ਪੰਜਾਬ ਅਤੇ ਹਰਿਆਣਾ ਹਾਈਕੋਰਟ ''ਚ 23 ਅਗਸਤ ਨੂੰ ਰਹੇਗੀ ਛੁੱਟੀ
Tuesday, Aug 20, 2019 - 10:50 PM (IST)

ਚੰਡੀਗੜ੍ਹ (ਹਾਂਡਾ)— ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਜਨਮਾਸ਼ਟਮੀ ਦੀ ਛੁੱਟੀ ਹੁਣ 24 ਅਗਸਤ ਦੀ ਜਗ੍ਹਾ 23 ਅਗਸਤ ਨੂੰ ਐਲਾਨ ਕੀਤੀ ਗਈ ਹੈ। ਹਾਈਕੋਰਟ ਪ੍ਰਸ਼ਾਸਨ ਵਲੋਂ ਜਾਰੀ ਸੂਚਨਾ 'ਚ ਕਿਹਾ ਗਿਆ ਕਿ ਗੋੜੀਆ ਮੱਠ ਅਤੇ ਹੋਰ ਧਾਰਮਿਕ ਸਥਾਨਾਂ 'ਚ ਸ਼੍ਰੀ ਕ੍ਰਿਸ਼ਨ ਜਨਮਾਸ਼ਟਮੀ ਦੇ ਪ੍ਰੋਗਰਾਮਾਂ ਨੂੰ ਦੇਖਦਿਆਂ ਛੁੱਟੀ 23 ਅਗਸਤ ਨੂੰ ਕੀਤੀ ਗਈ ਹੈ ਜੋ ਪਹਿਲਾਂ 24 ਅਗਸਤ ਨੂੰ ਸੀ। 23 ਨੂੰ ਛੁੱਟੀ ਦੇ ਚਲਦੇ ਹੁਣ ਹਾਈਕੋਰਟ ਸੋਮਵਾਰ ਭਾਵ 26 ਅਗਸਤ ਨੂੰ ਖੁਲ੍ਹੇਗੀ।