ਰੇਵਲੇ ਫਾਟਕ ਖੁੱਲਣ ਦਾ ਲੋਕਾਂ ਨੂੰ ਲੰਮਾਂ ਸਮਾਂ ਕਰਨਾ ਪੈ ਰਿਹਾ ਹੈ ਇੰਤਜ਼ਾਰ

06/23/2018 6:35:21 AM

ਮੰਡੀ ਲੱਖੇਵਾਲੀ/ ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ ਪਵਨ ਤਨੇਜਾ) - 40 ਮੁਕਤਿਆਂ ਦੀ ਧਰਤੀ ਨਾਲ ਜਾਣੇ ਜਾਂਦੇ ਇਤਿਹਾਸਕ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਦੇ ਵਾਸੀਆਂ ਅਤੇ ਪਿੰਡਾਂ 'ਚੋਂ ਸ਼ਹਿਰ 'ਚ ਆਉਣ ਵਾਲੇ ਲੋਕਾਂ ਲਈ ਕੋਈ ਨਾ ਕੋਈ ਸਮੱਸਿਆ ਹਮੇਸ਼ਾ ਖੜੀ ਹੀ ਰਹਿੰਦੀ ਹੈ। 
ਸ੍ਰੀ ਮੁਕਤਸਰ ਸਾਹਿਬ ਤੋਂ ਫਾਜ਼ਿਲਕਾ ਨੂੰ ਜਾਣ ਵਾਲੀ ਰੇਲਵੇ ਲਾਈਨ 'ਤੇ ਪੈਂਦੇ ਜਲਾਲਾਬਾਦ ਰੋਡ ਵਾਲੇ ਫਾਟਕ ਦਾ ਬਹੁਤ ਮਾੜਾ ਹਾਲ ਹੋ ਗਿਆ ਹੈ। ਗਰਮੀਂ ਦੇ ਦਿਨਾਂ 'ਚ ਇੱਥੋਂ ਦੀ ਲੰਘਣ ਟੱਪਣ ਵਾਲੇ ਲੋਕਾਂ ਨੂੰ ਕਾਫੀ ਸਮਾਂ ਰੇਲਗੱਡੀ ਦੇ ਆਉਣ ਤੇ ਫਾਟਕ ਖੁੱਲਣ ਦਾ ਇੰਤਜ਼ਾਰ ਕਰਨਾ ਪੈਂਦਾ ਹੈ, ਜਿਸ ਕਰਕੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਆਉਂਦੀ ਹੈ। ਜ਼ਿਕਰਯੋਗ ਹੈ ਕਿ ਇਸ ਰੇਲਵੇ ਫਾਟਕ 'ਤੇ ਪੁੱਲ ਬਣਾਉਣ ਦੀਆਂ ਪਿਛਲੇਂ ਕਰੀਬ ਚਾਰ ਸਾਲ ਤੋਂ ਗੱਲਾਂ ਹੋ ਰਹੀਆਂ ਹਨ, ਜਿਸ ਦੀ ਸ਼ੁਰੂਆਤ ਅੱਜੇ ਤੱਕ ਨਹੀਂ ਕੀਤੀ।  


Related News