ਥਾਣਾ ਸਦਰ ''ਚ ਪ੍ਰੇਮ ਨਾਥ ਨੇ ਬਤੌਰ SHO ਸੰਭਾਲਿਆ ਚਾਰਜ

Friday, Oct 30, 2020 - 09:10 PM (IST)

ਥਾਣਾ ਸਦਰ ''ਚ ਪ੍ਰੇਮ ਨਾਥ ਨੇ ਬਤੌਰ SHO ਸੰਭਾਲਿਆ ਚਾਰਜ

ਸ੍ਰੀ ਮੁਕਤਸਰ ਸਾਹਿਬ, (ਰਿਣੀ, ਪਵਨ ਤਨੇਜਾ)-ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਪ੍ਰੇਮ ਨਾਥ ਵੱਲੋਂ ਬਤੌਰ ਐਸ.ਐਚ.ਓ. ਅਹੁਦਾ ਸੰਭਾਲ ਲਿਆ ਗਿਆ ਹੈ। ਉਹ ਇਸ ਤੋਂ ਪਹਿਲਾਂ ਥਾਣਾ ਬਰੀਵਾਲਾ ਵਿਖੇ ਐਸ.ਐਚ.ਓ. ਵਜੋਂ ਤਾਇਨਾਤ ਰਹੇ ਹਨ। ਥਾਣਾ ਸਦਰ ਵਿਖੇ ਇਸ ਤੋਂ ਪਹਿਲਾਂ ਬਿਸ਼ਨ ਲਾਲ ਨੂੰ ਆਰਜ਼ੀ ਤੌਰ 'ਤੇ ਚਾਰਜ ਦਿੱਤਾ ਗਿਆ ਸੀ, ਜਿਨ੍ਹਾਂ ਨੂੰ ਹੁਣ ਮਲੋਟ ਸਿਟੀ ਥਾਣੇ ਦਾ ਇੰਚਾਰਜ ਲਗਾ ਦਿੱਤਾ ਗਿਆ ਹੈ ਤੇ ਸ੍ਰੀ ਮੁਕਤਸਰ ਸਾਹਿਬ ਦੇ ਸਦਰ ਥਾਣੇ 'ਚ ਪ੍ਰੇਮ ਨਾਥ ਨੂੰ ਬਤੌਰ ਐਸ.ਐਚ.ਓ. ਲਗਾ ਦਿੱਤਾ ਗਿਆ ਹੈ। ਇਸ ਮੌਕੇ ਗੱਲਬਾਤ ਕਰਦਿਆਂ ਐਸ.ਐਚ.ਓ. ਪ੍ਰੇਮ ਨਾਥ ਨੇ ਕਿਹਾ ਕਿ ਲੋਕਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਤੇ ਹਰ ਵਿਅਕਤੀ ਦੀ ਸ਼ਿਕਾਇਤ ਦਾ ਪਹਿਲ ਦੇ ਅਧਾਰ 'ਤੇ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਖੇਤਰ ਅੰਦਰੋਂ ਸਮਾਜਿਕ ਬੁਰਾਈਆਂ, ਨਸ਼ਿਆਂ ਖ਼ਿਲਾਫ਼ ਪੁਲਸ ਸਖਤੀ ਨਾਲ ਪਹਿਰਾ ਦੇਵੇਗੀ ਤੇ ਕਿਸੇ ਨੂੰ ਕਾਨੂੰਨ ਵਿਵਸਥਾ ਨਾਲ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਕੋਵਿਡ-19 ਮਹਾਂਮਾਰੀ ਪ੍ਰਤੀ ਸਰਕਾਰ ਦੀਆਂ ਸਮੂਹ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ।


author

Deepak Kumar

Content Editor

Related News