ਨਾਬਾਲਗਾ ਨਾਲ ਜਬਰ-ਜ਼ਨਾਹ, 2 ਗ੍ਰਿਫਤਾਰ

Monday, Jan 03, 2022 - 11:30 PM (IST)

ਨਾਬਾਲਗਾ ਨਾਲ ਜਬਰ-ਜ਼ਨਾਹ, 2 ਗ੍ਰਿਫਤਾਰ

ਬੁਢਲਾਡਾ (ਬਾਂਸਲ)- ਪੇਂਡੂ ਖੇਤਰ 'ਚ ਮੋਟਰ ਵਾਲੇ ਕੋਠੇ ’ਚ ਰਾਤ ਨੂੰ ਜਬਰਨ ਨਾਬਾਲਗਾ ਨਾਲ ਜਬਰ-ਜ਼ਨਾਹ ਕਰਨ ਦਾ ਸਮਾਚਾਰ ਮਿਲਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸਿਟੀ ਪੁਲਸ ਨੇ ਇਕ ਨਾਬਾਲਗ ਲੜਕੀ ਦੇ ਬਿਆਨ ’ਤੇ 2 ਵਿਅਕਤੀਆਂ ਖਿਲਾਫ ਗੈਂਗਰੇਪ, ਡਰਾਉਣ-ਧਮਕਾਉਣ ਦੀ ਧਾਰਾ 506, 376 ਡੀ ਪੋਕਸੋ ਐਕਟ ਅਧੀਨ ਮੁਕੱਦਮਾ ਦਰਜ ਕਰ ਕੇ ਗ੍ਰਿਫਤਾਰ ਕਰ ਲਿਆ ਹੈ। ਮਹਿਲਾ ਪੁਲਸ ਅਧਿਕਾਰੀ ਅਨੁਸਾਰ ਪੀੜਤ ਲੜਕੀ ਨੂੰ ਸ਼ਾਮ ਸਮੇਂ ਗੁਰਪ੍ਰੀਤ ਰਿੰਕੂ ਮੋਟਰਸਾਈਕਲ ’ਤੇ ਬਿਠਾ ਕੇ ਖੇਤਾਂ ’ਚ ਇਕ ਮੋਟਰ ਵਾਲੇ ਕੋਠੇ 'ਚ ਲੈ ਗਿਆ, ਜਿੱਥੇ ਉਸ ਨੇ ਆਪਣੇ ਇਕ ਦੋਸਤ ਗੁਰਮੀਤ ਸਿੰਘ ਰਾਜੂ ਨੂੰ ਬੁਲਾ ਲਿਆ ਅਤੇ ਗੁਰਪ੍ਰੀਤ ਰਿੰਕੂ ਨੇ ਪੀੜਤ ਲੜਕੀ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ, ਇਸ ਦੌਰਾਨ ਉਸ ਨੇ ਆਪਣੇ ਦੋਸਤ ਨੂੰ ਬਾਹਰ ਪਹਿਰੇ ’ਤੇ ਖੜ੍ਹਾ ਕਰ ਦਿੱਤਾ ਅਤੇ ਕੁਝ ਸਮੇਂ ਉਪਰੰਤ ਦੋਸਤ ਗੁਰਪ੍ਰੀਤ ਸਿੰਘ ਨੇ ਵੀ ਜ਼ਬਰਦਸਤੀ ਕੀਤੀ ਅਤੇ ਸਾਰੀ ਰਾਤ ਮੋਟਰ ਵਾਲੇ ਕੋਠੇ ਵਿਚ ਰੱਖਿਆ। 

ਇਹ ਖ਼ਬਰ ਪੜ੍ਹੋ- NZ v BAN : ਬੰਗਲਾਦੇਸ਼ ਨੇ ਨਿਊਜ਼ੀਲੈਂਡ ਵਿਰੁੱਧ ਹਾਸਲ ਕੀਤੀ 73 ਦੌੜਾਂ ਦੀ ਬੜ੍ਹਤ


ਸਵੇਰ ਹੁੰਦਿਆਂ ਹੀ ਲੜਕੀ ਨੂੰ ਮੋਟਰਸਾਈਕਲ ’ਤੇ ਬਿਠਾ ਕੇ ਬੱਸ ਸਟੈਂਡ ’ਤੇ ਛੱਡ ਗਏ ਅਤੇ ਰਾਤ ਵਾਲੀ ਘਟਨਾ ਕਿਸੇ ਨੂੰ ਨਾ ਦੱਸਣ ਦੀ ਧਮਕੀ ਦਿੱਤੀ, ਜਿੱਥੇ ਪੀੜਤ ਲੜਕੀ ਨੇ ਆਪਣੇ ਮਾਤਾ-ਪਿਤਾ ਨੂੰ ਦੱਸਿਆ ਤਾਂ ਉਨ੍ਹਾਂ ਨੇ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਕਾਰਵਾਈ ਕਰਦਿਆਂ ਉਕਤ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਲੜਕੀ ਦਾ ਸਰਕਾਰੀ ਹਸਪਤਾਲ ਵਿਖੇ ਮੈਡੀਕਲ ਕਰਵਾਇਆ ਗਿਆ।

ਇਹ ਖ਼ਬਰ ਪੜ੍ਹੋ- ਸਕਲੈਨ ਮੁਸ਼ਤਾਕ ਨੇ ਪਾਕਿ ਦੇ ਅੰਤਰਿਮ ਕੋਚ ਦੇ ਅਹੁਦੇ ਤੋਂ ਦਿੱਤਾ ਅਸਤੀਫਾ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News