ਪੰਜਾਬ ਰਾਜ ਮਹਿਲਾ ਖੇਡਾਂ ਅੰਡਰ—25 ਦੇ ਫਾਈਨਲ ਮੁਕਾਬਲਿਆਂ 'ਚ ਪਟਿਆਲਾ ਨੇ ਮਾਰੀ ਬਾਜੀ

11/17/2019 8:37:16 PM

ਮਾਨਸਾ, (ਸੰਦੀਪ ਮਿੱਤਲ)— ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਮਾਨਸਾ 'ਚ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਦੀ ਅਗਵਾਈ ਹੇਠ ਹੋਈਆਂ ਪੰਜਾਬ ਰਾਜ ਮਹਿਲਾ ਖੇਡਾਂ ਅੰਡਰ-25 ਦੇ ਫਾਈਨਲ ਮੁਕਾਬਲਿਆਂ 'ਚ ਵੱਖ—ਵੱਖ ਕੈਟਾਗਿਰੀ ਦੀਆਂ ਖੇਡਾਂ 'ਚ ਭਾਗ ਲੈਣ ਵਾਲੀਆਂ ਲੜਕੀਆਂ ਦੁਆਰਾ ਜੋਸ਼ੋ ਖਰੋਸ਼ ਨਾਲ ਮੁਕਾਬਲਾ ਲੜਿਆ ਗਿਆ। ਜਿਸ ਤਹਿਤ ਓਵਰਆਲ ਮੁਕਾਬਲੇ ਵਿਚ ਪਟਿਆਲਾ ਜ਼ਿਲ੍ਹੇ ਨੇ ਬਾਜੀ ਮਾਰੀ ਹੈ।

PunjabKesari
ਇਸ ਦੇ ਨਾਲ ਹੀ ਸੰਗਰੂਰ ਦੂਜੇ ਅਤੇ ਅੰਮ੍ਰਿਤਸਰ ਤੀਜੇ ਸਥਾਨ 'ਤੇ ਰਿਹਾ ਹੈ। 14 ਸਤੰਬਰ ਤੋਂ 17 ਸਤੰਬਰ ਤੱਕ ਹੋਈਆਂ ਖੇਡਾਂ ਦੇ ਓਵਰਆਲ ਨਤੀਜਿਆਂ ਵਿਚ ਐਥਲੈਟਿਕਸ ਗੇਮ ਵਿਚ ਬਠਿੰਡਾ ਪਹਿਲੇ ਸਥਾਨ ਤੇ ਲੁਧਿਆਣਾ ਦੂਜੇ ਅਤੇ ਹੁਸ਼ਿਆਰਪੁਰ ਤੀਜੇ ਸਥਾਨ 'ਤੇ ਰਿਹਾ। ਆਰਚਰੀ ਵਿਚ ਸ੍ਰੀ ਮੁਕਤਸਰ ਸਾਹਿਬ ਪਹਿਲੇ ਸਥਾਨ ਤੇ, ਸੰਗਰੂਰ ਦੂਜੇ ਅਤੇ ਪਟਿਆਲਾ ਤੀਜੇ ਸਥਾਨ 'ਤੇ ਰਿਹਾ। ਬਾਕਸਿੰਗ ਵਿਚ ਬਠਿੰਡਾ ਨੇ ਪਹਿਲਾ, ਸੰਗਰੂਰ ਨੇ ਦੂਜਾ ਅਤੇ ਪਟਿਆਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਬਾਸਕਿਟਬਾਲ ਵਿਚ ਅੰਮ੍ਰਿਤਸਰ ਨੇ ਪਹਿਲਾ, ਸੰਗਰੂਰ ਨੇ ਦੂਜਾ ਅਤੇ ਲੁਧਿਆਣਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਸੇ ਤਰ੍ਹਾਂ ਬੈਡਮਿੰਟਨ ਵਿਚ ਸੰਗਰੂਰ ਪਹਿਲੇ ਸਥਾਨ 'ਤੇ, ਫਾਜ਼ਿਲਕਾ ਦੂਜੇ ਤੇ ਗੁਰਦਾਸਪੁਰ ਤੀਜੇ ਸਥਾਨ 'ਤੇ ਰਿਹਾ। ਫੁੱਟਬਾਲ ਵਿਚ ਅੰਮ੍ਰਿਤਸਰ ਪਹਿਲੇ, ਮਾਨਸਾ ਦੂਜੇ ਅਤੇ ਜਲੰਧਰ ਤੀਜੇ ਸਥਾਨ 'ਤੇ ਰਿਹਾ। ਹਾਕੀ ਵਿਚ ਬਠਿੰਡਾ ਨੇ ਪਹਿਲਾ, ਪਟਿਆਲਾ ਨੇ ਦੂਜਾ ਅਤੇ ਜਲੰਧਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਇਸ ਦੇ ਨਾਲ ਹੀ ਹੈਂਡਬਾਲ ਵਿਚ ਰੂਪਨਗਰ ਨੇ ਪਹਿਲਾ, ਪਟਿਆਲਾ ਨੇ ਦੂਜਾ ਅਤੇ ਮੋਗਾ ਨੇ ਤੀਜਾ ਸਥਾਨ ਹਾਸਲ ਕੀਤਾ। ਜਿਮਨਾਸਟਿਕ ਵਿਚ ਪਟਿਆਲਾ ਨੇ ਪਹਿਲਾ, ਬਠਿੰਡਾ ਨੇ ਦੂਜਾ ਅਤੇ ਅੰਮ੍ਰਿਤਸਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਖੋਹ—ਖੋਹ ਵਿਚ ਸ੍ਰੀ ਮੁਕਤਸਰ ਸਾਹਿਬ ਨੇ ਪਹਿਲਾ, ਮੋਹਾਲੀ ਨੇ ਦੂਜਾ ਅਤੇ ਸੰਗਰੂਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕੁਸ਼ਤੀ ਵਿਚ ਤਰਨਤਾਰਨ ਪਹਿਲੇ, ਅੰਮ੍ਰਿਤਸਰ ਦੂਜੇ ਅਤੇ ਫਰੀਦਕੋਟ ਤੀਜੇ ਸਥਾਨ ਤੇ ਰਿਹਾ। ਵਾਲੀਬਾਲ ਵਿਚ ਜਲੰਧਰ  ਨੇ ਪਹਿਲਾ, ਸੰਗਰੂਰ ਨੇ ਦੂਜਾ ਅਤੇ ਲੁਧਿਆਣਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਇਸੇ ਤਰ੍ਹਾਂ ਰੋਲਰ ਸਕੇਟਿੰਗ ਵਿਚ ਮਾਨਸਾ ਨੇ ਪਹਿਲਾ, ਅੰਮ੍ਰਿਤਸਰ ਨੇ ਦੂਜਾ ਨੇ ਸੰਗਰੂਰ ਨੇ ਤੀਜਾ ਸਥਾਨ ਹਾਸਲ ਕੀਤਾ। ਕਬੱਡੀ ਨੈਸ਼ਨਲ ਵਿਚ ਫਿਰੋਜ਼ਪੁਰ ਨੇ ਪਹਿਲਾ, ਫਰੀਦਕੋਟ ਨੇ ਦੂਜਾ ਅਤੇ ਪਟਿਆਲਾ ਨੇ ਤੀਜਾ ਸਥਾਨ ਹਾਸਲ ਕੀਤਾ ਉੱਥੇ ਹੀ ਕਬੱਡੀ ਸਰਕਲ ਵਿਚ ਐੱਸ.ਬੀ.ਐੱਸ. ਨਗਰ ਨੇ ਪਹਿਲਾ, ਫਾਜ਼ਿਲਕਾ ਨੇ ਦੂਜਾ ਅਤੇ ਮਾਨਸਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਟੇਬਲ ਟੈਨਿਸ ਵਿਚ ਪਟਿਆਲਾ ਪਹਿਲੇ ਸਥਾਨ 'ਤੇ, ਬਰਨਾਲਾ ਦੂਜੇ ਅਤੇ ਸ੍ਰੀ ਫਤਿਹਗੜ ਸਾਹਿਬ ਤੀਜੇ ਸਥਾਨ 'ਤੇ ਰਿਹਾ। ਚੈੱਸ ਵਿਚ ਮਾਨਸਾ ਨੇ ਪਹਿਲਾ, ਸੰਗਰੂਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ।
ਇਸੇ ਤਰ੍ਹਾਂ ਵੇਟ ਲਿਫਟਿੰਗ ਵਿਚ ਪਟਿਆਲਾ ਨੇ ਪਹਿਲਾ, ਲੁਧਿਆਣਾ ਨੇ ਦੂਜਾ ਅਤੇ ਜਲੰਧਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਫੈਨਸਿੰਗ ਵਿਚ ਸ੍ਰੀ ਫਤਿਹਗੜ• ਸਾਹਿਬ ਪਹਿਲੇ, ਪਟਿਆਲਾ ਦੂਜੇ ਅਤੇ ਗੁਰਦਾਸਪੁਰ ਤੀਜੇ ਸਥਾਨ ਤੇ ਰਿਹਾ। ਇਸ ਤੋਂ ਇਲਾਵਾ ਤੈਰਾਕੀ ਵਿਚ ਮੋਹਾਲੀ ਪਹਿਲੇ, ਪਟਿਆਲਾ ਦੂਜੇ ਅਤੇ ਫਿਰੋਜ਼ਪੁਰ ਤੀਜੇ ਸਥਾਨ 'ਤੇ ਰਿਹਾ ਹੈ ਅਤੇ ਜੂਡੋ ਵਿਚ ਮੋਹਾਲੀ ਨੇ ਪਹਿਲਾ, ਲੁਧਿਆਣਾ ਨੇ ਦੂਜਾ ਅਤੇ ਤਰਨਤਾਰਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ।


KamalJeet Singh

Content Editor

Related News