ਨੰਬਰਦਾਰ ਯੂਨੀਅਨ ਦੇ ਪ੍ਰਧਾਨ ਨੇ ਵਿਧਾਨ ਸਭਾ ਸਪੀਕਰ ਸੰਧਵਾਂ ਨੂੰ ਪੱਤਰ ਦੇ ਕੀਤੀ ਇਹ ਮੰਗ

08/19/2023 3:54:25 PM

ਬਠਿੰਡਾ - ਅੱਜ ਨੰਬਰਦਾਰ ਯੂਨੀਅਨ ਸਮਰਾ ਗਰੁੱਪ ਦੇ ਸਬ ਤਹਿਸੀਲ ਗੋਨੇਆਣਾ ਦੇ ਪ੍ਰਧਾਨ ਮਨਦੀਪ ਸਿੰਘ ਦਾਨ ਸਿੰਘ ਵਾਲਾ ਵੱਲੋਂ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਜੀ ਨੂੰ ਇਕ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਨੰਬਰਦਾਰ ਯੂਨੀਅਨ ਨੇ ਮੰਗ ਕੀਤੀ ਕਿ ਸੇਵਾ ਕੇਂਦਰਾਂ ਵਿੱਚ ਨੰਬਰਦਾਰਾਂ ਦੀ ਗਵਾਹੀ ਨੂੰ ਜ਼ਰੂਰੀ ਮੰਨਿਆ ਜਾਵੇ। ਕੁਝ ਫਾਰਮਾਂ 'ਤੇ ਸਰਪੰਚ ਦੁਆਰਾ ਤਸਦੀਕ ਕੀਤਾ ਜਾਂਦਾ ਹੈ ਪਰ ਕੁਝ ਦਿਨਾਂ ਤੋਂ ਪੰਜਾਬ ਸਰਕਾਰ ਦੁਆਰਾ ਸਰਪੰਚਾਂ ਤੋਂ ਅਧਿਕਾਰ ਖੋਹ ਲਏ ਜਾਣ ਤੋਂ ਬਾਅਦ ਸਰਪੰਚ ਫਾਰਮਾਂ ਨੂੰ ਤਸਦੀਕ ਨਹੀਂ ਕਰ ਸਕਦੇ। ਇਸ ਲਈ ਆਮ ਲੋਕਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਉਹਨਾਂ ਨੇ ਕਿਹਾ ਕਿ ਜਦੋਂ ਲੋਕ ਨੰਬਰਦਾਰਾਂ ਤੋਂ ਤਸਦੀਕ ਕਰਵਾ ਕੇ ਆਉਂਦੇ ਹਨ ਤਾਂ ਸੇਵਾ ਕੇਂਦਰਾਂ ਵੱਲੋਂ ਉਨ੍ਹਾਂ ਫਾਰਮਾਂ ਨੂੰ ਵਾਪਸ ਕੀਤਾ ਜਾਂਦਾ ਹੈ। ਉਨ੍ਹਾਂ ਵੱਲੋਂ ਕਿਹਾ ਜਾਂਦਾ ਹੈ ਕਿ ਜਾ ਤਾਂ ਸਰਪੰਚ ਤੋਂ ਤਸਦੀਕ ਕਰਵਾਇਆ ਜਾਵੇ ਜਾਂ ਫਿਰ ਕਿਸੇ ਏ ਕਲਾਸ ਅਫ਼ਸਰ ਤੋਂ ਪਰ ਏ-ਕਲਾਸ ਅਫ਼ਸਰ ਬਹੁਤ ਘੱਟ ਤਸਦੀਕ ਕਰਦੇ ਹਨ। ਇਸੇ ਲਈ ਅਸੀਂ ਮੰਗ ਕਰਦੇ ਹਾਂ ਕਿ ਨੰਬਰਦਾਰਾਂ ਦੀ ਗਵਾਹੀ ਨੂੰ ਸੇਵਾ ਕੇਂਦਰਾਂ ਵਿਚ ਜ਼ਰੂਰੀ ਮੰਨਿਆ ਜਾਵੇ ਤਾਂਕਿ ਲੋਕਾਂ ਦੇ ਕੰਮ ਬਿਨਾਂ ਕਿਸੇ ਖੱਜਲ ਖੁਆਰੀ ਤੋਂ ਹੋ ਸਕਣ। ਇਸ ਸਮੇਂ ਮੀਤ ਪ੍ਰਧਾਨ ਜਗਸੀਰ ਸਿੰਘ ਨਹੀਂ ਵਾਲਾ, ਗੁਰਬਚਨ ਸਿੰਘ ਮਹਿਮਾ ਸਰਜਾ, ਬਲਵੀਰ ਸਿੰਘ, ਗੁਰਮੀਤ ਸਿੰਘ, ਜਗਦੀਪ ਸਿੰਘ, ਜਗਤਾਰ ਸਿੰਘ ਆਦਿ ਹਾਜ਼ਰ ਸਨ।


rajwinder kaur

Content Editor

Related News