ਨੌਜਵਾਨਾਂ ਵਲੋਂ ਨਾਬਾਲਗ ਨਾਲ ਬਲਾਤਕਾਰ ਕਰਨ ਦੀ ਕੀਤੀ ਕੋਸ਼ਿਸ਼, ਕੀਤੀ ਕੁੱਟਮਾਰ
Thursday, Jan 23, 2020 - 04:43 PM (IST)
ਮੋਗਾ (ਸੰਜੀਵ): ਜ਼ਿਲੇ ਦੇ ਪਿੰਡ ਕਿਲੀ ਗਾਦਰਾ 'ਚ ਤਿੰਨ ਨੌਜਵਾਨਾਂ ਵਲੋਂ ਪਿੰਡ ਦੀ ਹੀ ਇਕ 17 ਸਾਲਾਂ ਨਾਬਾਲਗ ਲੜਕੀ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਵਲੋਂ ਰੋਲਾ ਪਾਉਣ 'ਤੇ ਉਸ ਦੇ ਨਾਲ ਮਾਰਕੁੱਟ ਵੀ ਕੀਤੀ ਗਈ, ਜਿਸ 'ਤੇ ਜ਼ਖਮੀ ਹਾਲਤ 'ਚ ਉਸ ਨੂੰ ਮਥੁਰਾਦਾਸ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਹਸਪਤਾਲ 'ਚ ਦਾਖਲ ਪ੍ਰਿਆ ਕੌਰ ਪੁੱਤਰੀ ਹਰਨੇਕ ਸਿੰਘ ਨਿਵਾਸੀ ਪਿੰਡ ਕਿਲੀ ਗਾਦਰਾ ਦੇ ਪਿਤਾ ਹਰਨੇਕ ਸਿੰਘ ਉਤਰ ਨਿਰੰਜਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸਬੰਧੀ ਇਕ ਅਰਜ਼ੀ ਥਾਣਾ ਫਤਿਹਗੜ੍ਹ ਪੰਜਤੂਰ ਦੇ ਮੁੱਖ ਅਫਸਰ ਨੂੰ ਦਿੱਤੀ ਹੈ ਕਿ ਉਨ੍ਹਾਂ ਦੀ 17 ਸਾਲਾ ਧੀ ਪਿੰਡ ਦੇ ਹੀ ਸਕੂਲ 'ਚ ਪੜ੍ਹਦੀ ਹੈ।
ਸਕੂਲ 'ਚ ਛੁੱਟੀ ਹੋਣ ਦੇ ਬਾਅਦ ਉਹ ਪਿੰਡ ਦੇ ਇਕ ਘਰ 'ਚ ਕੰਮ ਕਰਨ ਜਾਂਦੀ ਹੈ, ਜਦੋਂ ਉਹ ਕੰਮ ਤੋਂ ਵਾਪਸ ਆ ਰਹੀ ਸੀ ਤਾਂ ਪਿੰਡ ਦੇ ਤਿੰਨ ਨੌਜਵਾਨ ਉਸ ਨੂੰ ਚੁੱਕ ਕੇ ਪਾਣੀ ਵਾਲੀ ਟੈਂਕੀ ਕੋਲ ਲੈ ਗਏ, ਜਿੱਥੇ ਸੁੰਨਸਾਨ ਇਲਾਕਾ ਹੈ, ਅਤੇ ਉਸ ਦੇ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ। ਪ੍ਰਿਆ ਵਲੋਂ ਰੋਲਾ ਪਾਉਣ 'ਤੇ ਉਸ ਨਾਲ ਮਾਰਕੁੱਟ ਕੀਤੀ ਗਈ। ਰੋਲਾ ਸੁਣ ਕੇ ਪਿੰਡ ਦੇ ਕੁਝ ਲੋਕ ਟੈਂਕੀ ਵਲੋਂ ਆਏ ਤੇ ਤਿੰਨ ਨੌਜਵਾਨ ਭੱਜ ਗਏ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਤਿੰਨਾਂ ਨੌਜਵਾਨਾਂ ਨੇ ਪਹਿਲਾਂ ਵੀ ਕੁੜੀਆਂ ਦੀ ਸਕੂਲ ਵੈਨ ਦੇ ਸਾਹਮਣੇ ਮੋਟਰਸਾਈਕਲ ਲਗਾ ਕੇ ਉਸ ਨੂੰ ਰੋਕਿਆ ਸੀ ਅਤੇ ਕੁੜੀਆਂ ਨਾਲ ਬਦਸਲੂਕੀ ਕੀਤੀ ਸੀ, ਜਿਸ 'ਤੇ ਮਾਮਲਾ ਗ੍ਰਾਮ ਪੰਚਾਇਤ ਗਿਆ ਅਤੇ ਨੌਜਵਾਨਾਂ ਨੂੰ ਤਾਕੀਦ ਕਰਕੇ ਸਮਝੌਤਾ ਕੀਤਾ ਗਿਆ।
ਹਰਨੇਕ ਸਿੰਘ ਮੁਤਾਬਕ ਉਸ ਦੀ ਪਿੰਡ ਦੇ ਸਕੂਲ 'ਚ ਇਕੱਲੀ ਪੜ੍ਹਨ ਜਾਂਦੀ ਹੈ। ਸਕੂਲ 'ਚ ਛੁੱਟੀ ਹੋਣ ਦੇ ਬਾਅਦ ਉਹ ਘਰ ਇਕੱਲੀ ਜਾਂਦੀ ਹੈ। ਉਨ੍ਹਾਂ ਨੂੰ ਡਰ ਹੈ ਕਿ ਤਿੰਮ ਨੌਜਵਾਨ ਫਿਰ ਤੋਂ ਉਨ੍ਹਾਂ ਦੀ ਧੀ ਦਾ ਰਸਤਾ ਰੋਕ ਕੇ ਬਲਾਤਕਾਰ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ। ਹਰਨੇਕ ਸਿੰਘ ਦੇ ਮੁਤਾਬਕ ਥਾਣਾ ਪੁਲਸ ਨੇ ਇਕ ਦੋਸ਼ੀ ਨੂੰ ਦਬੋਚਿਆ ਹੈ ਅਤੇ 2 ਫਰਾਰ ਹੈ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬਾਕੀ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਉੱਚਿਤ ਕਾਰਵਾਈ ਕੀਤੀ ਜਾਵੇ ਤਾਂਕਿ ਹੋਰ ਲੋਕਾਂ ਨੂੰ ਸਬਕ ਮਿਲ ਸਕੇ।