ਝੋਨੇ ਦੀ ਖਰੀਦ ਨਾ ਹੋਣ ਕਾਰਨ ਆੜ੍ਹਤੀਏ ਤੇ ਪੱਲੇਦਾਰ ਕਾਮੇ ਪ੍ਰੇਸ਼ਾਨ

Monday, Nov 05, 2018 - 03:34 AM (IST)

ਝੋਨੇ ਦੀ ਖਰੀਦ ਨਾ ਹੋਣ ਕਾਰਨ ਆੜ੍ਹਤੀਏ ਤੇ ਪੱਲੇਦਾਰ ਕਾਮੇ ਪ੍ਰੇਸ਼ਾਨ

ਬੱਧਨੀ ਕਲਾਂ, (ਮਨੋਜ)- ਝੋਨੇ ਦੀ ਖਰੀਦ ਨਾ ਹੋਣ ਕਾਰਨ ਅਨਾਜ ਮੰਡੀਆਂ ’ਚ ਝੋਨੇ ਦੀ  ਫਸਲ  ਦੇ ਢੇਰ ਲੱਗੇ ਹੋਏ ਹਨ। ਪਿਛਲੇ ਹਫ਼ਤੇ ਭਰ ਤੋਂ ਮੰਡੀਆਂ ’ਚ ਬੈਠੇ ਕਿਸਾਨ ਸਰਕਾਰ ਨੂੰ ਕੋਸ ਰਹੇ ਹਨ। ਝੋਨੇ ਦੀ  ਖਰੀਦ ਨਾ ਹੋਣ ਕਾਰਨ ਆਡ਼੍ਹਤੀ ਤੇ ਪੱਲੇਦਾਰ ਕਾਮੇ ਵੀ ਪ੍ਰੇਸ਼ਾਨ ਹਨ। ਅੱਜ ਦੀ ਬੂੰਦਾਂ-ਬਾਂਦੀ ਨੇ ਕਿਸਾਨਾਂ ਦੀ ‘ਦੀਵਾਲੀ’ ਮੰਡੀਆਂ ’ਚ ਮਨਾਉਣ ਦੇ ਅਾਸਾਰ ਪੈਦਾ ਕਰ ਦਿੱਤੇ ਹਨ। ਪੰਜਾਬ ਸਰਕਾਰ ਦੀਆਂ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ 1 7  ਫੀਸਦੀ ਤੋਂ ਵੱਧ ਨਮੀ ਵਾਲਾ ਝੋਨਾ ਨਾ ਲੈਣ ਕਾਰਨ ਨਿਹਾਲ ਸਿੰਘ ਵਾਲਾ, ਬੱਧਨੀ, ਬਿਲਾਸਪੁਰ ਤੇ ਹੋਰ ਪਿੰਡਾਂ ’ਚ ਕਿਸਾਨਾਂ ਨੇ ਝੋਨਾ ਸੁੱਕਣੇ ਪਾਇਆ ਹੋਇਆ ਹੈ। ਇਸ  ਵਾਰ ਕਿਸਾਨਾਂ   ਦੀ ਦੀਵਾਲੀ ਫ਼ਿੱਕੀ ਰਹਿਣ ਦੀ ਸੰਭਾਵਨਾ ਹੈ। ਦਿਨ-ਰਾਤ ਮੰਡੀਆਂ ’ਚ ਬੈਠੇ ਕਿਸਾਨ, ਮਜ਼ਦੂਰ ਸਰਕਾਰ ਨੂੰ ਕੋਸ ਰਹੇ ਹਨ  ਕਿ ‘ਅਸੀਂ ਤਾਂ ਇਸ ਕਰ ਕੇ ਵੋਟਾਂ ਪਾਈਆਂ ਸੀ ਕਿ ਸਾਡੀ ਫ਼ਸਲ ਪਹਿਲਾਂ ਵਾਂਗ ਛੇਤੀ ਵਿਕਜੂ, ਜੇ ਸਾਨੂੰ ਮੰਡੀਆਂ ’ਚ ਰੁਲਣਾ ਈ ਪੈਣਾ  ਸੀ ਫ਼ਿਰ ਵੋਟਾਂ ਤੁਹਾਨੂੰ ਪਾਉਣ ਦਾ ਕੀ ਫ਼ਾਇਦਾ ਹੋਇਆ।  ਇਹ ਸੁਣ ਕੇ ਹਾਕਮ ਸਰਕਾਰ ਦੇ ਵਿਧਾਇਕ ਤੇ ਲੀਡਰ ਵੀ ਗੋਂਗਲੂਆਂ ਤੋਂ ਮਿੱਟੀ ਜਿਹੀ ਝਾਡ਼ ਕੇ ਕੰਨੀ ਕਤਰਾ ਜਾਂਦੇ ਹਨ। ਮੰਡੀਆਂ ਨਾਲ ਸਬੰਧਤ ਮਾਰਕੀਟ ਕਮੇਟੀ ਮੁਲਾਜ਼ਮਾਂ ਬਲਦੇਵ ਸਿੰਘ ਭੰਗੂ, ਰਾਜਾ ਦਿਓਲ, ਲਖਵੀਰ ਸਿੰਘ ਰਣਸੀਂਹ ਆਦਿ ਨੇ ਕਿਹਾ ਕਿ ਸਰਕਾਰੀ ਹਦਾਇਤਾਂ ਮੁਤਾਬਕ ਝੋਨੇ ਵਿਚਲੀ ਨਮੀ ਅਨੁਸਾਰ ਖਰੀਦ ਲਈ ਅਸੀਂ ਹਾਜ਼ਰ ਹਾਂ। ਆਡ਼੍ਹਤੀਆਂ ਨੇ ਕਿਹਾ ਕਿ  ਸਰਕਾਰ ਦੀ ਜ਼ਿੰਮੇਵਾਰੀ ਹੈ ਕਿ  ਉਹ ਕੇਂਦਰ ਸਰਕਾਰ ਨਾਲ ਗੱਲ ਕਰ ਕੇ ਮਸਲਾ ਹੱਲ ਕਰਵਾਏ ਜਾਂ ਨਮੀ ਦੀ ਮਾਤਰਾ ਵਧਾਈ ਜਾਵੇ। 


Related News