ਲੋਕਾਂ ਦੀ ਸਿਹਤ ਨਾਲ ਹੋ ਰਿਹੈ ਖਿਲਵਾੜ, ਖੁਰਾਕੀ ਪਦਾਰਥਾਂ ਦੇ 250 ਸੈਂਪਲਾਂ ਦੀਆਂ ਰਿਪੋਰਟਾਂ ਗਾਇਬ

12/01/2022 1:57:51 AM

ਲੁਧਿਆਣਾ (ਸਹਿਗਲ) : ਸਿਹਤ ਵਿਭਾਗ ਦੀ ਫੂਡ ਬ੍ਰਾਂਚ ਵਿਚ ਜੇਕਰ ਇਕ ਸੈਂਪਲ ਦੀ ਰਿਪੋਰਟ ਗਾਇਬ ਹੋ ਜਾਂਦੀ ਹੈ ਤਾਂ ਭਾਜੜਾਂ ਪੈ ਜਾਂਦੀਆਂ ਹਨ, ਪਰ ਗੁਣਵੱਤਾ ਅਤੇ ਨਿਗਰਾਨੀ ਲਈ ਲਏ ਗਏ 250 ਦੇ ਕਰੀਬ ਸੈਂਪਲਾਂ ਦੀ ਰਿਪੋਰਟ ਗਾਇਬ ਹੈ। ਇਹ ਸੈਂਪਲ 1 ਅਗਸਤ 2020 ਤੋਂ 20 ਦਸੰਬਰ 2021 ਵਿਚਾਲੇ ਲਏ ਗਏ ਹਨ, ਪਰ 11 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਇਨ੍ਹਾਂ ਦੀ ਰਿਪੋਰਟ ਨਹੀਂ ਆਈ ਹੈ। ਇਸ ਸਬੰਧੀ ਜ਼ਿਲ੍ਹਾ ਸਿਹਤ ਅਫ਼ਸਰ ਗੁਰਪ੍ਰੀਤ ਸਿੰਘ ਨੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰਨ ਤੋਂ ਇਲਾਵਾ ਕਈ ਵਾਰ ਫੂਡ ਸੇਫ਼ਟੀ ਅਫ਼ਸਰਾਂ ਤੋਂ ਇਨ੍ਹਾਂ ਸੈਂਪਲਾਂ ਦੇ ਵੇਰਵੇ ਮੰਗੇ ਹਨ। ਇਹ ਇਕ ਘਪਲਾ ਦੱਸਿਆ ਜਾ ਰਿਹਾ ਹੈ। ਜੇਕਰ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਤਾਂ ਘੁਟਾਲੇ ਦੀਆਂ ਹੋਰ ਪਰਤਾਂ ਵੀ ਨੰਗੀਆਂ ਹੋ ਸਕਦੀਆਂ ਹਨ, ਪਰ ਚੰਡੀਗੜ੍ਹ 'ਚ ਬੈਠਾ ਇਕ ਅਧਿਕਾਰੀ ਇਨ੍ਹਾਂ 'ਚ ਡੂੰਘੀ ਦਿਲਚਸਪੀ ਲੈ ਰਿਹਾ ਦੱਸਿਆ ਜਾਂਦਾ ਹੈ, ਜਿਸ ਕਾਰਨ ਉਸ ਦੇ ਵਾਰ-ਵਾਰ ਮੰਗਣ ਦੇ ਬਾਵਜੂਦ ਫੂਡ ਸੇਫਟੀ ਅਫਸਰ ਇਨ੍ਹਾਂ ਸੈਂਪਲਾਂ ਦੀ ਰਿਪੋਰਟ ਪੇਸ਼ ਨਹੀਂ ਕਰਵਾ ਰਹੇ।

ਇਹ ਖ਼ਬਰ ਵੀ ਪੜ੍ਹੋ - ਸੁਖਬੀਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਤੀ ਕਾਨੂੰਨੀ ਕਾਰਵਾਈ ਦੀ ਚਿਤਾਵਨੀ, ਜਾਣੋ ਕੀ ਹੈ ਪੂਰਾ ਮਾਮਲਾ

ਸੂਤਰ ਦੱਸਦੇ ਹਨ ਕਿ ਲੈਬ ਦੀਆਂ ਸਾਰੀਆਂ ਰਿਪੋਰਟਾਂ ਸਿਵਲ ਸਰਜਨ ਦਫ਼ਤਰ ਨੂੰ ਭੇਜ ਦਿੱਤੀਆਂ ਗਈਆਂ ਹਨ, ਪਰ ਇੱਥੇ ਇਨ੍ਹਾਂ ਨੂੰ ਗਾਇਬ ਕਰ ਦਿੱਤਾ ਗਿਆ ਅਤੇ ਇਸ ਦੇ ਬਦਲੇ ਫੂਡ ਬਿਜ਼ਨਸ ਆਪਰੇਟਰਾਂ ਤੋਂ ਕਾਫ਼ੀ ਸੇਵਾ ਕਰਵਾਏ ਜਾਣ ਦੀ ਗੱਲ ਕਹੀ ਜਾ ਰਹੀ ਹੈ। ਸਿਹਤ ਵਿਭਾਗ ਵਿਚ ਇਹ ਆਮ ਚਰਚਾ ਹੈ ਕਿ ਕਈ ਸੈਂਪਲ ਫੇਲ੍ਹ ਹੋ ਸਕਦੇ ਹਨ ਅਤੇ ਅਸੁਰੱਖਿਅਤ ਵੀ ਹੋ ਸਕਦੇ ਹਨ। ਵਿਭਾਗ ਦੇ ਸੂਤਰਾਂ ਅਨੁਸਾਰ ਇਨ੍ਹਾਂ ਸੈਂਪਲਾਂ ਦੀ ਜਾਂਚ ਦੇ ਖਦਸ਼ੇ ਕਾਰਨ ਫੂਡ ਸੇਫਟੀ ਅਫਸਰਾਂ ਤੋਂ ਇਲਾਵਾ ਫੂਡ ਕਾਰੋਬਾਰ ਕਰਨ ਵਾਲਿਆਂ ਵਿਚ ਵੀ ਕਾਫੀ ਘਬਰਾਹਟ ਪਾਈ ਜਾ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News