ਤਾਲਾਬੰਦੀ ਤੋਂ ਬਾਅਦ ਮੁੜ ਸ਼ੁਰੂ ਹੋਈ ਹੂਸੈਨੀਵਾਲਾ ਵਿਖੇ ਰਿਟੀਰਿਟੀ ਸੈਰਾਮਨੀ
Thursday, Apr 07, 2022 - 02:52 PM (IST)

ਫਿਰੋਜ਼ਪੁਰ (ਸੰਨੀ ਚੋਪੜਾ) : ਭਾਰਤ-ਪਾਕਿ ਕੌਮਾਂਤਰੀ ਸਰਹੱਦ ਹੂਸੈਨੀਵਾਲਾ ਵਿਖੇ ਝੰਡਾ ਉਤਾਰਣ ਦੀ ਰਸਮ ਭਾਵੇਂ ਦੋ ਸਾਲ ਰੁਕਣ ਬਾਅਦ ਸ਼ੁਰੂ ਹੋਈ ਪਰ ਲੋਕਾਂ ਵਿਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। ਕੌਮਾਂਤਰੀ ਸਰਹੱਦ ਫਿਰੋਜ਼ਪੁਰ ਹੁਸੈਨੀਵਾਲਾ ਪੁੱਜੇ ਸੈਲਾਨੀਆਂ ’ਚ ਰੀਟਰੀਟ ਸੈਰੇਮਨੀ ਦਾ ਆਨੰਦ ਦੇਖਣ ਨੂੰ ਮਿਲੀਆ।
ਇਹ ਵੀ ਪੜ੍ਹੋ : ‘ਆਪ’ ਵਿਧਾਇਕਾਂ ਨੂੰ ਬੀਬੀਆਂ ਦਾ ਸਵਾਲ: ਸਾਡੇ ਖਾਤਿਆਂ ’ਚ ਕਦੋਂ ਆਉਣਗੇ ਹਜ਼ਾਰ-ਹਜ਼ਾਰ ਰੁਪਏ?
ਸ਼ਹੀਦੀ ਸਥਲ ਹੂਸੈਨੀਵਾਲਾ ਪੁੱਜੇ ਸੈਲਾਨੀਆਂ ਨੇ ਜਿਥੇ ਰੀਟਰੀਟ ਸੈਰੇਮਨੀ ਦਾ ਆਨੰਦ ਮਾਣਿਆ, ਉਥੇ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਇਸ ਨਾਲ ਜ਼ਿੰਦਗੀ ’ਚ ਦੁਬਾਰਾ ਰੰਗ ਭਰੇ ਜਾਣ ਲੱਗੇ ਹਨ। ਸੈਲਾਨੀਆਂ ਨੇ ਦੱਸਿਆ ਕਿ ਕਰੋਨਾ ਕਾਲ ਦੌਰਾਨ ਜ਼ਿੰਦਗੀ ਬੇਰੰਗ ਹੋਣ ਦੇ ਨਾਲ-ਨਾਲ ਰੁੱਕ ਜਿਹੀ ਗਈ ਸੀ ਅਤੇ ਹੁਣ ਫਿਰ ਪਟੜੀ ’ਤੇ ਆ ਰਹੀ ਹੈ। ਅੱਜ ਦੀ ਸੈਰੇਮਨੀ ਨੇ ਸੈਲਾਨੀਆਂ ਦੇ ਮਨਾਂ ਵਿਚ ਦੇਸ਼ ਭਗਤੀ ਦਾ ਜਜ਼ਬਾ ਵੀ ਭਰਿਆ ਹੈ।
ਇਹ ਵੀ ਪੜ੍ਹੋ : ਬਠਿੰਡਾ-ਕੋਟਕਪੂਰਾ ਨੈਸ਼ਨਲ ਹਾਈਵੇ ਜਾਮ ਦੀ ਹੋਈ ਸਮਾਪਤੀ, ਮੋਰਚੇ ਵੱਲੋਂ ਸਰਕਾਰ ਨੂੰ 2 ਦਿਨ ਦਾ ਅਲਟੀਮੇਟਮ