ਪੰਜਾਬ ਪੁਲਸ ਦੇ ਸੀਨੀਅਰ ਪੁਲਸ ਅਧਿਕਾਰੀ ਮਨਦੀਪ ਸਿੰਘ ਸਿੱਧੂ ਆਈ.ਪੀ.ਐੱਸ ਵਜੋਂ ਪਦਉੱਨਤ

Thursday, Apr 08, 2021 - 04:21 PM (IST)

ਪੰਜਾਬ ਪੁਲਸ ਦੇ ਸੀਨੀਅਰ ਪੁਲਸ ਅਧਿਕਾਰੀ ਮਨਦੀਪ ਸਿੰਘ ਸਿੱਧੂ ਆਈ.ਪੀ.ਐੱਸ ਵਜੋਂ ਪਦਉੱਨਤ

ਸ਼ੇਰਪੁਰ (ਅਨੀਸ਼ ਗਰਗ): ਪੰਜਾਬ ਪੁਲਸ ਦੇ ਸੀਨੀਅਰ ਪੁਲਸ ਅਧਿਕਾਰੀ ਮਨਦੀਪ ਸਿੰਘ ਸਿੱਧੂ ਨੂੰ ਕੇਂਦਰ ਸਰਕਾਰ ਨੇ ਆਈ.ਪੀ.ਐੱਸ ਵਜੋਂ ਪਦਉੱਨਤ ਕੀਤਾ ਹੈ।ਇੰਨੀਂ ਦਿਨੀਂ ਵਿਜੀਲੈਂਸ ਰੇਜ ਪਟਿਆਲਾ ਵਿਖੇ ਐੱਸ.ਐੱਸ.ਪੀ. ਵਜੋਂ ਸੇਵਾਵਾਂ ਨਿਭਾਅ ਰਹੇ ਮਨਦੀਪ ਸਿੰਘ ਸਿੱਧੂ ਜਿੱਥੇ ਜ਼ਿਲ੍ਹਾ ਸੰਗਰੂਰ ਵਿਖੇ 2 ਵਾਰ ਐੱਸ.ਐੱਸ.ਪੀ. ਵਜੋਂ ਸੇਵਾ ਨਿਭਾ ਚੁੱਕੇ ਹਨ, ਉਥੇ ਮੁੱਖ ਮੰਤਰੀ ਦੇ ਆਪਣੇ ਹਲਕੇ ਪਟਿਆਲਾ ਵਿਖੇ ਵੀ ਐੱਸ.ਐੱਸ.ਪੀ ਵਜੋਂ ਸੇਵਾ ਨਿਭਾ ਚੁੱਕੇ ਹਨ।

ਸਿੱਧੂ ਨੂੰ ਇੱਕ ਇਮਾਨਦਾਰ ਅਤੇ ਇਨਸਾਫ ਪਸੰਦ ਅਫਸਰ ਮੰਨਿਆ ਜਾਦਾ ਹੈ ਅਤੇ ਉਨ੍ਹਾਂ ਵਲੋਂ ਕੀਤੇ ਕਾਰਜਾਂ ਦੀ ਸ਼ਲਾਘਾ ਅੱਜ ਵੀ ਲੋਕਾਂ ਦੀ ਜ਼ੁਬਾਨ ’ਤੇ ਹੈ। ਜ਼ਿਲ੍ਹੇ ਦੀਆਂ ਵੱਖ-ਵੱਖ ਸਮਾਜਿਕ ਅਤੇ ਜਨਤਕ ਤੇ ਹੋਰ ਜੰਥੇਬੰਦੀਆਂ ਵੱਲੋ ਸ: ਸਿੱਧੂ ਦੀ ਪਦ ਉੱਨਤੀ ਦਾ ਸਵਾਗਤ ਕੀਤਾ ਹੈ। ਸ: ਮਨਦੀਪ ਸਿੰਘ ਸਿੱਧੂ ਨੇ ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਹਮੇਸ਼ਾਂ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਤਤਪਰ ਰਹੇ ਹਨ ਜਿਨ੍ਹਾਂ ਦੀ ਕੋਈ ਬਾਂਹ ਨਹੀਂ ਫੜ੍ਹਦਾ। ਉਨ੍ਹਾਂ ਦੱਸਿਆ ਕਿ ਨਸ਼ਿਆਂ ਤੇ ਮਾੜੇ ਅਨਸਰਾਂ ਖ਼ਿਲਾਫ਼ ਹਰ ਜ਼ਿਲ੍ਹੇ ’ਚ ਉਨ੍ਹਾਂ ਵਲੋਂ ਚਲਾਈ ਗਈ ਮੁਹਿੰਮ ਦਾ ਭਰਵਾ ਹੁੰਗਾਰਾ ਮਿਲਿਆ ਹੈ ਅਤੇ ਭਵਿੱਖ ਵਿਚ ਵੀ ਜਾਰੀ ਰਹੇਗੀ। ਉਨ੍ਹਾਂ ਆਈ.ਪੀ. ਐੱਸ ਵਜੋਂ ਤਰੱਕੀ ਮਿਲਣ ਤੇ ਕਿਹਾ ਕਿ ਇਹ ਸਭ ਲੋਕਾਂ ਦੇ ਪਿਆਰ ਅਤੇ ਦੁਆਵਾ ਦਾ ਨਤੀਜਾ ਹੈ।


author

Shyna

Content Editor

Related News