ਨੌਜਵਾਨਾਂ ਦੇ ਸੰਘਰਸ਼ ਦੀ ਹਮਾਇਤ ਨਾ ਕਰਨ ਵਾਲੀਆਂ ਰਾਜਨੀਤਕ ਪਾਰਟੀਆਂ ਦਾ ਪਿੰਡ-ਪਿੰਡ ਪੱਧਰ ''ਤੇ ਵਿਰੋਧ ਦਾ ਐਲਾਨ

Friday, Dec 24, 2021 - 09:59 PM (IST)

ਨੌਜਵਾਨਾਂ ਦੇ ਸੰਘਰਸ਼ ਦੀ ਹਮਾਇਤ ਨਾ ਕਰਨ ਵਾਲੀਆਂ ਰਾਜਨੀਤਕ ਪਾਰਟੀਆਂ ਦਾ ਪਿੰਡ-ਪਿੰਡ ਪੱਧਰ ''ਤੇ ਵਿਰੋਧ ਦਾ ਐਲਾਨ

ਸੰਗਰੂਰ (ਵਿਜੈ ਕੁਮਾਰ ਸਿੰਗਲਾ)- ਪੁਲਸ ਕਾਂਸਟੇਬਲ ਭਰਤੀ ਚ ਹੋਈ ਘਪਲੇਬਾਜ਼ੀ ਨੂੰ ਲੈ ਕੇ ਸੰਘਰਸ਼ ਕਰ ਰਹੇ ਨੌਜਵਾਨਾਂ ਵੱਲੋਂ ਅੱਜ ਬਰਨਾਲਾ ਕੈਂਚੀਆਂ 'ਚ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਆਪਣੀਆਂ ਮੰਗਾਂ ਪੂਰੀਆਂ ਕਰਨ ਲਈ ਸਰਕਾਰ ਨੂੰ ਅਪੀਲ ਕੀਤੀ ਗਈ। ਇਸ ਸਮੇਂ ਬਰਨਾਲਾ ਚੌਂਕ ਸੰਗਰੂਰ ਵਿਖੇ ਹੋਈ ਪੰਜਾਬ ਭਰ ਦੇ ਨੌਜਵਾਨਾਂ ਦੀ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ ਹੈ ਕਿ ਇਸ ਬੇਰੁਜ਼ਗਾਰੀ ਵਿਰੁੱਧ ਲੰਬਾ ਸੰਘਰਸ਼ ਲੜਨ ਲਈ 11 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ। ਜਿਸ ਦਾ ਇੱਕੋ-ਇੱਕ ਮੁੱਦਾ ਪੰਜਾਬ ਦੇ ਵਿਦਿਆਰਥੀਆਂ ਨਾਲ ਹੋਏ ਧੱਕੇ ਵਿਰੁੱਧ ਸੰਘਰਸ਼ ਲੜਨਾ ਹੈ। ਇਸ ਮੀਟਿੰਗ 'ਚ ਇਹ ਫੈਸਲਾ ਲਿਆ ਗਿਆ ਕਿ ਜੇਕਰ ਪੰਜਾਬ ਕਾਂਗਰਸ ਸਰਕਾਰ ਜੋਕਿ ਪੁਲਸ ਵਿਭਾਗ 'ਚ ਹੋਈਆਂ ਭਰਤੀਆਂ ਜਿਵੇਂ ਕਿ ਸਬ-ਇੰਸਪੈਕਟਰ, ਇੰਟੈਲੀਜੈਂਸ ਵਿੰਗ, ਹੈੱਡ ਕਾਂਸਟੇਬਲ,ਜੇਲ੍ਹ ਵਾਰਡਨ ਅਤੇ ਹੋਰ ਐਲਾਨੀਆਂ ਗਈਆਂ ਭਰਤੀਆਂ ਦੀਆਂ ਅਸਾਮੀਆਂ ਨੂੰ ਕੋਡ ਕੰਡਕਟ ਲੱਗਣ ਤੋਂ ਪਹਿਲਾਂ ਓਪਨ ਕਰਦੀ ਹੈ ਤਾਂ ਪੂਰੇ ਪੰਜਾਬ ਭਰ 'ਚ ਨੌਜਵਾਨਾਂ ਵੱਲੋਂ ਕਾਂਗਰਸ ਸਰਕਾਰ ਦਾ ਸਾਥ ਦਿੱਤਾ ਜਾਵੇਗਾ।

ਇਹ ਖ਼ਬਰ ਪੜ੍ਹੋ-  ਲਾਰਾ ਤੇ ਸਟੇਨ ਸਨਰਾਈਜ਼ਰਜ਼ ਦੇ ਸਹਿਯੋਗੀ ਸਟਾਫ 'ਚ ਸ਼ਾਮਲ

ਜੇਕਰ ਕੋਡ ਲੱਗਣ ਤੋਂ ਪਹਿਲਾਂ ਭਰਤੀਆਂ ਦੁਬਾਰਾ ਓਪਨ ਨਹੀਂ ਹੁੰਦੀਆਂ ਤਾਂ ਪੂਰੇ ਪੰਜਾਬ ਭਰ ਦੇ ਬੇਰੁਜ਼ਗਾਰ ਵਿਦਿਆਰਥੀਆਂ ਤੇ ਨੌਜਵਾਨਾਂ ਵੱਲੋਂ ਕਾਂਗਰਸ ਸਰਕਾਰ ਅਤੇ ਨਵਜੋਤ ਸਿੰਘ ਸਿੱਧੂ ਦਾ ਪੂਰਨ ਤੌਰ ਤੇ ਬਾਈਕਾਟ ਕੀਤਾ ਜਾਵੇਗਾ। ਪ੍ਰੈਸ ਨੂੰ ਸੰਬੋਧਨ ਕਰਦਿਆਂ ਇਸ ਪੰਜਾਬ ਸੰਘਰਸ਼ ਕਮੇਟੀ ਦੇ ਪ੍ਰਧਾਨ ਰਮਨਦੀਪ ਕੌਰ ਗਿੱਲ, ਕਮੇਟੀ ਦੇ ਬੁਲਾਰੇ ਅਤੇ ਸਮੂਹ ਮੈਂਬਰਾਂ ਦਾ ਫੈਸਲਾ ਹੈ ਕਿ ਜੇਕਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਸਾਰੇ ਨੌਜਵਾਨ ਤੇ ਬੇਰੁਜ਼ਗਾਰ ਵਿਦਿਆਰਥੀ ਸਰਕਾਰ ਦਾ ਪੂਰਨ ਤਰੀਕੇ ਨਾਲ ਬਾਈਕਾਟ ਕਰਨਗੇ। ਜੇਕਰ ਕੋਈ ਵਿਰੋਧੀ ਪਾਰਟੀ ਇਸ ਸੰਘਰਸ਼ ਦੌਰਾਨ ਕੋਡ ਲੱਗਣ ਤੋਂ ਪਹਿਲਾਂ ਸਾਡੇ ਇਸ ਸੰਘਰਸ਼ 'ਚ ਸਾਡਾ ਸਹਿਯੋਗ ਨਹੀਂ ਕਰੇਗੀ ਤਾਂ ਉਸ ਪਾਰਟੀ ਦਾ ਪੂਰਨ ਤਰੀਕੇ ਨਾਲ ਬਾਈਕਾਟ ਕਰਾਂਗੇ ਤੇ ਪੇਂਡੂ ਪੱਧਰ ਤੇ ਉਸਦਾ ਵਿਰੋਧ ਕਰਾਂਗੇ। ਇਸ ਮੌਕੇ ਪੰਜਾਬ ਸੰਘਰਸ਼ ਕਮੇਟੀ ਦੇ ਪ੍ਰਧਾਨ ਰਮਨਦੀਪ ਕੌਰ ਗਿੱਲ, ਸਪੋਕਸਮੈਂਨ ਬੇਅੰਤ ਸਿੰਘ ਖਾਂਗ, ਮੀਤ-ਪ੍ਰਧਾਨ ਦਵਿੰਦਰ ਸਿੰਘ ਖੰਨਾ,ਜਰਨਲ-ਸੈਕਟਰੀ ਪਲਵਿੰਦਰ ਸਿੰਘ ਪਟਿਆਲਾ,ਖਜਾਨਚੀ ਲਖਵੀਰ ਕੌਰ ਅਤੇ ਸਲਾਹਕਾਰ ਹਰਜੀਤ ਸਿੰਘ ਧਨੋਆ,ਜਸਪਾਲ ਸਿੰਘ ਜੱਸਾ,ਇੰਦਰਜੀਤ ਸਿੰਘ ਸਮਾਣਾ ਤੇ ਦਵਿੰਦਰ ਸਿੰਘ ਧੂਰੀ ਆਦਿ ਮੌਜੂਦ ਸਨ।

ਇਹ ਖ਼ਬਰ ਪੜ੍ਹੋ- ਵਿਜੇ ਹਜ਼ਾਰੇ ਟਰਾਫੀ : ਤਾਮਿਲਨਾਡੂ ਤੇ ਹਿਮਾਚਲ ’ਚ ਹੋਵੇਗਾ ਮੁਕਾਬਲਾ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News