ਸ਼ੱਕੀ ਔਰਤ ਦੀ ਤਲਾਸ਼ੀ ਕਰਨ ’ਤੇ ਪੁਲਸ ਨੇ 5 ਗ੍ਰਾਮ ਹੈਰੋਇਨ ਕੀਤੀ ਬਰਾਮਦ
Thursday, Apr 14, 2022 - 03:14 PM (IST)

ਜ਼ੀਰਾ (ਗੁਰਮੇਲ ਸੇਖਵਾਂ) : ਸ਼ੱਕ ਦੇ ਅਧਾਰ ’ਤੇ ਕਾਬੂ ਕਰਕੇ ਤਲਾਸ਼ੀ ਲੈਂਦਿਆਂ ਪੁਲਸ ਨੇ ਇਕ ਔਰਤ ਕੋਲੋ 5 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ, ਜਿਸਦੇ ਖ਼ਿਲਾਫ਼ ਥਾਣਾ ਜ਼ੀਰਾ ’ਚ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸਦੀ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਕੁਲਵਿੰਦਰ ਕੌਰ ਨੇ ਦੱਸਿਆ ਕਿ ਗਸਤ ਅਤੇ ਚੈਕਿੰਗ ਕਰਦਿਆਂ ਜਦ ਪੁਲਸ ਪਾਰਟੀ ਪਿੰਡ ਮਲਸੀਆਂ ਕਲਾਂ ਕੋਲ ਪਹੁੰਚੀ ਤਾਂ ਇਕ ਸ਼ੱਕੀ ਔਰਤ ਦੇਖੀ ਗਈ, ਜੋ ਪੁਲਸ ਨੂੰ ਦੇਖ ਕੇ ਘਬਰਾ ਗਈ ਅਤੇ ਪਿੱਛੇ ਵੱਲ ਭੱਜਣ ਲੱਗੀ ਤਾਂ ਪੁਲਸ ਨੇ ਉਸਨੂੰ ਕਾਬੂ ਕਰਕੇ ਜਦ ਤਲਾਸ਼ੀ ਲਈ ਤਾਂ ਉਸ ਕੋਲੋ 5 ਗ੍ਰਾਮ ਹੈਰੋਇਨ ਬਰਾਮਦ ਹੋਈ।
ਇਹ ਵੀ ਪੜ੍ਹੋ : ਮਤਰੇਈ ਮਾਂ ਦਾ 9 ਸਾਲਾ ਧੀ 'ਤੇ ਅਣਮਨੁੱਖੀ ਤਸ਼ੱਦਦ, ਕਰਤੂਤ ਜਾਣ ਕੰਬ ਜਾਵੇਗੀ ਰੂਹ
ਉਨ੍ਹਾਂ ਦੱਸਿਆ ਕਿ ਫੜੀ ਗਈ ਔਰਤ ਨੇ ਪੁਲਸ ਨੂੰ ਆਪਣਾ ਨਾਮ ਰਾਜ ਪਤਨੀ ਵਜੀਰ ਸਿੰਘ ਵਾਸੀ ਸ਼ਿਵ ਕਲੋਨੀ ਬਸਤੀ ਭੱਟੀਆਂ ਵਾਲੀ ਦੱਸਿਆ। ਇਸ ਔਰਤ ਖ਼ਿਲਾਫ਼ ਪੁਲਸ ਵੱਲੋਂ ਐੱਨ.ਡੀ.ਪੀ.ਐੱਸ ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ