ਰੇਲਵੇ ਵਿਭਾਗ ਨੇ ਫਿਰੋਜ਼ਪੁਰ-ਨਵੀਂ ਦਿੱਲੀ ਬਰਾਸਤਾ ਬਠਿੰਡਾ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ ਨੂੰ ਦਿੱਤੀ ਮਨਜ਼ੂਰੀ

Sunday, Nov 02, 2025 - 06:52 PM (IST)

ਰੇਲਵੇ ਵਿਭਾਗ ਨੇ ਫਿਰੋਜ਼ਪੁਰ-ਨਵੀਂ ਦਿੱਲੀ ਬਰਾਸਤਾ ਬਠਿੰਡਾ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ ਨੂੰ ਦਿੱਤੀ ਮਨਜ਼ੂਰੀ

ਜੈਤੋ (ਰਘੂਨੰਦਨ ਪਰਾਸ਼ਰ)-ਰੇਲਵੇ ਵਿਭਾਗ ਨੇ ਪੰਜਾਬ ਦੇ ਫਿਰੋਜ਼ਪੁਰ ਅਤੇ ਨਵੀਂ ਦਿੱਲੀ ਵਿਚਕਾਰ ਬਰਾਸਤਾ ਬਠਿੰਡਾ ਇਕ ਨਵੀਂ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ ਚਲਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰੇਲਵੇ ਵਿਭਾਗ ਦੇ ਇਕ ਅਧਿਕਾਰੀ ਦੇ ਅਨੁਸਾਰ, ਟ੍ਰੇਨ ਨੰਬਰ 26461-26462 ਫਿਰੋਜ਼ਪੁਰ ਅਤੇ ਨਵੀਂ ਦਿੱਲੀ ਵਿਚਕਾਰ ਚੱਲੇਗੀ।

ਇਹ ਟ੍ਰੇਨ ਫਰੀਦਕੋਟ, ਬਠਿੰਡਾ, ਧੂਰੀ, ਪਟਿਆਲਾ, ਅੰਬਾਲਾ ਕੈਂਟ, ਪਾਣੀਪਤ ਅਤੇ ਨਵੀਂ ਦਿੱਲੀ ਸਟੇਸ਼ਨਾਂ ’ਤੇ ਰੁਕੇਗੀ। ਟ੍ਰੇਨ ਦਾ ਸ਼ਡਿਊਲ ਵੀ ਜਾਰੀ ਕਰ ਦਿੱਤਾ ਗਿਆ ਹੈ। ਰੇਲਵੇ ਵਿਭਾਗ ਨੇ ਟ੍ਰੇਨ ਨੰਬਰ 22485-22486, ਨਵੀਂ ਦਿੱਲੀ-ਮੋਗਾ ਵਾਇਆ ਲੁਧਿਆਣਾ ਇੰਟਰਸਿਟੀ ਐਕਸਪ੍ਰੈਸ ਟ੍ਰੇਨ ਨੂੰ ਫਿਰੋਜ਼ਪੁਰ ਤੱਕ ਵਧਾਉਣ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਸੂਤਰਾਂ ਅਨੁਸਾਰ ਇਸ ਟ੍ਰੇਨ ਨੂੰ ਚਲਾਉਣ ਦੀ ਤਰੀਕ ਜਲਦ ਐਲਾਨੀ ਜਾਵੇਗੀ।


author

Shivani Bassan

Content Editor

Related News