ਪੋਲਟਰੀ ਫਾਰਮ ਦੀ ਡਿੱਗੀ ਛੱਤ, ਹਜ਼ਾਰਾਂ ਮੁਰਗੀਆਂ ਮਰੀਆਂ

02/13/2020 11:20:58 AM

ਸਮਾਣਾ (ਦਰਦ): ਸਥਾਨਕ ਬੰਮਣਾ ਪੱਤੀ ਵਿਚ ਸਥਿਤ ਡੁਡੇਜਾ ਪੋਲਟਰੀ ਫਾਰਮ ਦੀ ਬੀਤੀ ਰਾਤ ਅਚਾਨਕ ਛੱਤ ਡਿੱਗਣ ਨਾਲ ਹਜ਼ਾਰਾਂ ਮੁਰਗੀਆਂ ਦੇ ਮਰਨ ਦਾ ਸਮਾਚਾਰ ਹੈ। ਫਾਰਮ ਵਿਚ ਮੌਜੂਦ ਮੁਲਾਜ਼ਮਾਂ ਵੱਲੋਂ ਰਾਤ ਸਮੇਂ ਸੂਚਨਾ ਮਿਲਣ 'ਤੇ ਪੋਲਟਰੀ ਫਾਰਮ ਦੇ ਮਾਲਕ ਨਰੇਸ਼ ਡੁਡੇਜਾ ਨੇ ਪਹੁੰਚ ਕੇ ਮਲਬਾ ਹਟਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ।

ਇਸ ਸਬੰਧੀ ਨਰੇਸ਼ ਡੁਡੇਜਾ ਨੇ ਦੱਸਿਆ ਕਿ ਪੋਲਟਰੀ ਫਾਰਮ ਵਿਚ ਕਰੀਬ 25 ਹਜ਼ਾਰ ਮੁਰਗੀਆਂ ਸਨ। ਇਮਾਰਤ ਦੀ ਛੱਤ ਡਿੱਗਣ ਨਾਲ ਹਜ਼ਾਰਾਂ ਮੁਰਗੀਆਂ ਦੇ ਮਰਨ ਦਾ ਅੰਦਾਜ਼ਾ ਹੈ। ਉਨ੍ਹਾਂ ਕਿਹਾ ਕਿ ਛੱਤ ਡਿੱਗਣ ਦਾ ਕਾਰਣ ਅਤੇ ਹੋਏ ਨੁਕਸਾਨ ਦਾ ਅੰਦਾਜ਼ਾ ਤਾਂ ਬਾਅਦ ਵਿਚ ਹੀ ਲੱਗੇਗਾ। ਫਿਰ ਵੀ ਉਨ੍ਹਾਂ ਲੱਖਾਂ ਰੁਪਏ ਦੇ ਨੁਕਸਾਨ ਹੋਣ ਦੀ ਗੱਲ ਆਖੀ ਹੈ।


Shyna

Content Editor

Related News