ਪੰਜਾਬ ਯੂਥ ਕਾਂਗਰਸ ਚੋਣਾਂ ''ਚ ਵਿਧਾਨ ਸਭਾ ਹਲਕਾ ਬੁਢਲਾਡਾ ਲਈ ਸਿਰਫ 12.5% ਹੋਈ ਪੋਲਿੰਗ

12/04/2019 10:45:48 PM

ਬੁਢਲਾਡਾ,(ਮਨਜੀਤ)- ਅੱਜ ਇੱਥੇ ਯੂਥ ਕਾਂਗਰਸ ਪੰਜਾਬ ਦੇ ਸੂਬਾ ਪ੍ਰਧਾਨ, ਜਰਨਲ ਸਕੱਤਰ, ਜ਼ਿਲ੍ਹਾ ਪ੍ਰਧਾਨ, ਜ਼ਿਲ੍ਹਾ ਜਰਨਲ ਸਕੱਤਰ ਅਤੇ ਹਲਕਾ ਪ੍ਰਧਾਨ ਚੁਣਨ ਦੀਆਂ ਹੋਈਆਂ ਚੋਣਾਂ ਵਿੱਚ ਕਿਸੇ ਵੀ ਹਲਕੇ ਜਾਂ ਜ਼ਿਲ੍ਹੇ ਦੇ ਮੁੱਖ ਆਗੂ ਵੱਲੋਂ ਪਹੁੰਚ ਕੇ ਵਰਕਰਾਂ ਨੂੰ ਉਤਸ਼ਾਹਿਤ ਨਾ ਕਰਕੇ ਚੋਣ ਅਮਲਾ ਬਿਲਕੁਲ ਮੱਠਾ ਰਿਹਾ। ਜਿਸ ਤੇ ਲੋਕਾਂ ਨੇ ਇਸ ਦਾ ਕਾਰਨ ਪੰਜਾਬ ਸਰਕਾਰ ਦੀ ਮਾੜੀ ਕਾਰਗੁਜਾਰੀ ਦੱਸਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹੋਈਆਂ ਚੋਣਾਂ ਵਿੱਚ ਕੁੱਲ 3300 ਯੂਥ ਦੀਆਂ ਵੋਟਾਂ ਵਿੱਚੋਂ ਸਿਰਫ 412 ਵੋਟਾਂ ਹੀ ਆਨਲਾਈਨ ਪੋਲ ਹੋਈਆਂ। ਇਸ ਮੌਕੇ ਏ.ਆਰ.ਓ ਨਰੇਸ਼ ਰਾਣਾ ਅਤੇ ਸ਼ੁਸ਼ਾਂਕ ਮਿਸ਼ਰਾ ਦੀ ਅਗਵਾਈ ਹੇਠ ਚੋਣਾਂ ਅਮਨ-ਅਮਾਨ ਨਾਲ ਨੇਪਰੇ ਚੜ੍ਹੀਆਂ। ਇਸ ਮੌਕੇ ਡੀ.ਐੱਸ.ਪੀ ਸੱਤਪਾਲ ਸਿੰਘ, ਮਹਿਲਾ ਵਿੰਗ ਦੀ ਸਬ-ਇੰਸਪੈਕਟਰ ਗੁਰਪ੍ਰੀਤ ਕੌਰ, ਸਹਾਇਕ ਥਾਣੇਦਾਰ ਪਰਮਜੀਤ ਸਿੰਘ ਛੀਨਾ ਭਾਰੀ ਪੁਲਸ ਸਮੇਤ ਮੌਜੂਦ ਸਨ। ਜਿਕਰਯੋਗ ਹੈ ਕਿ ਇਸ ਚੋਣ ਵਿੱਚ ਪੰਜਾਬ ਦੀ ਚੋਣ ਲੜ ਰਹੇ ਵਰਿੰਦਰ ਸਿੰਘ ਢਿੱਲੋਂ ਅਤੇ ਗੁਰਜੋਤ ਸਿੰਘ ਢੀਂਡਸਾ ਦੋਵਾਂ ਯੂਥ ਆਗੂਆਂ ਨੂੰ ਪੰਜਾਬ ਦੇ ਦਿੱਗਜ ਨੇਤਾਵਾਂ ਦੀ ਥਾਪਣਾ ਹੈ। ਪਰ ਲੋਕਾਂ ਦਾ ਕਹਿਣਾ ਸੀ ਕਿ ਪਿਛਲੇ ਸਮੇਂ ਦੌਰਾਨ ਕੈਪਟਨ ਸਰਕਾਰ ਵੱਲੋਂ ਨੌਜਵਾਨਾਂ ਦੇ ਵਾਅਦੇ ਪੂਰੇ ਨਾ ਕਰਨ ਕਰਕੇ ਇਹ ਚੋਣ ਦੇ ਅਮਲ ਵਿੱਚ ਸਿਰਫ 12.5% ਵੋਟਾਂ ਹੀ ਪਈਆਂ ਜੋ ਕਿ ਸਰਕਾਰ ਲਈ ਸ਼ਰਮ ਦੀ ਗੱਲ ਹੈ।  ਜਿਕਰਯੋਗ ਹੈ ਕਿ ਜ਼ਿਲ਼੍ਹਾ ਯੂਥ ਦੀ ਚੋਣ ਲੜ ਰਹੇ ਚੁਸ਼ਪਿੰਦਰਬੀਰ ਸਿੰਘ ਭੂਪਾਲ, ਵਾਈਸ ਪ੍ਰਧਾਨਗੀ ਦੀ ਚੋਣ ਲੜ ਰਹੇ ਸੁਲੱਖਣ ਸਿੰਘ ਦੋਦੜਾ, ਪੰਜਾਬ ਜਰਨਲ ਸਕੱਤਰ ਦੀ ਚੋਣ ਲੜ ਰਹੇ ਸੰਯੋਗਪ੍ਰੀਤ ਸਿਘ ਡੈਵੀ, ਹਲਕੇ ਦੀ ਚੋਣ ਲੜ ਰਹੇ ਕੁਲਦੀਪ ਸਿੰਘ ਦੋਦੜਾ ਅਤੇ ਪੰਜਾਬ ਦੀ ਚੋਣ ਲੜ ਰਹੇ ਆਗੂਆਂ ਤੋਂ ਇਲਾਵਾ ਹੋਰ ਵੀ ਹਾਜਰ ਸਨ। ਇਸ ਮੌਕੇ ਕੇ.ਸੀ ਬਾਵਾ, ਰਣਜੀਤ ਸਿੰਘ ਦੋਦੜਾ, ਸਰਪੰਚ ਜਗਦੇਵ ਸਿੰਘ ਘੋਗਾ, ਗੁਰਸੰਗਤ ਸਿੰਘ ਗੁਰਨੇ, ਸਰਪੰਚ ਗੁਰਲਾਲ ਸਿੰਘ ਗੋਬਿੰਦਪੁਰਾ, ਜਗਰੂਪ ਸਿੰਘ ਮੰਢਾਲੀ, ਸਰਪੰਚ ਗੁਰਜੰਟ ਸਿੰਘ ਅਹਿਮਦਪੁਰ, ਕਾਲਾ ਸਿੰਘ ਰੋੜੀ, ਮਨਪ੍ਰੀਤ ਸਿੰਘ ਬੰਤਾ, ਕੁਲਵਿੰਦਰ ਸਿੰਘ ਭੱਠਲ,  ਤੋਂ ਇਲਾਵਾ ਹੋਰ ਵੀ ਮੌਜੂਦ ਸਨ।


Bharat Thapa

Content Editor

Related News