ਪਾਜ਼ੇਟਿਵ ਮਰੀਜ਼ ਦੇ ਸੰਪਰਕ ''ਚ ਆਏ 42 ਵਿਅਕਤੀਆਂ ਦੀ ਰਿਪੋਰਟ ਆਈ ਨੈਗੇਟਿਵ

06/01/2020 9:41:24 PM

ਘਨੌਰ, (ਅਲੀ ਘਨੌਰ)— ਬਿਤੇ ਦਿਨੀ ਘਨੌਰ ਦੇ ਨੇੜਲੇ ਪਿੰਡ ਹਰੀਮਾਜਰਾ ਦੇ 18 ਸਾਲਾਂ ਨੌਜਵਾਨ ਰਾਮ ਕੁਮਾਰ ਤੇ ਲੰਜਾ ਪਿੰਡ ਦੇ 42 ਸਾਲਾਂ ਹਰਮੇਲ ਸਿੰਘ ਦੇ ਸੰਪਰਕ 'ਚ ਆਏ 42 ਵਿਅਕਤੀਆਂ ਦੇ ਐੱਸ. ਐੱਮ.ੳ ਸਤਿੰਦਰ ਕੌਰ ਤੇ ਡਾ.ਬਲਜਿੰਦਰ ਕੌਰ ਕਾਹਲੋਂ ਦੀ ਦੇਖ-ਰੇਖ 'ਚ ਸਿਹਤ ਵਿਭਾਗ ਘਨੌਰ ਦੀ ਟੀਮ ਨੇ ਪਿੰਡ ਹਰੀਮਾਜਰਾ ਵਿਖੇ ਪਹੁੰਚ ਕੇ 36 ਵਿਅਕਤੀਆਂ ਦੇ ਸੈਂਪਲ ਲਏ ਗਏ। ਇਸ ਤਰ੍ਹਾਂ ਹੀ ਪਿੰਡ ਲੰਜਾਂ ਤੋਂ 6 ਵਿਅਕਤੀਆਂ ਦੇ ਸਰਕਾਰੀ ਹਸਪਤਾਲ ਘਨੌਰ ਵਿਖੇ ਸੈਂਪਲ ਲਏ ਗਏ ਸਨ। ਜਿਨ੍ਹਾਂ ਦੀ ਸੋਮਵਾਰ ਰਿਪੋਰਟ ਆਈ, ਜਿਸ 'ਚ ਸਾਰੇ ਵਿਅਕਤੀ ਨੈਗੇਟਿਵ ਆਏ ਹਨ। ਇਨ੍ਹਾਂ ਸੈਪਲਾਂ ਦੀ ਰਿਪੋਰਟ ਆਉਣ ਨਾਲ ਦੋਵੇਂ ਪਿੰਡ ਵਾਸੀਆਂ ਤੇ ਇਲਾਕਾ ਵਾਸੀਆਂ ਨੇ ਸੁੱਖ ਦਾ ਸਾਹ ਲਿਆ ਹੈ।
ਦੱਸਣਯੋਗ ਹੈ ਕਿ ਪਿੰਡ ਲੰਜਾਂ ਦਾ ਰਹਿਣ ਵਾਲਾ 42 ਸਾਲਾਂ ਹਰਮੇਲ ਸਿੰਘ ਜੋ ਕਿ ਬਾਹਰਲੇ ਸੂਬੇ 'ਚ ਫ਼ਸਲ ਦੀ ਕਟਾਈ ਕਰਨ ਵਾਲੀ ਮਸ਼ੀਨ ਲੈ ਕੇ ਗਿਆ ਹੋਇਆ ਸੀ, ਜੋ ਕੁਝ ਦਿਨ ਪਹਿਲਾਂ ਪਿੰਡ ਵਾਪਸ ਪਰਤਿਆ ਸੀ। ਪਿੰਡ ਹਰੀਮਾਜਰਾ ਦੇ ਲੋਕਾਂ ਦੇ ਦੱਸਣ ਅਨੁਸਾਰ ਕਿ ਨੌਜਵਾਨ ਰਾਮ ਕੁਮਾਰ (18) ਸਾਲ ਲਾਕਡਾਉਨ ਤੋਂ ਪਹਿਲਾਂ ਦਿੱਲੀ ਵਿਖੇ ਆਪਣੇ ਨਾਨਕੇ ਘਰ ਗਿਆ ਸੀ। ਉੱਥੇ ਉਸ ਦਾ ਮਾਮਾ ਕੋਰੋਨਾ ਵਾਇਰਸ ਦੀ ਲਪੇਟ 'ਚ ਆ ਗਿਆ ਸੀ, ਜਿਸ ਦੀ ਮੌਤ ਹੋ ਗਈ ਸੀ। ਜਿਸ 'ਤੇ ਇਹ ਨੌਜਵਾਨ ਵੀ ਆਪਣੇ ਮਾਮੇ ਦੇ ਟੱਚ 'ਚ ਰਹਿ ਹੋਵੇਗਾ ਦੱਸਿਆ ਜਾ ਰਿਹਾ ਹੈ। ਇਥੇ ਆਉਣ 'ਤੇ ਇਨ੍ਹਾਂ ਦੋਵੇਂ ਵਿਅਕਤੀਆਂ ਦੇ ਟੈਸਟ ਕੀਤੇ ਗਏ ਤਾਂ ਪਾਜ਼ੇਟਿਵ ਪਾਏ ਗਏ। ਜਿਨ੍ਹਾਂ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਆਈਸੋਲੇਸ਼ਨ ਵਾਰਡ 'ਚ ਰੱਖਿਆ ਹੋਇਆ ਹੈ। ਰਾਮ ਕੁਮਾਰ ਨਾਲ ਦਿੱਲੀ ਤੋਂ ਉਸ ਦੀ ਮਾਸੀ ਵੀ ਨਾਲ ਆਈ ਹੈ। ਜਿਸ ਨੂੰ ਘਰ 'ਚ ਇਕਾਂਤਵਾਸ ਰੱਖਿਆ ਹੋਇਆ ਸੀ ਤੇ ਐਤਵਾਰ ਉਸ ਦਾ ਵੀ ਸੈਂਪਲ ਲਿਆ ਗਿਆ ਹੈ ਤੇ ਹਰਮੇਲ ਸਿੰਘ ਲੰਜਾਂ ਨਾਲ ਵੀ ਇਕ ਵਿਅਕਤੀ ਉਸ ਦੇ ਨਾਲ ਰਿਹਾ ਹੈ, ਉਸ ਦਾ ਵੀ ਸੈਂਪਲ ਲਿਆ ਗਿਆ ਤੇ ਨੌਜਵਾਨ ਦੇ 3 ਦਰਜਨ ਦੇ ਕਰੀਬ ਲੋਕ ਸੰਪਰਕ 'ਚ ਆਏ ਸਨ ਤੇ ਪਿੰਡ ਲੰਜਾ ਕੋਰੋਨਾ ਪਾਜ਼ੇਟਿਵ ਆਏ ਹਰਮੇਲ ਸਿੰਘ ਦੇ ਪਰਿਵਾਰ ਦੇ ਤਿੰਨ ਮੈਂਬਰਾਂ ਸਮੇਤ ਪਿੰਡ ਦੇ ਤਿੰਨ ਹੋਰ ਨੌਜਵਾਨਾਂ ਦੇ ਸੈਂਪਲ ਲਏ ਗਏ ਸਨ ਸੋ ਰਿਪੋਰਟ 'ਚ ਸਾਰੇ ਨੈਗੇਟਿਵ ਪਾਏ ਗਏ। ਪਿੰਡ ਹਰੀਮਾਜਰਾ ਤੋਂ 36 ਅਤੇ ਪਿੰਡ ਲੰਜਾ ਤੋਂ 6 ਵਿਅਕਤੀਆਂ ਦੇ ਸੈਂਪਲ ਲਏ ਜਿਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ। ਪਿੰਡ ਲੰਜਾਂ ਦੇ ਤਿੰਨ ਵਿਅਕਤੀਆਂ ਨੇ ਆਪਣੀ ਮਰਜੀ ਨਾਲ ਸੈਂਪਲ ਦਿੱਤੇ ਸਨ ਜੋ ਨੈਗੇਟਿਵ ਆਏ ਹਨ।


KamalJeet Singh

Content Editor

Related News