1 ਕਿੱਲੋ 100 ਗ੍ਰਾਮ ਅਫੀਮ ਸਣੇ ਪ੍ਰਾਪਰਟੀ ਡੀਲਰ ਗ੍ਰਿਫਤਾਰ

12/16/2019 7:47:50 PM

ਲੁਧਿਆਣਾ, (ਅਨਿਲ)- ਇਥੋਂ ਦੇ ਟਿੱਬਾ ਰੋਡ 'ਤੇ ਪੁਲਸ ਵਲੋਂ ਸਪੈਸ਼ਲ ਨਾਕਾ ਬੰਦੀ ਕਰਕੇ ਇਕ ਪ੍ਰਾਪਰਟੀ ਡੀਲਰ ਨੂੰ ਅਫੀਮ ਸਮੇਤ ਗ੍ਰਿਫਤਾਰ ਕੀਤਾ ਹੈ।  ਜਿਸ ਸਬੰਧੀ ਐੱਸ.ਟੀ.ਐਫ. ਦੇ ਇੰਚਾਰਜ ਹਰਬੰਸ ਸਿੰਘ ਸਹਿਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਸ ਨੂੰ ਮੁਖਬਿਰ ਨੇ ਸੂਚਨਾ ਦਿੱਤੀ ਕਿ ਇਕ ਨਸ਼ਾ ਸਮੱਲਗਰ ਚਿੱਟੇ ਰੰਗ ਦੀ ਕਾਰ 'ਚ ਜੇਲ ਰੋਡ ਵੱਲ ਆਪਣੇ ਗਾਹਕਾਂ ਨੂੰ ਅਫੀਮ ਦੀ ਸਪਲਾਈ ਕਰਨ ਆ ਰਿਹਾ ਹੈ। ਜਿਸ 'ਤੇ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਟਿੱਬਾ ਰੋਡ 'ਤੇ ਸਪੈਸ਼ਲ ਨਾਕਾਬੰਦੀ ਕਰਕੇ ਜਦੋਂ ਉਕਤ ਕਾਰ ਦੀ ਤਲਾਸ਼ੀ ਲਈ ਤਾਂ ਕਾਰ ਅੰਦਰੋਂ 1 ਕਿੱਲੋ 100 ਗ੍ਰਾਮ ਅਫੀਮ ਦੀ ਖੇਪ ਬਰਾਮਦ ਕੀਤੀ ਗਈ। ਜਿਸ ਦੇ ਬਾਅਦ ਪੁਲਸ ਨੇ ਤੁਰੰਤ ਹੀ ਕਾਰ ਚਾਲਕ ਨੂੰ ਗ੍ਰਿਫਤਾਰ ਕਰ ਲਿਆ। ਦੋਸ਼ੀ ਦੀ ਪਛਾਣ ਪਰਮਿੰਦਰ ਪਾਲ ਸਿੰਘ ਰਿੰਕੂ (46) ਤੇ ਬਲਜਿੰਦਰ ਸਿੰਘ ਵਾਸੀ ਜੈਨ ਕਾਲੋਨੀ ਜਮਾਲਪੁਰ ਦੇ ਰੂਪ ਵਜੋਂ ਹੋਈ ਹੈ। ਜਿਸ ਖਿਲਾਫ ਮੋਹਾਲੀ ਐੱਸ.ਟੀ. ਐੱਫ. ਪੁਲਸ ਥਾਣੇ 'ਚ ਐੱਚ.ਡੀ.ਪੀ.ਐਸ ਟਾਸਕ ਸਮੇਤ ਮਾਮਲਾ ਦਰਜ ਕਰਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਮੇਰਠ ਤੋਂ ਸਸਤੇ ਰੇਟ 'ਚ ਖਰੀਦ ਕੇ ਲਿਆਉਂਦਾ ਸੀ ਅਫੀਮ
ਇੰਨਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਉਕਤ ਦੋਸ਼ੀ ਪਿਛਲੇ 10 ਸਾਲ ਤੋਂ ਅਫੀਮ ਵੇਚਣ ਦਾ ਕੰਮ ਕਰ ਰਿਹਾ ਹੈ। ਜਿਸ 'ਤੇ ਉਸ ਖਿਲਾਫ ਪਹਿਲਾਂ ਵੀ ਅਮ੍ਰਿਤਸਰ 'ਚ ਨਸ਼ਾ ਸਮੱਲਗਰਾਂ ਦੇ ਮਾਮਲੇ ਦਰਜ ਹਨ। ਜਿਸ 'ਚ ਦੋਸ਼ੀ ਨੂੰ 7 ਸਾਲ ਦੀ ਸਜ਼ਾ ਵੀ ਹੋ ਚੁੱਕੀ ਹੈ। 2016 'ਚ ਜ਼ਮਾਨਤ 'ਤੇ ਬਾਹਰ ਆਇਆ ਹੋਇਆ ਹੈ। ਬਾਹਰ ਆਉਣ ਦੇ ਬਾਅਦ ਦੋਸ਼ੀ ਨੇ ਫਿਰ ਤੋਂ ਅਫੀਮ ਵੇਚਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਦੋਸ਼ੀ ਅਫੀਮ ਦੀ ਖੇਪ ਮੇਰਠ ਤੋਂ ਸਸਤੇ ਰੇਟ 'ਚ ਖਰੀਦ ਕੇ ਲਿਆਇਆ ਸੀ ਤੇ ਆਪਣੇ ਗ੍ਰਾਹਕਾਂ ਨੂੰ ਮਹਿੰਗੇ ਭਾਅ 'ਚ ਵੇਚਣ ਜਾ ਰਿਹਾ ਸੀ ਕਿ ਰਸਤੇ 'ਚ ਪੁਲਸ ਨੇ ਗ੍ਰਿਫਤਾਰ ਕਰ ਲਿਆ।

ਪ੍ਰਾਪਰਟੀ ਡੀਲਰ ਦੀ ਆੜ 'ਚ ਵੇਚ ਰਿਹਾ ਸੀ ਅਫੀਮ
ਹਰਬੰਸ ਸਿੰਘ ਨੇ ਦੱਸਿਆ ਕਿ ਦੋਸ਼ੀ ਪਰਮਿੰਦਰ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ ਤੇ ਉਸੇ ਦੀ ਆੜ 'ਚ ਦੋਸ਼ੀ ਵੀ ਅਫੀਮ ਦਾ ਨਸ਼ਾ ਕਰਨ ਦਾ ਆਦਿ ਹੈ। ਪ੍ਰਾਪਰਟੀ ਡੀਲਰ ਦੇ ਆੜ 'ਚ ਅਫੀਮ ਸਸਤੇ ਰੇਟ 'ਚ ਲੈ ਕੇ ਆਪਣੇ ਗਾਹਕਾਂ ਨੂੰ ਮਹਿੰਗੇ ਭਾਅ 'ਚ ਵੇਚ ਕੇ ਮੋਟਾ ਮੁਨਾਫਾ ਕਮਾ ਰਿਹਾ ਸੀ।


KamalJeet Singh

Content Editor

Related News