ਪੰਜਾਬ ਪੁਲਸ ਵਿਵਾਦਾਂ 'ਚ ਘਿਰੀ, ਗ੍ਰਿਫ਼ਤਾਰੀ ਨੂੰ ਦੂਜੇ ਥਾਣੇ ਨੇ ਬਣਾ ਦਿੱਤਾ ਕਿਡਨੈਪਿੰਗ ਕੇਸ

08/12/2023 3:13:51 PM

ਲੁਧਿਆਣਾ (ਵਿਪਨ)- ਪੰਜਾਬ ਪੁਲਸ ਅਕਸਰ ਆਪਣੇ ਕਾਰਨਾਮਿਆਂ ਨੂੰ ਲੈ ਕੇ ਵਿਵਾਦਾਂ 'ਚ ਘਿਰੀ ਰਹਿੰਦੀ ਹੈ। ਹੁਣ ਪੰਜਾਬ ਪੁਲਸ ਦਾ ਨਵਾਂ ਕਾਰਨਾਮਾ ਸਾਮਹਣੇ ਆਇਆ। ਪੁਲਸ ਦੀ ਵੱਡੀ ਲਾਪਰਵਾਹੀ ਦੇ ਕਾਰਨ ਟੋਲ ਟੈਕਸ ਘੁਲਾਲ ਦਾ ਇਕ ਅਧਿਕਾਰੀ ਕਿਡਨੈਪਿੰਗ ਦੇ ਕੇਸ 'ਚ ਲੁਧਿਆਣਾ ਜੇਲ੍ਹ ਬੰਦ ਹੈ। ਉਸਦੀ ਪਤਨੀ ਠੋਕਰਾਂ ਖਾ ਕੇ ਇਨਸਾਫ਼ ਦੀ ਮੰਗ ਕਰ ਰਹੀ ਹੈ। ਮਾਮਲਾ ਵੀ ਅਜੀਬੋ ਗਰੀਬ ਹੈ। ਇਕ ਥਾਣੇ ਦੀ ਪੁਲਸ ਵੱਲੋਂ ਗ੍ਰਿਫ਼ਤਾਰੀ ਨੂੰ ਦੂਜੇ ਥਾਣੇ ਦੀ ਪੁਲਸ ਨੇ ਕਿਡਨੈਪਿੰਗ ਬਣਾ ਦਿੱਤਾ। 

ਇਹ ਵੀ ਪੜ੍ਹੋ- ਗੁਰੂ ਨਗਰੀ ਅੰਮ੍ਰਿਤਸਰ 'ਚ ਵਧਦਾ ਜਾ ਰਿਹੈ ਇਹ ਖ਼ਤਰਾ, ਫ਼ੇਲ੍ਹ ਸਾਬਿਤ ਹੋ ਰਹੇ ਵਿਭਾਗ ਦੇ ਦਾਅਵੇ

ਸਮਰਾਲਾ ਦੇ ਪਿੰਡ ਢੰਡੇ ਦੀ ਰਹਿਣ ਵਾਲੀ ਅਮਨਦੀਪ ਕੌਰ ਨੇ ਦੱਸਿਆ ਕਿ ਉਸਦਾ ਪਤੀ ਜਤਿੰਦਰਪਾਲ ਸਿੰਘ ਟੋਲ ਪਲਾਜਾ ਘੁਲਾਲ ਵਿਖੇ ਬਤੌਰ ਸ਼ਿਫਟਿੰਗ ਇੰਚਾਰਜ ਕੰਮ ਕਰਦਾ ਸੀ। ਉਸਦੇ ਪਤੀ ਨੂੰ ਔਰਤਾਂ ਦਾ ਇੱਕ ਗਿਰੋਹ ਬਲੈਕਮੇਲ ਕਰ ਰਿਹਾ ਸੀ। ਇਸੇ ਗਿਰੋਹ ਦੇ ਨਾਲ ਇਕ ਆਦਮੀ ਜੁੜਿਆ ਸੀ। ਇਨ੍ਹਾਂ ਨੇ ਮਿਲ ਕੇ ਉਸਦੇ ਬੱਚੇ ਨੂੰ ਜਾਨੋਂ ਮਾਰਨ ਦੀ ਧਮਕੀ ਦਿੰਦੇ ਹੋਏ 3 ਲੱਖ ਰੁਪਏ ਦੀ ਮੰਗ ਕੀਤੀ ਸੀ। ਜਿਸਦੀ ਸ਼ਿਕਾਇਤ ਉਸਦੇ ਪਤੀ ਜਤਿੰਦਰਪਾਲ ਸਿੰਘ ਵੱਲੋਂ ਸਮਰਾਲਾ ਥਾਣਾ ਵਿਖੇ ਕੀਤੀ ਗਈ। 7 ਮਾਰਚ 2023 ਨੂੰ ਪੁਲਸ ਨੇ ਜਤਿੰਦਰਪਾਲ ਸਿੰਘ ਦੇ ਬਿਆਨਾਂ 'ਤੇ ਤਿੰਨ ਔਰਤਾਂ ਸਮੇਤ ਗੁਰਪ੍ਰੀਤ ਸਿੰਘ ਵਾਸੀ ਮੰਡੀ ਗੋਬਿੰਦਗੜ੍ਹ ਦੇ ਖ਼ਿਲਾਫ਼ ਫਿਰੌਤੀ ਮੰਗਣ ਦੇ ਦੋਸ਼ ਹੇਠ ਮੁਕੱਦਮਾ ਦਰਜ ਕਰਕੇ ਤਿੰਨ ਔਰਤਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। 

ਇਹ ਵੀ ਪੜ੍ਹੋ- ਹਰਸਿਮਰਤ ਬਾਦਲ ਨੇ ਲੋਕ ਸਭਾ ’ਚ ਮੁੜ ਉਭਾਰਿਆ ਬੰਦੀ ਸਿੰਘਾਂ ਦਾ ਮਸਲਾ, ਅਮਿਤ ਸ਼ਾਹ ਨੂੰ ਪੁੱਛੇ ਤਿੱਖੇ ਸਵਾਲ

11 ਮਾਰਚ ਨੂੰ ਗੁਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਸਮਰਾਲਾ ਥਾਣਾ ਤੋਂ ਪੁਲਸ ਦੀ ਇਕ ਟੀਮ ਗਈ ਸੀ। ਪੁਲਸ ਉਸਦੇ ਪਤੀ ਨੂੰ ਸ਼ਨਾਖਤ ਕਰਨ ਲਈ ਨਾਲ ਲੈ ਕੇ ਗਈ ਸੀ। ਉਸੇ ਦਿਨ ਗੁਰਪ੍ਰੀਤ ਸਿੰਘ ਨੂੰ ਉਸਦੇ ਘਰੋਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਮੁਕੱਦਮੇ 'ਚ ਲੁਧਿਆਣਾ ਜੇਲ੍ਹ ਭੇਜਿਆ। ਕਰੀਬ ਇਕ ਮਹੀਨਾ ਜੇਲ੍ਹ ਰਹਿਣ ਮਗਰੋਂ ਗੁਰਪ੍ਰੀਤ ਸਿੰਘ ਜਮਾਨਤ 'ਤੇ ਬਾਹਰ ਆ ਗਿਆ। ਇੱਥੋਂ ਹੀ ਇਸ ਕਹਾਣੀ 'ਚ ਨਵਾਂ ਮੋੜ ਆਉਂਦਾ ਹੈ। ਗੁਰਪ੍ਰੀਤ ਸਿੰਘ ਦੀ ਮਾਂ ਵੱਲੋਂ ਪੁਲਸ ਕੋਲ ਸ਼ਿਕਾਇਤ ਕੀਤੀ ਜਾਂਦੀ ਹੈ ਕਿ ਉਸਦੇ ਪੁੱਤਰ ਨੂੰ ਕਿਡਨੈਪ ਕੀਤਾ ਗਿਆ। ਉਪਰੋਂ ਮੰਡੀ ਗੋਬਿੰਦਗੜ੍ਹ ਥਾਣੇ ਦੀ ਪੁਲਸ ਵੀ ਗੁਰਪ੍ਰੀਤ ਦੀ ਕਿਡਨੈਪਿੰਗ ਦਾ ਕੇਸ ਦਰਜ ਕਰ ਦਿੰਦੀ ਹੈ ਅਤੇ ਇਸ ਕੇਸ 'ਚ ਜਤਿੰਦਰਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਜਾਂਦਾ ਹੈ। 

ਇਹ ਵੀ ਪੜ੍ਹੋ- ਵਿਧਾਇਕ ਸਮੇਤ 7 ਬੰਦਿਆਂ ਦਾ ਕਾਤਲ ਗੈਂਗਸਟਰ ਲੁਧਿਆਣਾ ਤੋਂ ਗ੍ਰਿਫ਼ਤਾਰ, 10 ਸਾਲਾਂ ਤੋਂ ਚੱਲ ਰਿਹਾ ਸੀ ਫ਼ਰਾਰ

ਅਮਨਦੀਪ ਕੌਰ ਨੇ ਕਿਹਾ ਕਿ ਇਸਦੇ ਪਿੱਛੇ ਪੁਲਸ ਦੀ ਡੂੰਘੀ ਸਾਜਿਸ਼ ਹੈ। ਪੁਲਸ ਨੇ ਕਿਡਨੈਪਿੰਗ ਦਾ ਝੂਠਾ ਕੇਸ ਇਸ ਕਰਕੇ ਦਰਜ ਕੀਤਾ ਤਾਂ ਕਿ ਉਹ ਆਪਣਾ ਕੇਸ ਵਾਪਸ ਲੈ ਲੈਣ। ਅਮਨਦੀਪ ਕੌਰ ਵੱਲੋਂ ਸਮਰਾਲਾ ਦੇ ਸਾਬਕਾ ਡੀਐੱਸਪੀ ਵਰਿਆਮ ਸਿੰਘ ਨਾਲ ਹੋਈ ਗੱਲਬਾਤ ਦੀਆਂ ਰਿਕਾਰਡਿੰਗਾਂ ਵੀ ਪੇਸ਼ ਕੀਤੀਆਂ ਗਈਆਂ। ਜਿਸ ਵਿੱਚ ਡੀਐੱਸਪੀ ਵਰਿਆਮ ਸਿੰਘ ਇਹ ਕਹਿੰਦੇ ਸੁਣ ਰਹੇ ਹਨ ਕਿ ਕਿਡਨੈਪਿੰਗ ਦਾ ਪਰਚਾ ਝੂਠਾ ਹੈ। ਇਸ ਵਿੱਚ ਉਨ੍ਹਾਂ ਦੇ ਇੱਕ ਐੱਸਐੱਚਓ ਦੀ ਸ਼ਮੂਲੀਅਤ ਦੀ ਗੱਲ ਵੀ ਆਖੀ ਜਾਂਦੀ ਹੈ।  ਦੂਜੇ ਪਾਸੇ ਸਮਰਾਲਾ ਦੇ ਡੀਐੱਸਪੀ ਜਸਪਿੰਦਰ ਸਿੰਘ ਗਿੱਲ ਨੇ ਕਿਹਾ ਕਿ ਜਿਹੜਾ ਮੁਕੱਦਮਾ ਸਮਰਾਲਾ ਥਾਣਾ ਵਿਖੇ ਦਰਜ ਹੋਇਆ ਸੀ ਉਸ ਵਿੱਚ ਗੁਰਪ੍ਰੀਤ ਸਿੰਘ ਸਣੇ ਬਾਕੀ ਸਾਰੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ। ਚਾਲਾਨ ਪੇਸ਼ ਕੀਤਾ ਜਾ ਚੁੱਕਾ ਹੈ। ਕਿਡਨੈਪਿੰਗ ਦਾ ਕੇਸ ਦੂਜੇ ਜ਼ਿਲ੍ਹੇ ਦੀ ਪੁਲਸ ਨੇ ਦਰਜ ਕੀਤਾ ਹੈ। ਇਸ ਬਾਰੇ ਉਹ ਹੀ ਦੱਸ ਸਕਦੇ ਹਨ। 

ਇਹ ਵੀ ਪੜ੍ਹੋ- ਸਪਲੀਮੈਂਟਰੀ ਪ੍ਰੀਖਿਆਵਾਂ ’ਚ ਵਿਦਿਆਰਥੀ ਨਹੀਂ ਦਿਖਾ ਰਹੇ ਦਿਲਚਸਪੀ, ਪਹਿਲੇ ਪੇਪਰ ’ਚ 40 ਵਿਦਿਆਰਥੀ ਰਹੇ ਗੈਰ ਹਾਜ਼ਰ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News