ਕੈਪਟਨ ਨਾਲ ਮੀਟਿੰਗ ਲਈ 'ਆਰੂਸਾ ਆਲਮ' ਨੂੰ ਲਿਖਿਆ ਪੱਤਰ

Sunday, Feb 17, 2019 - 04:28 PM (IST)

ਕੈਪਟਨ ਨਾਲ ਮੀਟਿੰਗ ਲਈ 'ਆਰੂਸਾ ਆਲਮ' ਨੂੰ ਲਿਖਿਆ ਪੱਤਰ

ਨਾਭਾ (ਰਾਹੁਲ)—ਪਟਿਆਲਾ ਵਿਖੇ ਬੀਤੇ ਦਿਨੀਂ ਰਮਸਾ ਅਧਿਆਪਕਾਂ ਵੱਲੋਂ ਅਪਣੀਆਂ ਮੰਗਾ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੀਟਿੰਗ ਦਾ ਸਮਾਂ ਮੰਗਿਆ ਸੀ ਪਰ ਅਧਿਆਪਕਾਂ ਨੂੰ ਸਮਾਂ ਤਾ ਕੀ ਦੇਣਾ ਸੀ ਉਨ੍ਹਾਂ 'ਤੇ ਪੁਲਸ ਵਲੋਂ ਲਾਠੀਚਾਰਜ ਕੀਤਾ ਗਿਆ ਸੀ ਪਰ ਹੁਣ ਮਿਡ ਡੇ ਮੀਲ ਕੁੱਕ ਫਰੰਟ ਪੰਜਾਬ ਦੀਆਂ ਵਰਕਰਾਂ ਨੇ ਧਰਨਾ ਪ੍ਰਦਰਸ਼ਨ ਕਰਨ ਦੀ ਬਜਾਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਰੀਬੀ ਪਾਕਿਸਤਾਨੀ ਦੋਸਤ ਅਰੂਸਾ ਆਲਮ ਨੂੰ ਪੱਤਰ ਲਿਖਿਆ ਹੈ। ਵਰਕਰਾਂ ਨੇ ਲਿਖਿਆ ਕਿ ਉਹ ਕੁੱਕ ਫਰੰਟ ਵਰਕਰਾਂ ਦੀ ਮੀਟਿੰਗ ਕੈਪਟਨ ਸਾਹਿਬ ਨਾਲ ਕਰਵਾਉਣ, ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਰੂਸਾ ਆਲਮ ਦੀ ਗੱਲ ਮੰਨਣਗੇ ਅਤੇ ਉਨ੍ਹਾਂ ਨਾਲ ਮੀਟਿੰਗ ਕਰਨਗੇ। 

ਇਸ ਮੌਕੇ 'ਤੇ ਕੁੱਕ ਫਰੰਟ ਦੀ ਸੂਬਾ ਪ੍ਰਧਾਨ ਹਰਜਿੰਦਰ ਕੌਰ ਲੋਪੇ ਨੇ ਕਿਹਾ ਕਿ ਅਸੀਂ ਕਈ ਸਾਲਾਂ ਤੋ 1700 ਰੁਪਏ 'ਚ ਕੰਮ ਕਰ ਰਹੀਆਂ ਹਾਂ ਪਰ ਮੁੱਖ ਮੰਤਰੀ ਵਲੋਂ ਸਾਡੀ ਕੋਈ ਗੱਲ ਨਹੀਂ ਸੁਣੀ ਜਾ ਰਹੀ ਅਤੇ ਨਾ ਹੀ ਮੀਟਿੰਗ ਦਾ ਸਮਾਂ ਦਿੱਤਾ ਗਿਆ ਹੈ ਅਤੇ ਅੱਜ ਅਸੀਂ ਕੈਪਟਨ ਦੀ ਮਹਿਲਾ ਦੋਸਤ ਅੱਗੇ ਗੁਹਾਰ ਲਗਾਈ ਹੈ ਕਿ ਉਹ ਮਹਿਲਾ ਹੋਣ ਦੇ ਨਾਤੇ ਸਾਡੀ ਮੀਟਿੰਗ ਕੈਪਟਨ ਅਮਰਿੰਦਰ ਨਾਲ ਕਰਵਾਵੇਗੀ ਅਤੇ ਅਸੀਂ ਇਹ ਪੱਤਰ ਅਰੂਸਾ ਆਲਮ ਨੂੰ ਲਿਖਿਆ ਹੈ ਕਿ ਉਹ ਸਾਡੇ ਦੁੱਖ ਦਰਦ ਨੂੰ ਸਮਝੇ।

ਇਸ ਮੌਕੇ 'ਤੇ ਕੁੱਕ ਫਰੰਟ ਦੀ ਜ਼ਿਲਾ ਪ੍ਰਧਾਨ ਸੁਖਜੀਤ ਕੌਰ ਅਤੇ ਕੁੱਕ ਆਗੂ ਮਨਜੀਤ ਕੌਰ ਨੇ ਕਿਹਾ ਕਿ ਸਾਡੀ ਆਖਰੀ ਫਰਿਆਦ ਅਰੂਸਾ ਆਲਮ ਤੱਕ ਹੀ ਹੈ ਕਿ ਉਹ ਸਾਡੀ ਸਮੱਸਿਆ ਮੁੱਖ ਮੰਤਰੀ ਅੱਗੇ ਰੱਖੇਗੀ ਅਤੇ ਸਾਡੇ ਨਾਲ ਮੀਟਿੰਗ ਕਰਵਾਵੇਗੀ।


Related News