ਲੰਗਰ ਨੂੰ ਲੈ ਕੇ ਉੱਠ ਰਹੇ ਸਵਾਲਾਂ ਤੇ ਕਿਸਾਨ ਆਗੂ ਦਾ ਜਵਾਬ, ਕਿਹਾ- ਸਰਕਾਰ ਕਰ ਰਹੀ ਹੈ ਗ਼ਲਤ ਪ੍ਰਚਾਰ

12/29/2020 4:19:45 PM

ਫਿਰੋਜ਼ਪੁਰ(ਸੰਨੀ ਚੋਪੜਾ): ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਖੇਤੀ ਬਿੱਲਾਂ ਦੇ ਵਿਰੋਧ ’ਚ ਪਿਛਲੇ ਇਕ ਮਹੀਨੇ ਤੋਂ ਕਿਸਾਨ ਦਿੱਲੀ ’ਚ ਸੰਘਰਸ਼ ਕਰ ਰਹੇ ਹਨ। ਪੋਹ ਦੇ ਮਹੀਨੇ ’ਚ ਹੱਡ ਚੀਰਵੀਂ ਠੰਡ ਪੈ ਰਹੀ ਹੈ। ਕਿਸਾਨ ਦੇ ਛੋਟੇ-ਛੋਟੇ ਬੱਚਿਆਂ ਤੋਂ ਲੈ ਬਜ਼ੁਰਗ ਮਾਵਾਂ ਠੰਡ ’ਚ ਬੈਠ ਕੇ ਆਪਣੀ ਹੋਂਦ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।

PunjabKesari
ਉੱਧਰ ਫਿਰੋਜ਼ਪੁਰ ਦੇ ਕਸਬਾ ਤਲਵੰਡੀ ਭਾਈ ’ਚ ਕਿਸਾਨ, ਬੱਚਿਆਂ ਅਤੇ ਬਜ਼ੁਰਗਾਂ ਦੀ ਸਿਹਤ ਦਾ ਖਿਆਲ ਰੱਖਦੇ ਹੋਏ ਖੋਏ ਦੀਆਂ ਪਿੰਨੀਆਂ ਅਤੇ ਪੰਜੀਰੀ ਬਣਾ ਕੇ ਦਿੱਲੀ ਭੇਜੀ ਜਾ ਰਹੀ ਹੈ ਤਾਂ ਜੋ ਉਥੇ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਠੰਡ ਕਾਰਨ ਸਿਹਤ ਸੰਬੰਧੀ ਕਿਸੇ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। 

PunjabKesari
ਉੱਧਰ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਦੱਸਿਆ ਕਿ ਪੰਜਾਬ ਤੋਂ ਵੱਡੇ ਪੱਧਰ ’ਤੇ ਲੰਗਰ ਤਿਆਰ ਕਰਕੇ ਦਿੱਲੀ ਭੇਜਿਆ ਜਾ ਰਿਹਾ ਹੈ। ਇਸ ਮੌਕੇ ਲੰਗਰ ’ਤੇ ਉੱਠ ਰਹੇ ਸਵਾਲਾਂ ਨੂੰ ਲੈ ਕੇ ਜਦੋਂ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਜੋ ਲੰਗਰ ਲਈ ਬਾਹਰ ਦੇ ਦੇਸ਼ਾਂ ਤੋਂ ਫੰਡਿੰਗ ਆਉਣ ਦੀ ਗੱਲ ਕੀਤੀ ਜਾ ਰਹੀ ਹੈ, ਉਹ ਬਿਲਕੁੱਲ ਝੂਠੀ ਹੈ ਅਤੇ ਹੁਣ ਤੱਕ ਜਿੰਨਾ ਵੀ ਲੰਗਰ ਦਿੱਲੀ ਭੇਜਿਆ ਜਾ ਗਿਆ ਹੈ ਉਹ ਸਭ ਪੰਜਾਬ ਦੇ ਪਿੰਡਾਂ ਤੋਂ ਹੀ ਇਕੱਠਾ ਕਰਕੇ ਭੇਜਿਆ ਜਾ ਰਿਹਾ ਹੈ।

PunjabKesari

ਉਨ੍ਹਾਂ ਕਿਹਾ ਕਿ ਸਰਕਾਰ ਜਾਣਬੁੱਝ ਕੇ ਇਸ ਸੰਘਰਸ਼ ਨੂੰ ਗਲਤ ਦਿਸ਼ਾ ਵੱਲ ਲਿਜਾਣਾ ਚਾਹੁੰਦੀ ਹੈ, ਜੋ ਉਹ ਕਦੇ ਨਹੀਂ ਹੋਣਗੇ। ਕੇਂਦਰ ਸਰਕਾਰ ਵੱਲੋਂ ਖੇਤੀ ਬਿੱਲ ਜਾਰੀ ਕੀਤੇ ਗਏ ਹਨ ਕਿਸਾਨ ਉਨ੍ਹਾਂ ਨੂੰ ਰੱਦ ਕਰਵਾ ਕੇ ਹੀ ਵਾਪਸ ਆਉਣਗੇ। ਸਰਕਾਰ ਚਾਹੇ ਜਿੰਨੇ ਮਰਜ਼ੀ ਉਨ੍ਹਾਂ ’ਤੇ ਗਲਤ ਇਲਜ਼ਾਮ ਲਗਾ ਦੇਵੇ ਪਰ ਹੁਣ ਪੰਜਾਬ ਦੇ ਲੋਕ ਪਿੱਛੇ ਮੁੜਨ ਵਾਲੇ ਨਹੀਂ ਹਨ। 

PunjabKesari


Aarti dhillon

Content Editor

Related News