27 ਮਈ ਨੂੰ ਕੱਚੇ ਅਧਿਆਪਕ (ਪ੍ਰੀ-ਪ੍ਰਾਇਮਰੀ) ਕਰਨਗੇ ਗੁਪਤ ਐਕਸ਼ਨ

Wednesday, May 25, 2022 - 04:58 PM (IST)

27 ਮਈ ਨੂੰ ਕੱਚੇ ਅਧਿਆਪਕ (ਪ੍ਰੀ-ਪ੍ਰਾਇਮਰੀ) ਕਰਨਗੇ ਗੁਪਤ ਐਕਸ਼ਨ

ਸ਼ਹਿਣਾ (ਧਰਮਿੰਦਰ ਸਿੰਘ)- ਅੱਜ ਪ੍ਰੀ ਪ੍ਰਾਇਮਰੀ ਕੱਚੇ ਅਧਿਆਪਕਾਂ ਵੱਲੋਂ ਇਕ ਅਹਿਮ ਮੀਟਿੰਗ ਕੀਤੀ ਗਈ, ਜਿਸ ਵਿੱਚ ਇਨ੍ਹਾਂ ਅਧਿਆਪਕਾਂ ਵੱਲੋਂ ਸਰਕਾਰ ਪ੍ਰਤੀ ਰੋਸ ਪ੍ਰਗਟ ਕੀਤਾ ਗਿਆ। ਇਨ੍ਹਾਂ ਅਧਿਆਪਕਾਂ ਦਾ ਕਹਿਣਾ ਹੈ ਕਿ ਅਸੀਂ 2003 ਤੋਂ ਸਰਕਾਰੀ ਸਕੂਲਾਂ ਵਿਚ ਸੇਵਾਵਾਂ ਨਿਭਾਅ ਰਹੇ ਹਾਂ ਅਤੇ ਸਾਨੂੰ ਸਿਰਫ਼ 6000 ਰੁਪਏ ਹੀ ਤਨਖ਼ਾਹ ਦਿੱਤੀ ਜਾਂਦੀ ਹੈ, ਜਿਸ ਨਾਲ ਗੁਜ਼ਾਰਾ ਕਰਨਾ ਬਹੁਤ ਹੀ ਮੁਸ਼ਕਿਲ ਹੈ। ਇਨ੍ਹਾਂ ਅਧਿਆਪਕਾਂ ਵੱਲੋਂ ਭਗਵੰਤ ਮਾਨ ਸਰਕਾਰ ਖ਼ਿਲਾਫ਼ ਵਾਅਦਾ ਖ਼ਿਲਾਫ਼ੀ ਦਾ ਦੋਸ਼ ਲਗਾਉਂਦੇ ਹੋਏ ਆਪਣਾ ਗੁੱਸਾ ਪ੍ਰਗਟ ਕੀਤਾ। ਇਸ ਦੇ ਨਾਲ ਹੀ ਇਨ੍ਹਾਂ ਕੱਚੇ ਅਧਿਆਪਕਾਂ ਵੱਲੋਂ ਸਰਕਾਰ 'ਤੇ ਇਹ ਵੀ ਇਲਜ਼ਾਮ ਲਗਾਇਆ ਕਿ ਚੋਣ ਪ੍ਰਚਾਰ ਦੌਰਾਨ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਵੱਲੋਂ ਇਨ੍ਹਾਂ ਅਧਿਆਪਕਾਂ ਦਾ ਨਾਂ ਵਰਤ ਕੇ ਵੋਟਾਂ ਬਟੋਰੀਆਂ ਅਤੇ ਅਸੀਂ ਵੀ ਇਨ੍ਹਾਂ ਦੀਆਂ ਮਿੱਠੀਆਂ ਗੱਲਾਂ ਵਿੱਚ ਆਕੇ ਪੁਰਾਣੀਆਂ ਸਰਕਾਰਾਂ ਦਾ ਡਟ ਕੇ ਵਿਰੋਧ ਕੀਤਾ। 

ਇਹ ਵੀ ਪੜ੍ਹੋ: ਮਾਂ ਨੂੰ ਆਇਆ ਫੋਨ, ਦੋਸਤਾਂ ਨਾਲ ਦਿੱਲੀ ਜਾ ਰਿਹੈ , ਬਾਅਦ ’ਚ ਲਾਸ਼ ਬਣ ਪਰਤੇ ਪੁੱਤ ਨੂੰ ਵੇਖ ਉੱਡੇ ਹੋਸ਼

ਸਾਨੂੰ ਆਸ ਸੀ ਕਿ 'ਆਪ' ਸਰਕਾਰ ਸਾਡੇ ਹਾਲਾਤਾਂ ਨੂੰ ਬਦਲ ਦੇਵੇਗੀ। ਚੋਣਾਂ ਤੋਂ ਪਹਿਲਾਂ ਭਗਵੰਤ ਮਾਨ ਅਤੇ ਕੇਜਰੀਵਾਲ ਵੱਲੋਂ ਪਹਿਲੀ ਹੀ ਕੈਬਨਿਟ ਵਿੱਚ ਹੱਲ ਕਰਨ ਅਤੇ 36000 ਤਨਖ਼ਾਹ ਦਾ ਵਾਅਦਾ ਕੀਤਾ ਸੀ ਪਰ ਦੂਜੀਆਂ ਸਰਕਾਰਾਂ ਵਾਂਗੂ ਸਾਡੇ ਲਈ ਇਹ ਵੀ ਲਾਰਾ ਹੀ ਨਿਕਲਿਆ। ਤਨਖ਼ਾਹ ਵਾਧਾ ਤਾਂ ਦੂਰ ਹੁਣ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਸਾਡੇ ਨਾਲ ਮੀਟਿੰਗ ਕਰਨ ਨੂੰ ਵੀ ਤਿਆਰ ਨਹੀਂ। 2 ਮਹੀਨਿਆਂ ਤੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਆਪਣੇ ਆਪਣੇ ਹਲਕੇ ਦੇ ਐੱਮ. ਐੱਲ. ਏ ਉਨਾਂ ਦੇ ਓ. ਐੱਸ. ਡੀ, ਜਿਲ੍ਹਿਆਂ ਦੇ ਡੀ. ਈ. ਓ. ਦੇ ਜਰੀਏ ਮੀਟਿੰਗ ਦੇ ਮੰਗ ਪੱਤਰ ਦਿੱਤੇ ਪਰ ਸਰਕਾਰ ਦੇ ਕੰਨ 'ਤੇ ਜੂੰ ਨਹੀਂ ਸਰਕੀ।

ਅਧਿਆਪਕਾਂ ਦਾ ਇਹ ਵੀ ਕਹਿਣਾ ਹੈ ਕਿ ਹੁਣ ਕੰਮ ਸਾਡੀ ਬਰਦਾਸ਼ਤ ਸਕਤੀ ਤੋਂ ਬਾਹਰ ਹੋ ਗਿਆ ਹੈ ਕਿਉਂਕਿ ਮਾਨ ਸਰਕਾਰ ਬਾਕੀ ਜਥੇਬੰਦੀਆਂ ਨਾਲ 27 ਨੂੰ ਮੀਟਿੰਗ ਕਰ ਰਹੇ ਹਨ ਪਰ ਸਾਡੇ ਨਾਲ ਵਿਤਕਰਾ ਕਿਉਂ ਕੀਤਾ ਜਾ ਰਿਹਾ ਹੈ। ਸਿੱਟੋ ਵਜੋਂ ਇਨ੍ਹਾਂ ਅਧਿਆਪਕਾਂ ਵੱਲੋਂ ਹੁਣ 27 ਮਈ ਨੂੰ ਭਗਵੰਤ ਮਾਨ ਦੀ ਰਿਹਾਇਸ਼, (ਚੰਡੀਗੜ੍ਹ ਜਾਂ ਸੰਗਰੂਰ), ਸਿੱਖਿਆ ਮੰਤਰੀ ਮੀਤ ਹੇਅਰ ਦੀ ਬਰਨਾਲਾ ਰਿਹਾਇਸ਼ ਘੇਰਨ ਲਈ ਗੁਪਤ ਐਕਸ਼ਨ ਕੀਤਾ ਜਾਵੇਗਾ। ਜਿਸ ਦੀ ਜਾਨੀ ਮਾਲੀ ਨੁਕਸਾਨ ਦੀ ਜਿੰਮੇਵਾਰੀ ਪ੍ਰਸਾਸ਼ਨਿਕ ਅਧਿਕਾਰੀਆਂ ਅਤੇ ਆਪ ਸਰਕਾਰ ਦੀ ਹੋਵੇਗੀ। ਇਸ ਮੌਕੇ ਸੂਬਾ ਕਨਵੀਨਰ ਸੁਖਚੈਨ ਗੁਰਨੇ, ਅਵਤਾਰ ਫਰੀਦਕੋਟ, ਜਗਸੀਰ ਭਲਾਈਆਣਾ ਅਤੇ ਸਟੇਟ ਕਮੇਟੀ ਮੈਂਬਰ ਹਰਮਨ ਹੈਰੀ ਸੰਗਰੂਰ, ਮੈਡਮ ਕਾਂਤਾ ਸੁਨਾਮ, ਗੁਰਜੀਤ ਉੱਗੋਕੇ, ਦਲਜੀਤ ਲੁਧਿਆਣਾ, ਮੈਡਮ ਤੇਜਿੰਦਰ ਪਟਿਆਲਾ, ਅਣਖਵੀਰ ਸਿੰਘ, ਕੁਲਵੀਰ ਗੁਰਦਾਸਪੁਰ, ਮੱਖਣ ਮਾਨਸਾ, ਰਾਹੁਲ ਅੰਮ੍ਰਿਤਸਰ, ਸ਼ੇਰ ਸਿੰਘ, ਬਲਕਾਰ ਪਾਤੜਾਂ ਹਾਜ਼ਰ ਸਨ।

ਇਹ ਵੀ ਪੜ੍ਹੋ: ਆਦਮਪੁਰ ਵਿਖੇ ਵੱਡੀ ਵਾਰਦਾਤ, ਦਿਨ-ਦਿਹਾੜੇ ਵਿਅਕਤੀ 'ਤੇ ਚੱਲੀਆਂ ਅੰਨ੍ਹੇਵਾਹ ਗੋਲ਼ੀਆਂ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News