ਫ਼ਿਰੋਜ਼ਪੁਰ ਪੁਲਸ ਹੱਥ ਲੱਗੀ ਵੱਡੀ ਸਫ਼ਲਤਾ,25 ਮੋਟਰਸਾਇਕਲ ਅਤੇ 2 ਐਕਟਿਵਾ ਸਮੇਤ ਚੋਰਾਂ ਨੂੰ ਕੀਤਾ ਕਾਬੂ
Tuesday, Mar 09, 2021 - 04:54 PM (IST)
ਫਿਰੋਜ਼ਪੁਰ ( ਹਰਚਰਨ, ਬਿੱਟੂ): ਸ਼ਹਿਰ ਵਿੱਚ ਹੋ ਰਹੀਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਫਿਰੋਜ਼ਪੁਰ ਪੁਲਸ ਦਿਨ ਰਾਤ ਇੱਕ ਕਰਕੇ ਚੋਰਾਂ ਨੂੰ ਫੜ੍ਹਨ ਵਿੱਚ ਕਾਮਯਾਬ ਹੋ ਰਹੀ ਹੈ।ਇਸ ਤਹਿਤ ਐਸ.ਐਸ.ਪੀ. ਸ੍ਰੀ ਭਾਗੀਰਥ ਸਿੰਘ ਨੇ ਪ੍ਰੈੱਸ ਕਾਨਫਰੰਸ ਰਾਹੀਂ ਦੱਸਿਆ ਕਿ ਸਪੈਸ਼ਲ ਚਲਾਏ ਗਏ ਅਭਿਆਨ ਤਹਿਤ ਉਸ ਸਮੇਂ ਭਾਰੀ ਸਫ਼ਲਤਾ ਮਿਲੀ ਜਦੋਂ ਜੇਰੇ ਨਿਗਰਾਨੀ ਸ੍ਰੀ ਗੁਰਮੀਤ ਸਿੰਘ ਚੀਮਾ, ਸਰਦਾਰ ਰਵਿੰਦਰਪਾਲ ਸਿੰਘ ਉਪ ਕਪਤਾਨ ਵੱਲੋ ਕਾਰਵਾਈ ਕਰਦੇ ਹੋਏ ਐਸ.ਆਈ. ਪਿੱਪਲ ਸਿੰਘ ਸੀ.ਆਈ. ਏ.ਸਟਾਫ਼ ਫਿਰੋਜ਼ਪੁਰ ਸਬ:ਥਾਣੇਦਾਰ ਰਾਜੇਸ਼ ਕੁਮਾਰ ਸਮੇਤ ਪੁਲਸ ਪਾਰਟੀ ਮੁਖਵਰੀ ਦੇ ਆਧਾਰ ਤੇ ਦੋਸ਼ੀ ਮਨਪ੍ਰੀਤ ਸਿੰਘ ਉਰਫ ਕਾਲੂ, ਗੁਰਪ੍ਰੀਤ ਸਿੰਘ ਉਰਫ ਹੈਪੀ,ਦਲਜੀਤ ਸਿੰਘ ਉਰਫ ਮੱਤੀ, ਅਨੂਪ ਸਿੰਘ ਉਰਫ ਅਨੂਪਾ ਨੂੰ ਦਾਣਾ ਮੰਡੀ ਝੋਕ ਹਰੀ ਹਰ ਦੇ ਛੈਡ ਥੱਲੋ ਗ੍ਰਿਫ਼ਤਾਰ ਕੀਤਾ ਹੈ।
ਇਨ੍ਹਾਂ ਦੋਸ਼ੀਆਂ ਕੋਲੋਂ 25 ਮੋਟਰਸਾਇਕਲ 2 ਐਕਟਿਵਾ ਬਰਾਮਦ ਕੀਤੀਆਂ ਹਨ। ਇਸ ਸੰਬੰਧੀ ਥਾਣਾ ਕੁੱਲਗੜੀ ਵਿਖੇ ਮੁਕੱਦਮਾ ਨੰ :21 ਮਿਤੀ 09-03-2021 ਅ/ਧ 379,411 ਤਹਿਤ ਦਰਜ ਕੀਤਾ ਗਿਆ ਹੈ ਅਤੇ ਇਨ੍ਹਾਂ ਤੋਂ ਹੋਰ ਸੁਰਾਖ ਮਿਲਣ ਦੀ ਵੀ ਸੰਭਾਵਨਾ ਹੈ।