ਕਰਜ਼ਾ ਮੁਕਤੀ ਨੂੰ ਲੈ ਕੇ ਰੋਸ ਪ੍ਰਗਟ ਕਰਦਿਆਂ ਪੁਤਲੇ ਫੂਕ ਕੇ ਕੀਤਾ ਸਰਕਾਰ ਦਾ ਪਿੱਟ ਸਿਆਪਾ

08/31/2020 4:13:40 PM

ਤਪਾ ਮੰਡੀ (ਮੇਸ਼ੀ) : ਜ਼ਿਲ੍ਹਾਂ ਔਰਤ ਕਰਜ਼ਾ ਮੁਕਤੀ ਦੀ ਪ੍ਰਧਾਨ ਸੁਖਵਿੰਦਰ ਕੌਰ ਦੀ ਅਗਵਾਈ ਹੇਠ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਦਾ ਪੁਤਲਾ ਫੂਕ ਕੇ ਪਿੱਟ ਸਿਆਪਾ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆ ਜ਼ਿਲ੍ਹਾ ਬਰਨਾਲਾ ਔਰਤ ਕਰਜ਼ਾ ਮੁਕਤੀ ਦੀ ਪ੍ਰਧਾਨ ਸੁਖਵਿੰਦਰ ਕੌਰ, ਗੁਰਮੀਤ ਕੌਰ ਸਲਾਹਕਾਰ ਅਤੇ ਜਸਵੀਰ ਬੇਗਮ ਨੇ ਦੱਸਿਆ ਕਿ ਗਰੀਬ ਵਰਗ ਨੂੰ ਸਰਕਾਰਾਂ ਵੱਲੋਂ ਸਹੂਲਤਾਂ ਨਹੀਂ ਮਿਲ ਰਹੀਆਂ, ਜਿਸ ਕਰਕੇ ਉਨ੍ਹਾਂ ਨੇ ਕੰਪਨੀਆਂ ਵੱਲੋਂ ਵਿਆਜ 'ਤੇ ਪੈਸੇ ਲੈ ਕੇ ਆਪਣਾ ਰੋਜ਼ਗਾਰ ਸ਼ੁਰੂ ਕੀਤਾ ਸੀ ਪਰ ਤਾਲਾਬੰਦੀ ਹੋਣ ਕਾਰਨ ਕਿਸ਼ਤਾਂ ਨਹੀ ਭਰੀਆਂ ਜਾ ਰਹੀਆਂ ਅਤੇ ਸਰਕਾਰਾਂ ਵੱਲੋਂ ਉਨ੍ਹਾਂ ਨੂੰ ਕੋਈ ਵੀ ਸਹੂਲਤਾਂ ਨਹੀਂ ਦਿੱਤੀਆਂ, ਜਿਸ ਦੇ ਚੱਲਦਿਆਂ ਕੰਪਨੀਆਂ ਵਾਲੇ ਉਨ੍ਹਾਂ ਨੂੰ ਸ਼ਰੇਆਮ ਧਮਕੀਆਂ ਦੇ ਰਹੇ ਹਨ। ਉਨ੍ਹਾਂ 'ਤੇ ਪੁਲਸ ਥਾਣਿਆਂ 'ਚ ਪਰਚੇ ਦਰਜ ਕਰਵਾ ਕੇ ਘਰਾਂ ਨੂੰ ਜਿੰਦੇ ਲਾਏ ਜਾਣਗੇ।

ਇਹ ਵੀ ਪੜ੍ਹੋ : ਪੁਰਾਣੀ ਰੰਜਿਸ਼ ਦੇ ਚਲਦਿਆਂ ਕੀਤਾ ਕਬੱਡੀ ਖਿਡਾਰੀ ਦਾ ਕਤਲ, 5 ਪੁਲਸ ਮੁਲਾਜ਼ਮਾਂ ਸਮੇਤ 6 ਨਾਮਜ਼ਦ

ਜੇਕਰ ਉਨ੍ਹਾਂ ਨੇ ਵਾਪਸ ਪੈਸੇ ਨਹੀਂ ਦਿੱਤੇ ਤਾਂ.ਕੋਰਟ 'ਚੋਂ ਸੰਮਨ ਭੇਜ ਕੇ ਉਨ੍ਹਾਂ ਦੇ ਘਰਾਂ ਦੇ ਭਾਂਡੇ ਤੱਕ ਵਿਕਵਾ ਦਿੱਤੇ ਜਾਣਗੇ। ਜਿਸਦੇ ਰੋਸ ਵਜੋਂ ਅੱਜ ਪੁਤਲਾ ਫੂਕ ਕੇ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਸਰਕਾਰਾਂ ਵੱਲੋਂ ਕੋਈ ਵੀ ਢੁੱਕਵਾਂ ਹੱਲ ਨਹੀਂ ਕੀਤਾ ਜਾਂਦਾ ਤਾਂ ਉਹ ਸੰਘਰਸ਼ ਤੇਜ਼ ਕਰਨਗੀਆਂ। ਉਨ੍ਹਾਂ ਕਿਸ਼ਤਾਂ ਲੈਣ ਆਏ ਮੁਲਾਜ਼ਮਾਂ ਨੂੰ ਵੀ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਨਾਲ ਕਿਸੇ ਵੀ ਤਰ੍ਹਾਂ ਦਾ ਧੱਕਾ ਹੁੰਦਾ ਹੈ ਤਾਂ ਉਹ ਖ਼ੁਦਕੁਸ਼ੀ ਕਰ ਲੈਣਗੀਆਂ, ਜਿਸ ਦੀ ਜ਼ਿੰਮੇਵਾਰੀ ਸਰਕਾਰ ਅਤੇ ਕਿਸ਼ਤਾਂ ਲੈਣ ਨਾਲ ਆਈ ਮੁਲਾਜ਼ਮ ਦੀ ਹੋਵੇਗੀ। ਰੋਸ ਪ੍ਰਗਟ ਕਰ ਰਹੀਆਂ ਔਰਤਾਂ ਨੇ ਪੰਜਾਬ ਦੀ ਕੈਪਟਨ ਸਰਕਾਰ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਮੰਗ ਕਰਦੇ ਕਿਹਾ ਕਿ ਵੱਡੇ ਘਰਾਣਿਆਂ ਦਾ ਕਰਜ਼ਾ ਮਾਫ਼ ਕੀਤਾ ਗਿਆ ਹੈ ਪਰ ਗਰੀਬਾਂ ਦੀ ਕਿਸੇ ਨੇ ਵੀ ਸਾਰ ਨਹੀਂ ਲਈ। ਉਨ੍ਹਾਂ ਕਿਹਾ ਕਿ ਗ਼ਰੀਬ ਪਰਿਵਾਰ ਦੀਆਂ ਔਰਤਾਂ ਨੂੰ ਰੋਜ਼ਗਾਰ ਚਲਾਉਣ ਲਈ ਸਰਕਾਰ ਵੱਲੋਂ ਦੋ ਲੱਖ ਰੁਪਿਆ ਬਿਨਾਂ ਵਿਆਜ ਦਿੱਤਾ ਜਾਵੇ ਤਾਂ ਜੋ ਆਪਣੇ ਘਰਾਂ ਦਾ ਗੁਜ਼ਾਰਾ ਹੋ ਸਕੇ।    

ਇਹ ਵੀ ਪੜ੍ਹੋ : ਵਣ ਨਿਗਮ 'ਚ ਪ੍ਰਮੋਸ਼ਨ ਗੜਬੜੀ, ਉਛਲਿਆ ਸਾਧੂ ਸਿੰਘ ਧਰਮਸੋਤ ਦਾ ਨਾਂ


Anuradha

Content Editor

Related News