ਸੜਕ ਹਾਦਸੇ ''ਚ ਪੰਜਾਬ ਪੁਲਸ ਦੇ ਨੌਜਵਾਨ ਦੀ ਮੌਤ

05/08/2020 9:06:27 PM

ਤਲਵੰਡੀ ਭਾਈ, (ਗੁਲਾਟੀ)– ਸਥਾਨਕ ਪੁਲਸ ਥਾਣੇ 'ਚ ਤਾਇਨਾਤ ਹੋਮ ਗਾਰਡ ਦੇ ਨੌਜਵਾਨ ਦੀ ਬੀਤੀ ਰਾਤ ਇੱਕ ਸੜਕ ਹਾਦਸੇ 'ਚ ਮੌਤ ਹੋ ਗਈ। ਜਾਣਕਾਰੀ ਦਿੰਦਿਆ ਪੁਲਸ ਥਾਣੇ ਦੇ ਐੱਸ. ਐੱਚ. ਓ. ਹਰਦੇਵਪ੍ਰੀਤ ਸਿੰਘ ਨੇ ਦੱਸਿਆ ਕਿ ਸਥਾਨਕ ਥਾਣੇ ਅੰਦਰ ਸੇਵਾਵਾਂ ਦੇ ਰਹੇ ਇੰਦਰਜੀਤ ਸਿੰਘ ਸੋਨੂੰ ਭੁੱਲਰ ਉਮਰ 25 ਸਾਲ ਨੰਬਰ 6015 ਬੀਤੀ ਰਾਤ ਆਪਣੀ ਡਿਊਟੀ ਕਰਕੇ ਮੋਟਰਸਾਈਕਲ 'ਤੇ ਆਪਣੇ ਪਿੰਡ ਵਾਪਸ ਜਾ ਰਿਹਾ ਸੀ, ਕਿ ਪਿੰਡ ਰੰਗਾਂ ਸਿੰਘ ਵਾਲਾ ਨੇੜੇ ਇੱਕ ਟਰੈਕਟਰ ਨਾਲ ਟੱਕਰ ਹੋ ਗਈ। ਸਿੱਟੇ ਵਜੋਂ ਉਕਤ ਨੌਜਵਾਨ ਦੀ ਮੌਤ ਹੋ ਗਈ। ਜਿਸਦਾ ਅੰਤਿਮ ਸੰਸਕਾਰ ਅੱਜ ਉਸਦੇ ਪਿੰਡ ਰੰਗਾਂ ਸਿੰਘ ਵਾਲਾ ਕੀਤੀ ਗਿਆ। ਜਿੱਥੇ ਨਮ ਅੱਖਾਂ ਨਾਲ ਵੱਡੀ ਗਿਣਤੀ 'ਚ ਪੁਲਸ ਅਫ਼ਸਰ ਜਿਨ੍ਹਾਂ 'ਚ ਤਲਵੰਡੀ ਭਾਈ ਦੇ ਐਸ. ਐਚ. ਓ. ਹਰਦੇਵਪ੍ਰੀਤ ਸਿੰਘ, ਥਾਣਾ ਸਦਰ ਜੀਰਾ ਦੇ ਐੱਸ. ਐੱਚ. ਓ. ਜਸਵਿੰਦਰ ਸਿੰਘ, ਏ. ਐੱਸ. ਆਈ. ਕਰਮ ਸਿੰਘ, ਏ. ਐੱਸ. ਆਈ. ਜੋਰਾ ਸਿੰਘ, ਏ. ਐੱਸ. ਆਈ. ਪਾਲ ਸਿੰਘ ਆਦਿ ਮੁਲਾਜ਼ਮਾਂ ਨੇ ਇੰਦਰਜੀਤ ਸਿੰਘ ਨੂੰ ਅੰਤਿਮ ਵਿਦਾਈ ਦਿੱਤੀ।


Bharat Thapa

Content Editor

Related News