ਜੋ ਸਕੂਲ ਪੋਰਟਲ 'ਤੇ ਨਹੀਂ ਕਰ ਸਕੇ ਅੰਕ ਅਪਲੋਡ, ਉਨ੍ਹਾਂ ਨੂੰ ਬੋਰਡ ਨੇ ਦਿੱਤਾ 10 ਮਾਰਚ ਤੱਕ ਦਾ ਸਮਾਂ
Wednesday, Feb 28, 2024 - 02:51 AM (IST)
ਲੁਧਿਆਣਾ (ਵਿੱਕੀ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸਾਰੇ ਸਰਕਾਰੀ, ਅਰਧ-ਸਰਕਾਰੀ, ਐਫੀਲੇਟਿਡ ਅਤੇ ਐਸੋਸੀਏਟਿਡ ਸਕੂਲਾਂ ਦੇ ਮੁਖੀਆਂ ਤੇ ਪ੍ਰਿੰਸੀਪਲਾਂ ਨੂੰ ਪੱਤਰ ਜਾਰੀ ਕਰਦੇ ਹੋਏ ਸੈਸ਼ਨ 2023-24 ਦੇ 10ਵੀਂ ਅਤੇ 12ਵੀਂ ਕਲਾਸ ਦੇ ਟਰਮ ਪ੍ਰੀਖਿਆ ਅਤੇ ਪ੍ਰੀ-ਬੋਰਡ ਪ੍ਰੀਖਿਆ ਦੇ ਲਿਖਤੀ ਸਬਜੈਕਟ ਵਾਈਜ਼ ਅੰਕ ਬੋਰਡ ਪੋਰਟਲ ’ਤੇ 10 ਮਾਰਚ ਤੱਕ ਅਪਲੋਡ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਇਹ ਵੀ ਪੜ੍ਹੋ- ਵਿਦਿਆਰਥੀਆਂ ਲਈ ਅਹਿਮ ਖ਼ਬਰ: ਪੰਜਾਬ ਦੇ ਸਕੂਲਾਂ ਦਾ ਸਮਾਂ ਬਦਲਿਆ, PSEB ਵੱਲੋਂ ਨੋਟੀਫਿਕੇਸ਼ਨ ਜਾਰੀ
ਇਸ ਤੋਂ ਪਹਿਲਾਂ ਬੋਰਡ ਵੱਲੋਂ ਜਾਰੀ ਪੱਤਰ ਵਿਚ ਕਿਹਾ ਗਿਆ ਸੀ ਕਿ ਇਨ੍ਹਾਂ ਪ੍ਰੀਖਿਆਵਾਂ ਦੇ ਅੰਕ ਬੋਰਡ ਪੋਰਟਲ ’ਤੇ ਅਪਲੋਡ ਕਰਨ ਲਈ 25 ਫਰਵਰੀ ਤੱਕ ਦਾ ਸਮਾਂ ਦਿੱਤਾ ਗਿਆ ਸੀ ਪਰ ਇਸ ਸਮੇਂ ਦੌਰਾਨ ਇੰਟਰਨੈੱਟ ਦੀ ਸੁਵਿਧਾ ਜਾਂ ਸਰਵਰ ਡਾਊਨ ਹੋਣ ਕਾਰਨ ਕੁਝ ਸਕੂਲ ਬੋਰਡ ਪੋਰਟਲ ’ਤੇ ਅੰਕ ਅਪਲੋਡ ਕਰਨ ਤੋਂ ਰਹਿ ਗਏ ਹਨ। ਇਸ ਸਥਿਤੀ ਨੂੰ ਮੁੱਖ ਰੱਖਦੇ ਹੋਏ ਇਨ੍ਹਾਂ ਸਕੂਲਾਂ ਨੂੰ ਟਰਮ ਪ੍ਰੀਖਿਆ ਦੇ ਅੰਕ ਅਤੇ ਪ੍ਰੀ-ਬੋਰਡ ਪ੍ਰੀਖਿਆ ਦੇ ਲਿਖਤੀ ਵਿਸ਼ੇ ’ਤੇ ਅੰਕ ਬੋਰਡ ’ਤੇ ਅਪਲੋਡ ਕਰਨ ਲਈ 10 ਮਾਰਚ ਦਾ ਸਮਾਂ ਦਿੱਤਾ ਗਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e