸਮੇਂ ਇਲਾਜ ਦੌਰਾਨ ਟੈਂਪੂ ਚਾਲਕ ਦੀ ਮੌਤ ਹੋ ਗਈ ਅਤੇ ਉਸ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾ ਘਰ 'ਚ ਰਖਵਾ ਦਿੱਤਾ ਗਿਆ। 
ਜਾਣਕਾਰੀ ਮੁਤਾਬਕ ਸ਼ਨੀਵਾਰ ਨੂੰ ਜਦੋਂ ਸ਼ਰਨਜੀਤ ਕੌਰ ਪਤਨੀ ਪਿੰਦਰ ਸਿੰਘ ਨਿਵਾਸੀ ਇਕਬਾਲ ਨਗਰ ਮੰਡੀ ਗੋਵਿੰਦਗੜ੍ਹ ਆਪਣੇ ਪਤੀ ਨਾਲ ਆਪਣੇ ਵਾਹਨ 'ਤੇ ਇੱਟਾਂ ਛੱਡਣ ਲਈ ਪਿੰਡ ਵਡੈਚਾ ਜਾ ਰਹੇ ਸਨ ਤਾਂ ਰਸਤੇ 'ਚ ਅਚਾਨਕ ਟੈਂਪੂ ਦਾ ਕੋਈ ਪਾਰਟ ਟੁੱਟ ਜਾਣ ਕਾਰਨ ਟੈਂਪੂ ਬੇਕਾਬੂ ਹੁੰਦਾ ਹੋਇਆ ਸੜਕ 'ਤੇ ਕਈ ਪਲਟੀਆਂ ਖਾਂਦਾ ਹੋਇਆ ਪਲਟ ਗਿਆ। ਦੰਪਤੀ ਨੂੰ ਖੰਨਾ ਦੇ ਸਿਵਲ ਹਸਪਤਾਲ 'ਚ ਲਿਜਾਇਆ ਗਿਆ, ਜਿਥੇ ਇਲਾਜ ਦੌਰਾਨ ਪਤੀ ਦੀ ਮੌਤ ਹੋ ਗਈ।


Related News