ਪੰਜਾਬ ਨੈਸ਼ਨਲ ਬੈਂਕ ਵੱਲੋਂ ਸ਼ਹੀਦ ਗੁਰਬਿੰਦਰ ਸਿੰਘ ਦੇ ਪਰਿਵਾਰ ਦਾ ਸਨਮਾਨ

8/14/2020 12:13:00 PM

ਚੀਮਾ ਮੰਡੀ (ਦਲਜੀਤ ਸਿੰਘ ਬੇਦੀ): ਗਲਵਾਨ ਘਾਟੀ 'ਚ ਪਿੰਡ ਤੋਲਾਵਾਲ ਦੇ ਸ਼ਹੀਦ ਹੋਏ ਜਵਾਨ ਗੁਰਬਿੰਦਰ ਸਿੰਘ ਦੇ ਪਰਿਵਾਰ ਦਾ ਪੰਜਾਬ ਨੈਸ਼ਨਲ ਬੈਂਕ ਦੇ ਅਧਿਕਾਰੀਆਂ ਵਲੋਂ ਸਨਮਾਨ ਕੀਤਾ ਗਿਆ।ਇਸ ਮੌਕੇ ਦਵਿੰਦਰ ਕੁਮਾਰ ਗੁਪਤਾ ਜੋਨਲ ਮੈਨੇਜਰ ਲੁਧਿਆਣਾ,ਸ਼ਿਵ ਪ੍ਰਸ਼ਾਦ ਸ਼ਰਮਾ ਸਰਕਲ ਮੁਖੀ ਸੰਗਰੂਰ,ਦੀਪਕ ਕੁਮਾਰ ਗੁਪਤਾ ਚੀਫ ਮੈਨੇਜਰ,ਰਮੇਸ਼ ਕੁਮਾਰ ਚੀਫ ਮੈਨੇਜਰ,ਕੈਪਟਨ ਜੇ.ਐੱਸ.ਰਾਣਾ ਚੀਫ ਮੈਨੇਜਰ, ਸੌਰਵ ਵਾਸੂਦੇਵਾ ਸੀਨੀਅਰ ਮੈਨੇਜਰ ਤੇ ਸੁਭਾਸ਼ ਭੱਟੀ ਬਰਾਂਚ ਮੈਨੇਜਰ ਚੀਮਾ ਵਲੋਂ ਸ਼ਹੀਦ ਗੁਰਬਿੰਦਰ ਸਿੰਘ ਦੇ ਪਿਤਾ, ਮਾਤਾ ਤੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।

ਇਹ ਵੀ ਪੜ੍ਹੋ: ਪੁਲਸ ਤੇ ਐਕਸਾਈਜ਼ ਮਹਿਕਮੇ ਦੀ ਵੱਡੀ ਕਰਵਾਈ, ਨਸ਼ੇ ਲਈ ਬਦਨਾਮ ਇਸ ਪਿੰਡ 'ਤੇ ਤੜਕਸਾਰ ਮਾਰਿਆ ਛਾਪਾ

ਇਸ ਸਮੇਂ ਪੰਜਾਬ ਨੈਸ਼ਨਲ ਬੈਂਕ ਦੇ ਲੁਧਿਆਣਾ ਦੇ ਜੋਨਲ ਮੈਨੇਜਰ ਦਵਿੰਦਰ ਕੁਮਾਰ ਗੁਪਤਾ ਨੇ ਸ਼ਹੀਦ ਗੁਰਬਿੰਦਰ ਸਿੰਘ ਵਲੋਂ ਦੇਸ਼ ਲਈ ਕੀਤੀ ਗਈ ਕੁਰਬਾਨੀ ਲਾਸਾਨੀ ਹੈ ਤੇ ਇਸ ਕੁਰਬਾਨੀ ਨੂੰ ਦੇਸ਼ ਵਾਸੀ ਹਮੇਸ਼ਾ ਯਾਦ ਰੱਖਣਗੇ।ਉਨ੍ਹਾਂ ਕਿਹਾ ਕਿ ਪੰਜਾਬ ਨੈਸ਼ਨਲ ਬੈਂਕ ਵਲੋਂ ਹਮੇਸ਼ਾ ਹੀ ਦੇਸ਼ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਾਣ ਦਿੱਤਾ ਗਿਆ ਹੈ ਤੇ ਇਸ ਤਹਿਤ ਬੈਂਕ ਵਲੋਂ ਇਸ ਸ਼ਹੀਦ ਦੇ ਪਰਿਵਾਰ ਦਾ ਘਰ ਪਹੁੰਚ ਕੇ ਸਨਮਾਨ ਕੀਤਾ ਗਿਆ ਹੈ।ਉਨ੍ਹਾਂ ਭਰੋਸਾ ਦਿੱਤਾ ਕਿ ਬੈਂਕ ਵਲੋਂ ਸ਼ਹੀਦ ਦੇ ਪਰਿਵਾਰ ਦੇ ਬੈਂਕ ਨਾਲ ਸਬੰਧਤ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ।ਇਸ ਸਮੇਂ ਬੈਂਕ ਅਧਿਕਾਰੀਆਂ ਵੱਲੋਂ ਸ਼ਹੀਦ ਦੀ ਤਸਵੀਰ ਤੇ ਫੁੱਲ ਮਾਲਾ ਭੇਂਟ ਕੀਤੀਆਂ ਗਈਆਂ।ਇਸ ਤੋਂ ਇਲਾਵਾ ਬੈਂਕ ਵਲੋਂ ਸ਼ਹੀਦ ਗੁਰਬਿੰਦਰ ਸਿੰਘ ਦੇ ਨਾਂ ਤੇ ਬਣੇ ਸਕੂਲ ਨੂੰ ਗਰੀਬ ਵਿਦਿਆਰਥੀਆਂ ਲਈ ਬੈਗ ਵੀ ਦਿੱਤੇ ਗਏ।ਇਸ ਮੌਕੇ ਪਿੰਡ ਦੇ ਪਤਵੰਤੇ ਸ਼ਾਮਲ ਸਨ।

ਇਹ ਵੀ ਪੜ੍ਹੋ: ਬਹਿਬਲਕਲਾਂ ਗੋਲੀਕਾਂਡ: ਸਾਬਕਾ ਐੱਸ.ਐੱਚ.ਓ.ਦੀ ਜ਼ਮਾਨਤ ਦੀ ਸੁਣਵਾਈ 19 ਤੱਕ ਟਲੀ


Shyna

Content Editor Shyna