ਮੀਂਹ ਕਾਰਨ ਕਿਸਾਨਾਂ ਦੀ ਹਜ਼ਾਰਾਂ ਏਕੜ ਨਰਮੇ ਦੀ ਫਸਲ ਪਾਣੀ ’ਚ ਡੁੱਬੀ, ਨੁਕਸਾਨ ਦਾ ਡਰ

Wednesday, Jul 22, 2020 - 04:49 PM (IST)

ਮੀਂਹ ਕਾਰਨ ਕਿਸਾਨਾਂ ਦੀ ਹਜ਼ਾਰਾਂ ਏਕੜ ਨਰਮੇ ਦੀ ਫਸਲ ਪਾਣੀ ’ਚ ਡੁੱਬੀ, ਨੁਕਸਾਨ ਦਾ ਡਰ

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ ਪਵਨ ਤਨੇਜਾ) - ਪਹਿਲਾ ਤੋਂ ਆਰਥਿਕ ਤੰਗੀਆਂ-ਤੁਰਸ਼ੀਆਂ ਨਾਲ ਝੰਬ ਰਹੀ ਕਿਸਾਨੀ ਅਤੇ ਕਰਜ਼ੇ ਦੀਆਂ ਪੰਡਾਂ ਹੇਠਾਂ ਨੱਪੇ ਪਏ ਖੁਦਕੁਸ਼ੀਆਂ ਕਰ ਰਹੇ ਕਿਸਾਨਾਂ ਨੂੰ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਦੇ ਨਾਲ-ਨਾਲ ਕੁਦਰਤੀ ਮਾਰਾਂ ਵੀ ਪਿੰਡੇ 'ਤੇ ਹੰਢਾਉਣੀਆਂ ਪੈਂਦੀਆਂ ਹਨ। ਇਸੇ ਕਰਕੇ ਬਹੁਤੇ ਕਿਸਾਨਾਂ ਨੂੰ ਮੁੜ ਆਪਣੇ ਪੈਰਾਂ 'ਤੇ ਖੜਨਾ ਔਖਾ ਹੋ ਜਾਂਦਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨਾਂ ਦੌਰਾਨ ਪਈ ਭਾਰੀ ਬਾਰਸ਼ ਦੇ ਪਾਣੀ ਨਾਲ ਇਸ ਖੇਤਰ ਵਿਚ ਕਿਸਾਨਾਂ ਦੀ ਹਜ਼ਾਰਾਂ ਏਕੜ ਨਰਮੇ ਦੀ ਫਸਲ ਡੁੱਬ ਗਈ ਹੈ ਤੇ ਬਹੁਤ ਜ਼ਿਆਦਾ ਪਾਣੀ ਨਰਮੇ ਵਿਚ ਭਰਿਆ ਖੜਾ ਹੈ। 

ਤੰਦਰੁਸਤ ਤੇ ਖ਼ੂਬਸੂਰਤ ਚਮੜੀ ਦੇ ਮਾਲਕ ਬਣਨਾ ਚਾਹੁੰਦੇ ਹੋ ਤਾਂ ਰੋਜ਼ ਕਰੋ ਇਹ ਕੰਮ

ਜੇਕਰ ਇਸ ਪਾਣੀ ਦਾ ਕੋਈ ਹੱਲ ਨਾ ਹੋਇਆ ਤਾਂ ਨਰਮੇ ਦੀ ਫਸਲ ਦਾ ਮੀਂਹ ਦੇ ਖੜੇ ਪਾਣੀ ਨਾਲ ਨੁਕਸਾਨ ਹੋ ਸਕਦਾ ਹੈ ਤੇ ਕਿਸਾਨਾਂ ਤੇ ਹੋਰ ਆਰਥਿਕ ਮੰਦਹਾਲੀ ਆ ਜਾਵੇਗੀ। ਪਰੇਸ਼ਾਨ ਹੋਏ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਮੀਂਹ ਹੋਰ ਆ ਗਿਆ ਤਾਂ ਖਤਰਾ ਹੀ ਖਤਰਾ ਹੈ। ਕਈ ਕਿਸਾਨ ਨਰਮੇ ਵਿਚ ਖੜੇ ਪਾਣੀ ਨੂੰ ਬਾਹਰ ਕੱਢ ਰਹੇ ਹਨ। ਖੇਤਾਂ ਦੀਆਂ ਵੱਟਾਂ ਵੱਢ ਕੇ ਝੋਨਿਆਂ ਵਿਚ ਪਾਣੀ ਕੱਢਿਆ ਜਾ ਰਿਹਾ ਹੈ। ਕੁਝ ਕਿਸਾਨ ਟਰੈਕਟਰਾਂ ’ਤੇ ਪੱਖੇ ਰੱਖ ਕੇ ਨਰਮੇ ਵਿਚੋਂ ਪਾਣੀ ਬਾਹਰ ਕੱਢ ਰਹੇ ਹਨ। ਸਰਕਾਰੀ ਸਹਾਇਤਾ ਪ੍ਰਸ਼ਾਸ਼ਨ ਵੱਲੋਂ ਕਿਤੇ ਵੀ ਨਹੀਂ ਦਿੱਤੀ ਜਾ ਰਹੀ। 

ਡਾਇਟਿੰਗ ਤੋਂ ਬਿਨਾਂ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਜਰੂਰ ਪੜ੍ਹੋ ਇਹ ਖ਼ਬਰ

ਜ਼ਿਲ੍ਹਾ ਖੇਤੀਬਾੜੀ ਅਫ਼ਸਰ ਜਲੌਰ ਸਿੰਘ ਦਾ ਕਹਿਣਾ ਹੈ ਕਿ ਸ੍ਰੀ ਮੁਕਤਸਰ ਸਾਹਿਬ ਹਲਕੇ ਵਿਚ ਲਗਭਗ 1000 ਏਕੜ ਨਰਮੇ ਦੀ ਫਸਲ ਵਿਚ ਪਾਣੀ ਭਰਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਹੁਣ ਤੱਕ ਹਜ਼ਾਰਾਂ ਰੁਪਏ ਖਰਚਾ ਆ ਚੁੱਕਾ ਹੈ। ਜੇਕਰ ਨਰਮਾ ਖਰਾਬ ਹੋ ਗਿਆ ਤਾਂ ਬਹੁਤ ਜ਼ਿਆਦਾ ਨੁਕਸਾਨ ਹੋਵੇਗਾ। ਜਿਹੜੇ ਨਰਮੇ ਨੀਵੇਂ ਥਾਂ 'ਤੇ ਹਨ ਅਤੇ ਜ਼ਿਆਦਾ ਪਾਣੀ ਭਰ ਗਿਆ ਹੈ, ਉਹ ਤਾਂ ਹੁਣ ਝੋਨਾ ਲਗਾਉਣ ਦੀ ਸਕੀਮ ਬਣਾ ਰਹੇ ਹਨ।

ਰਾਤ ਦੇ ਖਾਣੇ ’ਚ ਜੇਕਰ ਤੁਸੀਂ ਵੀ ਖਾਂਦੇ ਹੋ ਦਹੀਂ ਤਾਂ ਹੋ ਜਾਵੋ ਸਾਵਧਾਨ, ਜਾਣੋ ਕਿਉਂ


author

rajwinder kaur

Content Editor

Related News